ਟਿਮ ਕੁਕ ਦੇਣਗੇ ਐਪਲ ਦੇ CEO ਅਹੁਦੇ ਤੋਂ ਅਸਤੀਫ਼ਾ, ਜਾਣੋ ਹੁਣ ਕੌਣ ਸੰਭਾਲੇਗਾ ਕੰਪਨੀ ਦੀ ਕਮਾਨ

Global Team
3 Min Read

ਨਿਊਜ਼ ਡੈਸਕ : ਐਪਲ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਟਿਮ ਕੁਕ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਜਾ ਰਹੇ ਹਨ। 15 ਸਾਲਾਂ ਤੱਕ CEO ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ। 65 ਸਾਲਾ ਟਿਮ ਕੁਕ ਸਤੰਬਰ ਵਿੱਚ ਅਸਤੀਫ਼ਾ ਦੇਣਗੇ ਅਤੇ ਉਨ੍ਹਾਂ ਦੀ ਜਗ੍ਹਾ ਜੌਨ ਟਰਨਸ ਐਪਲ ਦੇ ਨਵੇਂ CEO ਵਜੋਂ ਅਹੁਦਾ ਸੰਭਾਲਣਗੇ।

ਜਾਣਕਾਰੀ ਅਨੁਸਾਰ, ਐਪਲ ਦੇ ਹਾਰਡਵੇਅਰ ਇੰਜੀਨੀਅਰਿੰਗ ਦੇ ਸੀਨੀਅਰ ਮੀਤ ਪ੍ਰਧਾਨ ਜੌਨ ਟਰਨਸ ਨੂੰ ਕੰਪਨੀ ਨੇ ਨਵਾਂ CEO ਨਿਯੁਕਤ ਕੀਤਾ ਹੈ। ਜੌਨ ਟਰਨਸ 1 ਸਤੰਬਰ ਤੋਂ ਆਪਣੀ ਨਵੀਂ ਜ਼ਿੰਮੇਵਾਰੀ ਸੰਭਾਲਣਗੇ। ਦੂਜੇ ਪਾਸੇ, ਟਿਮ ਕੁਕ ਹੁਣ ਕੰਪਨੀ ਵਿੱਚ ਕਾਰਜਕਾਰੀ ਪ੍ਰਧਾਨ (Executive Chairman) ਦੀ ਭੂਮਿਕਾ ਨਿਭਾਉਣਗੇ। ਜੌਨ ਟਰਨਸ ਪਿਛਲੇ 25 ਸਾਲਾਂ ਤੋਂ ਐਪਲ ਨਾਲ ਜੁੜੇ ਹੋਏ ਹਨ।

ਦਸ ਦਈਏ ਕਿ ਸਾਲ 2011 ਤੋਂ ਟਿਮ ਕੁਕ ਕੰਪਨੀ ਦੀ ਅਗਵਾਈ ਕਰ ਰਹੇ ਸਨ। ਸਟੀਵ ਜੌਬਸ ਨੇ ਸਿਹਤ ਕਾਰਨਾਂ ਕਰਕੇ CEO ਦਾ ਅਹੁਦਾ ਛੱਡ ਦਿੱਤਾ ਸੀ, ਜਿਸ ਤੋਂ ਬਾਅਦ ਟਿਮ ਕੁਕ ਇਹ ਜ਼ਿੰਮੇਵਾਰੀ ਸੰਭਾਲ ਰਹੇ ਸਨ। ਪਿਛਲੇ ਕਾਫੀ ਸਾਲਾਂ ਤੋਂ ਉਨ੍ਹਾਂ ਦੇ ਅਸਤੀਫ਼ੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਅਤੇ ਚਰਚਾ ਸੀ ਕਿ ਟਿਮ CEO ਦਾ ਅਹੁਦਾ ਛੱਡ ਸਕਦੇ ਹਨ, ਤੇ ਹੁਣ ਆਖ਼ਰਕਾਰ ਇਸ ‘ਤੇ ਮੋਹਰ ਲੱਗ ਗਈ ਹੈ।

ਹਾਲਾਂਕਿ, ਟਿਮ ਕੁਕ ਕੰਪਨੀ ਤੋਂ ਪੂਰੀ ਤਰ੍ਹਾਂ ਵੱਖ ਨਹੀਂ ਹੋਣਗੇ। ਉਹ Apple ਵਿੱਚ ਕਾਰਜਕਾਰੀ ਪ੍ਰਧਾਨ ਵਜੋਂ ਜੁੜੇ ਰਹਿਣਗੇ ਅਤੇ ਕੰਪਨੀ ਦੇ ਕੰਮਕਾਜ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਰਹਿਣਗੇ। ਸਾਲ 2011 ਵਿੱਚ ਟਿਮ ਕੁਕ ਨੇ ਸਟੀਵ ਜੌਬਸ ਦੇ ਅਹੁਦਾ ਛੱਡਣ ਤੋਂ ਬਾਅਦ ਕੰਪਨੀ ਦੀ ਕਮਾਨ ਸੰਭਾਲੀ ਸੀ। ਉਨ੍ਹਾਂ ਨੇ ਸਾਲ 1998 ਵਿੱਚ Apple ਜੁਆਇਨ ਕੀਤਾ ਸੀ। ਜਾਣਕਾਰੀ ਮੁਤਾਬਕ ਉਸ ਸਮੇਂ ਕੰਪਨੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੀ ਸੀ।

ਸਟੀਵ ਜੌਬਸ ਨੇ ਟਿਮ ਕੁਕ ਨੂੰ Apple ਦੀ ਆਪਰੇਸ਼ਨ ਟੀਮ ਨੂੰ ਨਵੀਂ ਦਿਸ਼ਾ ਵਿੱਚ ਲੈ ਜਾਣ ਲਈ ਹਾਇਰ ਕੀਤਾ ਸੀ। ਅਤੇ ਕੁਕ ਨੇ ਜੌਬਸ ਦੁਆਰਾ ਬਣਾਏ ਗਏ iPhone ਅਤੇ ਹੋਰ ਤਕਨੀਕੀ ਕਾਢਾਂ ਦੀ ਵਰਤੋਂ ਕੀਤੀ। ਇਸ ਦੇ ਜ਼ਰੀਏ ਉਨ੍ਹਾਂ ਨੇ Apple ਨੂੰ ਨਵੀਆਂ ਉਚਾਈਆਂ ‘ਤੇ ਪਹੁੰਚਾਇਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment