Home / ਓਪੀਨੀਅਨ / ਟੂਲਕਿੱਟ ਮਾਮਲਾ: ਰਿਹਾਈ ਮਗਰੋਂ ਦਿਸ਼ਾ ਰਵੀ ਨੇ ਕੀ ਕਿਹਾ ਮੀਡੀਆ ਕਰਮੀਆਂ ਬਾਰੇ

ਟੂਲਕਿੱਟ ਮਾਮਲਾ: ਰਿਹਾਈ ਮਗਰੋਂ ਦਿਸ਼ਾ ਰਵੀ ਨੇ ਕੀ ਕਿਹਾ ਮੀਡੀਆ ਕਰਮੀਆਂ ਬਾਰੇ

-ਰੂਬੀ ਕੌਸ਼ਲ

ਟੂਲਕਿੱਟ ਮਾਮਲੇ ਤੋਂ ਹਰ ਕੋਈ ਭਲੀ ਭਾਤ ਜਾਣੂ ਹੈ। ਵਾਤਾਵਰਣ ਕਾਰਕੁਨ ਦਿਸ਼ਾ ਰਵੀ ਨੂੰ ਕਿਸਾਨੀ ਅੰਦੋਲਨ ਨਾਲ ਜੁੜੀ ਟੂਲਕਿੱਟ ਮਾਮਲੇ ‘ਚ ਪਿਛਲੇ ਮਹੀਨੇ ਜ਼ਮਾਨਤ ਮਿਲੀ ਹੈ। ਉਸ ਤੋਂ ਬਾਅਦ ਦਿਸ਼ਾ ਰਵੀ ਰਿਹਾਅ ਹੋਣ ਤੋਂ ਬਾਅਦ ਉਸ ਨੇ ਪਹਿਲਾ ਬਿਆਨ ਜਾਰੀ ਕੀਤਾ ਹੈ। ਉਸ ਨੇ ਆਪਣੇ ਟਵਿੱਟਰ ਹੈਂਡਲ ਉੱਪਰ ਪੋਸਟ ਕੀਤੇ ਗਏ ਚਾਰ ਪੰਨਿਆਂ ਦੇ ਬਿਆਨ ਵਿੱਚ (ਦਿਸ਼ਾ ਰਵੀ) ਨੇ ਮੀਡੀਆ ਦਾ ਸਾਥ ਦੇਣ ਵਾਲਿਆਂ ਦਾ ਧੰਨਵਾਦ ਵੀ ਕੀਤਾ ਅਤੇ ਮੀਡੀਆ ਦੀ ਆਲੋਚਨਾ ਵੀ ਕੀਤੀ ਹੈ। ਦਿਸ਼ਾ ਨੇ ਕਿਹਾ, “ਸਭ ਕੁਝ ਜੋ ਸੱਚ ਹੈ, ਸੱਚ ਤੋਂ ਬਹੁਤ ਦੂਰ ਲਗਦਾ ਹੈ: ਦਿੱਲੀ ਦਾ ਸਮੋਗ, ਪਟਿਆਲਾ ਕੋਰਟ ਅਤੇ ਤਿਹਾੜ ਜੇਲ੍ਹ।”
ਉਨ੍ਹਾਂ ਨੇ ਲਿਖਿਆ ਕਿ ਜੇ ਕਿਸੇ ਨੇ ਉਨ੍ਹਾਂ ਨੂੰ ਪੁੱਛਿਆ ਹੁੰਦਾ ਕਿ ਅਗਲੇ ਪੰਜ ਸਾਲਾਂ ਵਿੱਚ ਉਹ ਖ਼ੁਦ ਨੂੰ ਕਿੱਥੇ ਦੇਖ਼ਦੇ ਹਨ ਤਾਂ ਇਸ ਦਾ ਜਵਾਬ ਜੇਲ੍ਹ ਤਾਂ ਬਿਲਕੁਲ ਨਹੀਂ ਸੀ ਹੋਣਾ।” “ਮੈਂ ਖ਼ੁਦ ਨੂੰ ਪੁੱਛਦੀ ਰਹੀ ਹਾਂ ਕਿ ਉਸ ਸਮੇਂ ਉੱਥੇ ਹੋਣਾ ਕਿਹੋ-ਜਿਹਾ ਲੱਗ ਰਿਹਾ ਸੀ ਪਰ ਮੇਰੇ ਕੋਲ ਕੋਈ ਜਵਾਬ ਨਹੀਂ ਸੀ।

ਮੈਨੂੰ ਲੱਗ ਰਿਹਾ ਸੀ ਕਿ ਸਿਰਫ਼ ਇੱਕ ਹੀ ਤਰੀਕਾ ਹੈ ਜਿਸ ਨਾਲ ਮੈਂ ਇਸਦਾ ਸਾਹਮਣਾ ਕਰ ਸਕਦੀ ਹਾਂ।” “ਖ਼ੁਦ ਨੂੰ ਇਹ ਸਮਝਾ ਕੇ ਕਿ ਇਹ ਸਭ ਮੇਰੇ ਨਾਲ ਹੋ ਹੀ ਨਹੀਂ ਰਿਹਾ ਹੈ।

