ਟੋਕਿਓ ‘ਚ ਕੋਵਿਡ ਦੇ ਮਾਮਲੇ ਵਧਣ ਤੋਂ ਬਾਅਦ ਸੂਬੇ ‘ਚ ਹੋ ਸਕਦੈ ਐਮਰਜੈਂਸੀ ਦਾ ਐਲਾਨ,ਓਲੰਪਕਿਸ 23 ਜੁਲਾਈ ਤੋਂ ਸ਼ੁਰੂ ਹੋਣ ਤੇ ਵਧੀ ਚਿੰਤਾ

TeamGlobalPunjab
3 Min Read

ਟੋਕਿਓ (ਸ਼ੈਰੀ ਗੌਰਵਾ):  ਟੋਕਿਓ ਓਲਿੰਪਕ ਜੋ 23 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਹਨ। ਪਰ ਕੁਝ ਹੀ ਦਿਨਾਂ ‘ਚ ਕੋਵਿਡ ਦੇ ਮਾਮਲੇ ਵਧਣਾ ਸੂਬੇ ‘ਚ ਐਮਰਜੈਂਸੀ ਦਾ ਐਲਾਨ ਹੋਣ ਦੇ ਸੰਕੇਤ ਦੇ ਰਿਹਾ ਹੈ। ਓਲੰਪਿਕ ਸ਼ੁਰੂ ਹੋਣ ‘ਤੇ ਚਿੰਤਾ ਹੋਰ ਵੀ ਵਧੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਦਸਤਕ ਦੇਣੀ ਹੈ। ਅਜਿਹੇ ਦੇ ‘ਚ ਕੋਵਿਡ ਦੇ ਮਾਮਲੇ ਵੀ ਵੱਧ ਸਕਦੇ ਹਨ।

ਗਰਮੀਆਂ ਦੀਆਂ ਖੇਡਾਂ 23 ਜੁਲਾਈ ਯਾਨੀ ਮਹਿਜ ਦੋ ਹਫਤਿਆਂ ‘ਚ ਸ਼ੁਰੂ ਹੋਣ ਵਾਲੀਆਂ ਹਨ। ਜਿਸ ‘ਚ ਲਗਭਗ 11,000 ਓਲੰਪਿਕ ਐਥਲੀਟ ਤੇ 4,400 ਪੈਰਾਓਲੰਪਿਅਨਸ ਨੂੰ ਹਜ਼ਾਰਾਂ ਕੋਚਾਂ,ਪ੍ਰਬੰਧਕਾ,ਪ੍ਰਸਾਰਕਾਂ ਤੇ ਮੀਡੀਆ ਦੇ ਨਾਲ ਰਾਜਧਾਨੀ ‘ਚ ਦਾਖਿਲ ਹੋਣ ਦੀ ਲੋੜ ਹੋਵੇਗੀ। ਪਰ ਅਜੇ ਸੰਕਟ ਦੀ ਸਥਿਤੀ ਦਾ ਸੰਕੇਤ ਆਇਆ ਹੈ । ਜਨਵਰੀ ਤੋਂ ਬਾਅਦ ਇੱਕ ਦਿਨ ‘ਚ ਸਭ ਤੋਂ ਵੱਡਾ ਵਾਧਾ ਦੇਖਿਆ ਗਿਆ। ਹਸਪਤਾਲਾਂ ‘ਚ ਦਾਖਲ ਹੋਣ ਦੀ ਸਤਿਥੀ ਵਿਚ ਵਾਧਾ ਹੋ ਰਿਹਾ ਹੈ। ਹੁਣ ਤੱਕ ਜਪਾਨ ਵਿਚ ਸਿਰਫ 15 ਫੀਸਦੀ ਲੋਕਾਂ ਨੂੰ ਪੂਰੀ ਤਰਾਂ ਟੀਕਾ ਲਗਾਇਆ ਗਿਆ ਹੈ। ਇਹ ਤੁਲਨਾ ਸੰਯੁਕਤ ਰਾਜ ਤੇ ਬ੍ਰਿਟੇਨ ਦੋਵਾਂ ਵਿਚ ਲਗਭਗ 50 ਫੀਸਦੀ ਤੇ ਕੈਨੇਡਾ ਵਿਚ ਲਗਭਗ 40 ਫੀਸਦੀ ਨਾਲ ਕੀਤੀ ਜਾਂਦੀ ਹੈ।

