ਆਬਕਾਰੀ ਵਿਭਾਗ ’ਚ ਚੋਰ ਮੋਰੀਆਂ ਰੋਕਣ ਨਾਲ ਤਿੰਨ ਹਜ਼ਾਰ ਕਰੋੜ ਸਾਲਾਨਾ ਮਾਲੀਏ ਚ ਹੋਇਆ ਵਾਧਾ: ਚੀਮਾ

Global Team
2 Min Read

ਚੰਡੀਗੜ੍ਹ:  ਭਗਵੰਤ ਮਾਨ ਦੀ ਸਰਕਾਰ ਨੂੰ ਪੰਜਾਬ ਵਿੱਚ ਸੱਤਾ ‘ਚ ਲਗਭਗ ਡੇਢ ਸਾਲ ਦੇ ਕਰੀਬ ਸਮਾਂ ਹੋ ਚੁੱਕਾ ਹੈ। ਜਦੋਂ ਪੰਜਾਬ ਵਿੱਚ ਬੀਤੇ ਸਾਲ ਵੋਟਾਂ ਦਾ ਸਮਾਂ ਸੀ ਆਮ ਆਦਮੀ ਪਾਰਟੀ ਪੰਜਾਬ ਦੇ ਖਾਲੀ ਖਜ਼ਾਨੇ ਨੂੰ ਭਰਨ ਦੇ ਦਾਅਵੇ ਕਰਦੀ ਰਹੀ ਹੈ। ਪਰ ਪਿਛਲੀਆਂ ਸਰਕਾਰਾਂ ਖਜ਼ਾਨਾ ਖਾਲੀ ਹੋਣ ਦੇ ਹੀ ਦਾਅਵੇ ਕਰਦੀਆਂ ਰਹੀਆਂ ਹਨ। ਆਪ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਪੰਜਾਬ ਦੇ ਖਜ਼ਾਨੇ ਨੂੰ ਮੁੜ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਭਲਾਈ ਦੇ ਕੰਮ ਕੀਤੇ ਜਾ ਸਕਣ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਜੋ ਖਜ਼ਾਨਾ ਖਾਲੀ ਹੋਣ ਦਾ ਰਾਗ ਅਲਾਪਦੀਆਂ ਰਹੀਆਂ ਹਨ ਉਹ ਬੇ-ਬੁਨਿਆਦ ਹੈ। ਆਪ ਸਰਕਾਰ ਨੂੰ ਖਜ਼ਾਨੇ ਦਾ ਚਾਰਜ ਤਰਸਯੋਗ ਹਾਲਤ ਚ ਮਿਲਿਆ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਕਦੇ ਵੀ ਕਾਂਗਰਸ ਸਰਕਾਰ ਅਤੇ ਅਕਾਲੀ ਸਰਕਾਰ ਵਾਂਗ ਰੌਲਾ ਨਹੀਂ ਪਾਇਆ ਕਿ ਖਜ਼ਾਨਾ ਖਾਲੀ ਹੈ। ਉਨ੍ਹਾਂ ਨੇ ਵਿੱਤੀ ਹਾਲਤ ਚ ਸੁਧਾਰ ਕਰਨ ਲਈ ਖਜ਼ਾਨੇ ਚ ਹੁੰਦੀਆਂ ਚੋਰੀਆਂ ਨੂੰ ਬੰਦ ਕੀਤਾ ਹੈ ਜਿਸ ਨਾਲ ਆਬਕਾਰੀ ਤੇ ਕਰ ਵਿਭਾਗ ਤੋਂ ਹੀ ਪੰਜਾਬ ਸਰਕਾਰ ਦਾ 3000 ਕਰੋੜ ਰੁਪਏ ਸਾਲਾਨਾ ਮਾਲੀਏ ਵਿੱਚ ਵਾਧਾ ਹੋਇਆ ਹੈ।

ਉਨ੍ਹਾਂ ਦੱਸਿਆ ਕਿ ਇਹ ਸਿਰਫ਼ ਉਨ੍ਹਾਂ ਵੱਲੋਂ ਮੌਜੂਦਾ ਸਥਿਤੀ ਦੱਸੀ ਗਈ ਹੈ ਜਦ ਕਿ ਸਰਕਾਰ ਨੂੰ ਹੋਰ ਵਿਭਾਗਾਂ ਤੋਂ ਵੀ ਮਾਲੀਆ ਵਧਿਆ ਹੈ। ਉਨ੍ਹਾਂ ਦੀ ਸਰਕਾਰ ਨੇ ਜਿੱਥੇ ਸਿੱਖਿਆ ਦੇ ਖੇਤਰ ਨੂੰ ਉੱਨਤ ਕਰਨ ਲਈ ਉਪਰਾਲੇ ਕੀਤੇ ਹਨ ਉੱਥੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਲਾਨਾ ਗਰਾਂਟ ਚ ਵੀ ਵਾਧਾ ਕੀਤਾ ਹੈ। ਇਹ ਵਾਧਾ ਸਿੱਖਿਆ ਦੇ ਪਸਾਰ ਵਿੱਚ ਮਹੱਤਵਪੂਰਨ ਰੋਲ ਅਦਾ ਕਰੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment