ਦੱਖਣੀ ਅਫਰੀਕਾ ਦੇ ਸਾਬਕਾ ਕ੍ਰਿਕਟਰ ਅਤੇ ਆਈਸੀਸੀ ਮੈਚ ਰੈਫਰੀ ਮਾਈਕ ਪ੍ਰੋਕਟਰ ਦਾ ਹੋਇਆ ਦੇਹਾਂਤ

Rajneet Kaur
2 Min Read

ਨਿਊਜ਼ ਡੈਸਕ: ਦੱਖਣੀ ਅਫਰੀਕਾ ਦੇ ਖਿਡਾਰੀ ਅਤੇ ਕੋਚ ਮਾਈਕ ਪ੍ਰੋਕਟਰ ਦਾ 77 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਰਿਪੋਰਟ ਅਨੁਸਾਰ ਮਾਈਕ ਪ੍ਰੋਕਟਰ ਉਮਰ ਨਾਲ ਜੁੜੀਆਂ ਬਿਮਾਰੀਆਂ ਤੋਂ ਪੀੜਤ ਸਨ। ਸਰਜਰੀ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ। ਉਨ੍ਹਾਂ ਦੀ ਪਤਨੀ ਮਰੀਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਜਰੀ ਦੌਰਾਨ ਇੱਕ ਪੇਚੀਦਗੀ ਦਾ ਸਾਹਮਣਾ ਕਰਨਾ ਪਿਆ ਅਤੇ ਆਈਸੀਯੂ ਵਿੱਚ ਰਹਿੰਦੇ ਹੋਏ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ। ਆਲਰਾਊਂਡਰ ਕ੍ਰਿਕਟਰ ਮਾਈਕ ਪ੍ਰੋਕਟਰ ਦੱਖਣੀ ਅਫਰੀਕੀ ਟੀਮ ਦੇ ਪਹਿਲੇ ਕੋਚ ਹੋਣ ਤੋਂ ਇਲਾਵਾ ਇੰਗਲਿਸ਼ ਕਾਊਂਟੀ ਗਲੋਸਟਰਸ਼ਾਇਰ ਨਾਲ ਵੀ ਜੁੜੇ ਹੋਏ ਸਨ। ਤੇਜ਼ ਗੇਂਦਬਾਜ਼ ਅਤੇ ਹਾਰਡ ਹਿੱਟ ਬੱਲੇਬਾਜ਼ ਦੀ ਛਵੀ ਰੱਖਣ ਵਾਲੇ ਮਾਈਕ ਪ੍ਰੋਕਟਰ ਨੇ ਆਪਣੇ ਕਰੀਅਰ ਵਿੱਚ ਸੱਤ ਟੈਸਟ ਮੈਚ ਖੇਡੇ ਹਨ। ਹਾਲਾਂਕਿ, ਦੱਖਣੀ ਅਫਰੀਕੀ ਕ੍ਰਿਕਟਰ ਦੇ ਤੌਰ ‘ਤੇ ਉਨ੍ਹਾਂ ਦਾ ਅੰਤਰਰਾਸ਼ਟਰੀ ਕਰੀਅਰ ਨਸਲੀ ਵਿਤਕਰੇ ਕਾਰਨ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ।

ਮਾਈਕ ਪ੍ਰੋਕਟਰ ਨੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਦੇ ਮੈਚ ਰੈਫਰੀ ਦੇ ਪੈਨਲ ‘ਤੇ ਵੀ ਕੰਮ ਕੀਤਾ। ਪ੍ਰੋਕਟਰ ਨੇ 401 ਪਹਿਲੀ ਸ਼੍ਰੇਣੀ ਮੈਚ ਖੇਡੇ, ਜਿਸ ਵਿੱਚ 48 ਸੈਂਕੜੇ ਅਤੇ 109 ਅਰਧ ਸੈਂਕੜੇ ਦੀ ਮਦਦ ਨਾਲ 36.01 ਦੀ ਔਸਤ ਨਾਲ 21,936 ਦੌੜਾਂ ਬਣਾਈਆਂ। ਉਨ੍ਹਾਂ ਨੇ 19.53 ਦੀ ਔਸਤ ਨਾਲ 1,417 ਵਿਕਟਾਂ ਵੀ ਹਾਸਿਲ ਕੀਤੀਆਂ ਸਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment