Breaking News

ਟੋਹਾਣਾ ‘ਚ ਵੀ ਅੜ ਗਏ ਕਿਸਾਨ, ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਕੱਲ੍ਹ ਤੋਂ ਧਰਨਾ ਜਾਰੀ

       ਟੋਹਾਣਾ : ਟੋਹਾਣਾ ‘ਚ ਦੂਜੇ ਦਿਨ ਵੀ ਕਿਸਾਨਾਂ ਦਾ ਸੰਘਰਸ਼ ਜਾਰੀ ਹੈ, ਹਰਿਆਣਾ ਸਰਕਾਰ ਨਾਲ ਕਿਸਾਨ ਆਗੂਆਂ ਦੀ ਗੱਲਬਾਤ ਹਾਲੇ ਤੱਕ ਸਿਰੇ ਨਹੀਂ ਚੜ੍ਹ ਸਕੀ। ਦੱਸ ਦਈਏ ਕਿ ਬੀਤੇ ਕੱਲ੍ਹ ਤੋਂ ਸੈਂਕੜੇ ਕਿਸਾਨ ਟੋਹਾਣਾ ਥਾਣੇ ਦੇ ਬਾਹਰ ਡਟੇ ਹੋਏ ਹਨ। ਵੱਡੀ ਗਿਣਤੀ ਕਿਸਾਨਾਂ ਨੂੰ ਟੋਹਾਣਾ ਪੁਲਿਸ ਸਟੇਸ਼ਨ ‘ਚ ਰਾਤ ਬਤੀਤ ਕਰਨੀ ਪਈ, ਕਿਉਂਕਿ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਵੀ ਆਜ਼ਾਦ ਅਤੇ ਵਿਕਾਸ ਸਿਸਾਰ ਨੂੰ ਰਿਹਾ ਨਹੀਂ ਕੀਤਾ ਗਿਆ ਅਤੇ ਪ੍ਰਸ਼ਾਸਨ ਕੇਸ ਵਾਪਸ ਲੈਣ ਲਈ ਵੀ ਰਾਜ਼ੀ ਨਹੀਂ ਹੋਇਆ ਸੀ।

      ਜ਼ਿਕਰਯੋਗ ਹੈ ਕਿ ਜੇਜੇਪੀ ਵਿਧਾਇਕ ਦਵੇਂਦਰ ਸਿੰਘ ਬਬਲੀ ਨੇ ਕੱਲ੍ਹ ਰਾਤ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਚਾਰ ਦਿਨ ਪਹਿਲਾਂ ਕੀਤੇ ਦੁਰਵਿਵਹਾਰ ਸਬੰਧੀ ਇਹ ਕਹਿ ਕੇ ਮੁਆਫੀ ਮੰਗੀ ਕਿ ਉਨ੍ਹਾਂ ਨੇ ਜੋ ਕਿਹਾ ਉਹ ‘ਸ਼ੋਭਾ’ ਨਹੀਂ ਦਿੰਦਾ।

        ਟੋਹਾਣਾ ਥਾਣੇ ‘ਚ ਕੱਲ ਕਿਸਾਨਾਂ ਵਲੋਂ ਲਾਏ ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰਾ ਰਾਕੇਸ਼ ਟਿਕੈਤ ਵੀ ਸ਼ਾਮਲ ਹੋਏ ਸਨ ਜੋ ਐਤਵਾਰ ਨੂੰ ਵੀ ਉੱਥੇ ਹੀ ਡਟੇ ਹੋਏ ਹਨ। ਇਸ ਦੌਰਾਨ ਇੱਕ ਗਾਂ ਵੀ ਥਾਣੇ ਦੇ ਬਾਹਰ ਕਿਸਾਨਾਂ ਦੇ ਧਰਨੇ ‘ਚ ਸ਼ਾਮਲ ਹੋਈ ਹੈ। ਕਿਸਾਨਾਂ ਵਲੋਂ ਉਸ ਲਈ ਚਾਰਾ-ਪਾਣੀ ਦੀ ਵਿਵਸਥਾ ਕੀਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਗਾਂ ਵੀ ਸਾਡੇ ਨਾਲ ਗ੍ਰਿਫ਼ਤਾਰੀ ਦੇਣ ਆਈ ਹੈ।

ਚਾਰੇ ‘ਚ ਗਾਂ ਨੂੰ ਕੀ-ਕੀ ਖਿਲਾਉਣ ਦੀ ਮੰਗ ਕਰ ਰਹੇ ਹਨ ਕਿਸਾਨ ਜ਼ਰਾ ਉਹ ਵੀ ਜਾਣੋ ਇਸ ਵੀਡੀਓ ਰਾਹੀਂ ..

       ਕਿਸਾਨ ਜਥੇਬੰਦੀਆਂ ਨੇ ਕੱਲ੍ਹ 7 ਜੂਨ, ਸੋਮਵਾਰ  ਨੂੰ 11 ਤੋਂ 4 ਵਜੇ ਤੱਕ ਹਰਿਆਣਾ ਦੇ ਸਾਰੇ ਥਾਣਿਆਂ ਦਾ ਘਿਰਾਓ ਕਰਨ ਲਈ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਨੇੜਲੇ ਜਿਲ੍ਹੇ ਸਿਰਸਾ, ਫਤਿਆਬਾਦ, ਜੀਂਦ ਅਤੇ ਹਿਸਾਰ ਦੇ ਕਿਸਾਨਾਂ ਨੂੰ ਟੋਹਾਣਾ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ।

       ਟੋਹਾਣਾ ਵਿਖੇ ਵਿਰੋਧ ਪ੍ਰਦਰਸ਼ਨ ਦੌਰਾਨ ਕਿਸਾਨ ਮੋਰਚਾ ਦੇ ਗੁਰਨਾਮ ਸਿੰਘ ਚਡੂਨੀ, ਰਾਕੇਸ਼ ਟਿਕੈਤ, ਯੋਗੇਂਦਰ ਯਾਦਵ, ਯੁੱਧਵੀਰ ਸਿੰਘ, ਜੋਗਿੰਦਰ ਨੈਨ, ਸੁਰੇਸ਼ ਕੋਠ ਅਤੇ ਹੋਰ ਸ਼ਾਮਲ ਹਨ।

       ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਜਦੋਂ ਤਕ ਗ੍ਰਿਫਤਾਰ ਕੀਤੇ ਗਏ ਦੋਵਾਂ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਕੇਸ ਵਾਪਸ ਨਹੀਂ ਲਏ ਜਾਂਦੇ, ਉਹ ਧਰਨਾ ਨਹੀਂ ਚੁੱਕਣਗੇ। ਹਾਲੇ ਤੱਕ ਮੀਟਿੰਗਾਂ ਕੋਈ ਨਤੀਜਾ ਨਹੀਂ ਨਿਕਲਿਆ, ਦੂਜੇ ਪਾਸੇ ਹਰਿਆਣਾ ਦੇ ਕਿਸਾਨ ਵੱਡੀ ਗਿਣਤੀ ‘ਚ ਟੋਹਾਣਾ ਪਹੁੰਚ ਰਹੇ ਹਨ।

          ਉਧਰ ਥਾਣੇ ਦੇ ਬਾਹਰ ਵੱਡੀ ਗਿਣਤੀ ਪੁਲਿਸ ਤਾਇਨਾਤ ਕੀਤੀ ਗਈ ਹੈ।

Check Also

ਈਰਾਨ ਵਿੱਚ ਹਿਜਾਬ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇੰਟਰਨੈਟ ਬੰਦ,ਐਲੋਨ ਮਸਕ ਔਰਤਾਂ ਦੇ ਸਮਰਥਨ ‘ਚ ਆਏ ਸਾਹਮਣੇ

ਨਿਊਜ਼ ਡੈਸਕ: ਪੁਲਿਸ ਹਿਰਾਸਤ ‘ਚ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਈਰਾਨ ‘ਚ ਵਿਰੋਧ ਪ੍ਰਦਰਸ਼ਨ …

Leave a Reply

Your email address will not be published.