ਪੀਜੀਆਈ ‘ਚ ਪਲਾਜ਼ਮਾ ਥੈਰੇਪੀ ਨਾਲ ਠੀਕ ਹੋਇਆ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼

TeamGlobalPunjab
1 Min Read

ਚੰਡੀਗੜ੍ਹ: ਸ਼ਹਿਰ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਭ ਦੇ ਚਲਦਿਆਂ ਸ਼ੁੱਕਰਵਾਰ ਨੂੰ ਪੀਜੀਆਈ ਤੋਂ ਇੱਕ ਖੁਸ਼ਖਬਰੀ ਮਿਲੀ ਹੈ। ਹਰਿਆਣਾ ਦੇ 60 ਸਾਲਾ ਕੋਰੋਨਾ ਮਰੀਜ਼ ਦਾ ਪਲਾਜਮਾ ਥੈਰੇਪੀ ਨਾਲ ਸਫਲ ਇਲਾਜ ਕੀਤਾ ਗਿਆ।

ਸ਼ੁੱਕਰਵਾਰ ਨੂੰ ਮਰੀਜ਼ ਨੂੰ ਪੀਜੀਆਈ ਤੋਂ ਡਿਸਚਾਰਜ ਕਰ ਉਸ ਦੇ ਘਰ ਭੇਜਿਆ ਗਿਆ। ਇਸ ਮਰੀਜ਼ ਦੇ ਠੀਕ ਹੋਣ ਨਾਲ ਡਾਕਟਰਾਂ ਦੀ ਟੀਮ ਵਿੱਚ ਜੋਸ਼ ਭਰ ਗਿਆ ਹੈ। 60 ਜਾਂ ਉਸ ਤੋਂ ਉਪਰ ਦੇ ਲੋਕਾਂ ਲਈ ਕੋਰੋਨਾ ਨੂੰ ਕਾਫ਼ੀ ਜਾਨਲੇਵਾ ਮੰਨਿਆ ਜਾ ਰਿਹਾ ਹੈ ਪਰ ਪਲਾਜ਼ਮਾ ਥੈਰੇਪੀ ਨਾਲ ਅਜਿਹੇ ਲੋਕਾਂ ਦੇ ਠੀਕ ਹੋਣ ਦੀ ਉਮੀਦ ਵੱਧ ਗਈ ਹੈ।

ਪੀਜੀਆਈ ਡਾਇਰੈਕਟਰ ਪ੍ਰੋ.ਜਗਤ ਰਾਮ ਨੇ ਮਰੀਜ਼ ਦਾ ਸਫਲ ਇਲਾਜ ਕਰਨ ‘ਤੇ ਡਾਕਟਰਾਂ ਦੀ ਟੀਮ ਨੂੰ ਵਧਾਈ ਦਿੱਤੀ। ਚੰਡੀਗੜ੍ਹ ਵਿੱਚ ਕੋਰੋਨਾ ਨਾਲ ਪੀੜਤ ਇਹ ਪਹਿਲਾ ਮਰੀਜ਼ ਹੈ ਜੋ ਪਲਾਜ਼ਮਾ ਥੈਰੇਪੀ ਨਾਲ ਠੀਕ ਹੋਇਆ। ਅਪ੍ਰੈਲ ‘ਚ ਆਈਸੀਐਮਆਰ ਨੇ ਪੀਜੀਆਈ ਨੂੰ ਪਲਾਜ਼ਮਾ ਥੈਰੇਪੀ ਨਾਲ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਇਲਾਜ ਕਰਨ ਲਈ ਆਗਿਆ ਦਿੱਤੀ ਸੀ।

Share this Article
Leave a comment