ਹਾਲਾਂਕਿ ਇਸ ਵਾਰ ਓਲਿੰਪਕ ਹੋਰ ਵੀ ਅਗੇ ਵਧੇਗਾ ਤੇ ਖੇਡ ਸਮਾਗਮ ਬਹੁਤ ਵਖਰੇ ਦਿਖਾਈ ਦੇਣਗੇ। ਪ੍ਰਬੰਧਕਾਂ ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਇਹ ਖੇਡਾਂ ਸਿਰਫ ਕੁਝ ਟੀਵੀ ਪ੍ਰੋਗਰਾਮਾਂ ਜ਼ਰੀਏ ਤੇ ਕੁਝ ਕੁ ਲੋਕਾਂ ਨਾਲ ਹੀ ਕੀਤੀਆਂ ਜਾਣ। ਜਾਣਕਾਰੀ ਮੁਤਾਬਕ ਉਦਘਾਟਨ ਸਮਾਗਮਾਂ ‘ ਚ ਸਿਰਫ ਵੀਆਈਪੀ,ਸਪਾਂਸਰ ਤੇ ਰੋਹ ਪਤਵੰਤੇ ਸੱਜਣਾਂ ਨੂੰ ਨੈਸ਼ਨਲ ਸਟੇਡੀਅਮ ਵਿਚ ਆਉਣ ਦੀ ਆਗਿਆ ਦਿਤੀ ਜਾਵੇਗੀ। ਵੱਡੇ ਸਥਾਨਾਂ ਤੇ ਸੰਭਾਵਤ ਤੌਰ ਤੇ ਕੋਈ ਪ੍ਰਸ਼ੰਸਕ ਨਹੀਂ ਹੋਣਗੇ। ਛੋਟੀਆਂ ਥਾਵਾਂ ਤੇ ਕਥਿਤ ਤੌਰ ਤੇ ਕੁਝ ਪ੍ਰਸ਼ੰਸਕਾਂ ਨੂੰ ਇਜ਼ਾਜਤ ਦਿੱਤੀ ਜਾ ਸਕਦੀ ਹੈ। ਇਹ ਬਦਲਾਅ ਟੋਕਿਓ ਦੇ ਪ੍ਰਬੰਧਕਾਂ ਤੇ ਆਈਓਸੀ ਦੇ ਕੁਝ ਹਫਤੇ ਬਾਅਦ ਆਏ ਹਨ। ਜਿਥੇ ਸਥਾਨਾਂ ਤੇ ਪ੍ਰਸ਼ਸੰਕਾਂ ਦੀ 50 ਫੀਸਦੀ ਸਮਰਥਾ ਦੇਖੀ ਜਾ ਸਕਦੀ ਹੈ।

ਵਿਦੇਸ਼ ਤੋਂ ਪ੍ਰਸ਼ੰਸਕਾਂ ਤੇ ਕਈ ਮਹੀਨੇ ਪਾਬੰਦੀ ਲਗਾਈ ਗਈ ਸੀ। ਹੁਣ ਤੱਕ ਜਪਾਨ ‘ਚ ਤਕਰੀਬਨ 8 ਲੱਖ 10 ਹਜ਼ਾਰ ਕੇਸ ਤੇ 14 ਹਜ਼ਾਰ 900 ਦੇ ਨਜ਼ਦੀਕ ਮੌਤਾਂ ਦਰਜ ਕੀਤੀਆਂ ਗਈਆਂ ਹਨ। ਟੋਕਿਓ ਦੀ ਮੈਡੀਕਲ ਕਮਿਊਨੀਟੀ ਨੇ ਇਵੈਂਟ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਕਈ ਐਥਲੀਟ ਜਿਨਾਂ ਚ ਕੁਝ ਕੈਨੇਡੀਅਨ ਹਨ ਉਨਾਂ ਜਪਾਨ ਦੀ ਯਾਤਰਾ ਤੇ ਖੇਡ ਸਮਾਗਮਾਂ ਵਿਚ ਹਿੱਸਾ ਲੈਣ ਬਾਰੇ ਆਪਣੀਆਂ ਚਿੰਤਾਵਾਂ ਦਾ ਹਵਾਲਾ ਵੀ ਦਿੱਤਾ ਹੈ।

- Advertisement -

 

Share this Article
Leave a comment