ਪੁਲਿਸ 13 ਫ਼ਰਵਰੀ 2021 ਨੂੰ ਮੇਰੇ ਦਰਵਾਜ਼ੇ ‘ਤੇ ਨਹੀਂ ਆਈ ਸੀ, ਉਨ੍ਹਾਂ ਨੇ ਮੇਰਾ ਫ਼ੋਨ ਨਹੀਂ ਲਿਆ ਸੀ, ਮੈਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ, ਉਹ ਮੈਨੂੰ ਪਟਿਆਲਾ ਕੋਰਟ ਲੈ ਕੇ ਨਹੀਂ ਗਏ ਸਨ, ਮੀਡੀਆ ਵਾਲੇ ਆਪਣੇ ਲਈ ਉਸ ਕਮਰੇ ਵਿੱਚ ਥਾਂ ਨਹੀਂ ਤਲਾਸ਼ ਰਹੇ ਸਨ।

“ਮਨੁੱਖਤਾ ਅਤੇ ਵਾਤਾਵਰਣ ਦੀ ਤੁਲਨਾ ਕਰਦਿਆਂ ਉਨ੍ਹਾਂ ਨੇ ਲਿਖਿਆ, “ਕਦੇ ਨਾ ਖ਼ਤਮ ਹੋਣ ਵਾਲੇ ਇਸ ਲਾਲਚ ਅਤੇ ਉਪਭੋਗ ਦੇ ਖ਼ਿਲਾਫ਼ ਜੇ ਅਸੀਂ ਸਮੇਂ ਸਿਰ ਕਦਮ ਨਾ ਚੁੱਕਿਆ ਤਾਂ ਅਸੀਂ ਵਿਨਾਸ਼ ਦੇ ਨੇੜੇ ਜਾ ਰਹੇ ਹਾਂ।”

ਉਨ੍ਹਾਂ ਨੇ ਇਸ ਦੌਰਾਨ ਆਪਣੇ ਨਾਲ ਖੜ੍ਹੇ ਲੋਕਾਂ ਦਾ ਧੰਨਵਾਦ ਕੀਤਾ। ਲਿਖਿਆ, “ਮੈਂ ਖ਼ੁਸ਼ਕਿਸਮਤ ਸੀ ਕਿ ਮੈਨੂੰ ਪ੍ਰੋ-ਬੋਨੋ (ਲੋਕ-ਹਿੱਤ) ਕਾਨੂੰਨੀ ਸਹਾਇਤਾ ਮਿਲੀ ਪਰ ਉਨ੍ਹਾਂ ਦਾ ਕੀ ਜਿਨ੍ਹਾਂ ਨੂੰ ਇਹ ਨਹੀਂ ਮਿਲਦੀ? ਉਨ੍ਹਾਂ ਲੋਕਾਂ ਦਾ ਕੀ ਜਿਨ੍ਹਾਂ ਦੀਆਂ ਕਹਾਣੀਆਂ ਨੂੰ ਵੇਚਿਆ ਨਹੀਂ ਜਾ ਸਕਦਾ? ਉਨ੍ਹਾਂ ਪਿਛੜੇ ਲੋਕਾਂ ਦਾ ਕੀ ਜੋ ਸਕਰੀਨ ਟਾਈਮ ਦੇ ਲਾਇਕ ਨਹੀਂ ਹਨ?”

“ਵਿਚਾਰ ਨਹੀਂ ਮਰਦੇ ਅਤੇ ਸੱਚ ਭਾਵੇਂ ਜਿੰਨਾ ਮਰਜ਼ੀ ਸਮਾਂ ਲੱਗੇ ਬਾਹਰ ਆਉਂਦਾ ਹੈ।” ਇਹਨਾਂ ਵਿਚਾਰਾਂ ਦੇ ਨਾਲ ਦਿਸ਼ਾ ਰਵੀ ਨੇ ਰਿਹਾਅ ਹੋਣ ਤੋਂ ਬਾਅਦ ਪਹਿਲੀ ਵਾਰ ਟਵੀਟ ਕੀਤਾ ਤੇ ਆਪਣੇ ਵਿਚਾਰ ਮੀਡੀਆ ਪ੍ਰਤੀ ਸਾਂਝੇ ਕੀਤੇ।

Check Also

ਸਿੰਗਲਾ ‘ਤੇ ਕਾਰਵਾਈ ਬਾਅਦ ਕਈ ਸਾਬਕਾ ਮੰਤਰੀ ਪਰੇਸ਼ਾਨ

ਜਗਤਾਰ ਸਿੰਘ ਸਿੱਧੂ ਐਡੀਟਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ …

Leave a Reply

Your email address will not be published.