ਚੰਡੀਗੜ੍ਹ : ਹਰ ਦਿਨ ਕੋਈ ਨਾ ਕੋਈ ਵਿਧਾਇਕ ਜਾਂ ਸਿਆਸਤਦਾਨ ਕੋਈ ਨਾ ਕੋਈ ਬਿਆਨਬਾਜੀ ਕਰਦਾ ਹੀ ਰਹਿੰਦਾ ਹੈ ਜਿਸ ਤੋਂ ਬਾਅਦ ਉਸ ਨੂੰ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਤਾਜ਼ਾ ਮਿਸਾਲ ਆਪ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਮਾਲ ਚੀਮਾਂ ਦੀ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਟਾਇਲ ਇੰਡਸਟਰੀ ਦੇ ਨੁਮਾਇੰਦਿਆਂ ਵੱਲੋਂ ਸਖਤ ਰੁੱਖ ਅਖਤਿਆਰ ਕਰ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰਪਾਲ ਚੀਮਾਂ ਉਨ੍ਹਾਂ ਤੋਂ ਜਨਤਕ ਤੌਰ ‘ਤੇ ਮਾਫੀ ਮੰਗੇ।
ਨੁਮਾਇੰਦਿਆਂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਹਰਪਾਲ ਚੀਮਾਂ ਵੱਲੋਂ ਬੜਾ ਹੀ ਨਿੰਦਣਯੋਗ ਬਿਆਨ ਦਿੱਤਾ ਗਿਆ ਹੈ ਕਿ ਇੰਟਰਲਾਕ ਟਾਇਲ ਦੇ ਵਿੱਚ ਇੱਕ ਮਾਫੀਆ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਬਿਆਨ ਨਾਲ ਉਨ੍ਹਾਂ ਦੇ ਹਿਰਦੇ ਵਲੂੰਧਰੇ ਗਏ ਹਨ। ਨੁਮਾਇੰਦਿਆਂ ਨੇ ਕਿਹਾ ਕਿ ਚੀਮਾਂ ਵੱਲੋਂ ਇਹ ਬਿਆਨ ਬਿਨਾਂ ਕਿਸੇ ਜਾਂਚ ਪੜਤਾਲ ਦੇ ਦਿੱਤਾ ਗਿਆ ਹੈ ਅਤੇ ਇਹ ਬਿਆਨ ਉਹ ਵਾਪਸ ਲੈਣ। ਉਨ੍ਹਾਂ ਮੰਗ ਕੀਤੀ ਕਿ ਇਸ ਬਿਆਨ ਨੂੰ ਲੈ ਕੇ ਚੀਮਾਂ ਸਮੁੱਚੀ ਇੰਡਸਟਰੀ ਤੋਂ ਮਾਫੀ ਮੰਗਣ। ਉਨ੍ਹਾਂ ਕਿਹਾ ਕਿ ਜੇਕਰ ਚੀਮਾਂ ਵੱਲੋਂ ਮਾਫੀ ਨਹੀਂ ਮੰਗੀ ਜਾਂਦੀ ਤਾਂ ਉਹ ਹਫਤੇ ਬਾਅਦ ਚੀਮਾਂ ਦੀ ਕੋਠੀ ਦਾ ਘਿਰਾਓ ਕਰਨਗੇ। ਉਨ੍ਹਾਂ ਚੈਲੰਜ ਕੀਤਾ ਕਿ ਚੀਮਾ ਨੇ ਇਹ ਗੱਲ ਕਹੀ ਹੈ ਕਿ 5 ਰੁਪਏ ਵਿੱਚ ਟਾਇਲ ਮਿਲਦੀ ਹੈ ਤਾਂ ਫਿਰ ਉਹ 5 ਕਰੋੜ ਟਾਇਲ ਦਾ ਆਰਡਰ ਅੱਜ ਹੀ ਦੇਣ ਨੂੰ ਤਿਆਰ ਹਨ।
ਦੱਸ ਦਈਏ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਧਾਇਕ ਹਰਪਾਲ ਚੀਮਾਂ ਨੇ ਕਿਹਾ ਸੀ ਕਿ ਅੱਜ ਪੰਜਾਬ ਵਿੱਚ ਇੱਕ ਨਵਾਂ ਮਾਫੀਆ ਪੈਦਾ ਹੋ ਗਿਆ ਹੈ ਉਹ ਹੈ ਇੰਟਰਲਾਕ ਮਾਫੀਆ। ਉਨ੍ਹਾਂ ਕਿਹਾ ਕਿ ਜਿਹੜੀਆਂ ਆਈਐਸਆਈ ਮਾਰਕ ਟਾਇਲਾਂ ਅੱਜ ਪੂਰੇ ਦੇਸ਼ ‘ਚ ਨਹੀਂ ਬਣਦੀਆਂ ਉਹ ਅੱਜ ਪੰਜਾਬ ‘ਚ ਬਣ ਰਹੀਆਂ ਹਨ। ਚੀਮਾਂ ਨੇ ਕਿਹਾ ਕਿ ਜਿਹੜੀਆਂ ਓਪਨ ਮਾਰਕੀਟ ਟਾਇਲਾਂ ਬਜਾਰ ਵਿੱਚ 5 ਰੁਪਏ 6 ਰੁਪਏ ਮਿਲ ਰਹੀਆਂ ਹਨ ਉਹ ਅੱਜ ਸਰਕਾਰ ਅਤੇ ਸਰਕਾਰ ਦੇ ਅਧਾਰੇ 13 ਤੋਂ 14 ਰੁਪਏ ‘ਚ ਖਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਬੜੀ ਵੱਡੀ ਪੰਜਾਬ ਦੇ ਖਜਾਨੇ ਦੀ ਕੀਤੀ ਜਾ ਰਹੀ ਹੈ।