Home / News / ਦੱਖਣੀ ਨਾਰਵੇ ‘ਚ ਚਾਕੂਬਾਜ਼ੀ ਹਮਲੇ ‘ਚ ਤਿੰਨ ਜ਼ਖਮੀ, ਇਕ ਦੀ ਹਾਲਤ ਗੰਭੀਰ

ਦੱਖਣੀ ਨਾਰਵੇ ‘ਚ ਚਾਕੂਬਾਜ਼ੀ ਹਮਲੇ ‘ਚ ਤਿੰਨ ਜ਼ਖਮੀ, ਇਕ ਦੀ ਹਾਲਤ ਗੰਭੀਰ

ਓਸਲੋ : ਮੰਗਲਵਾਰ ਦੇਰ ਰਾਤ ਦੱਖਣੀ ਨਾਰਵੇ ਦੇ ਸਰਪਸਬਰਗ ‘ਚ ਤਿੰਨ ਵੱਖ-ਵੱਖ ਥਾਵਾਂ ‘ਤੇ ਚਾਕੂਬਾਜ਼ੀ ਹਮਲੇ ‘ਚ ਹਮਲਾਵਰ ਨੇ ਤਿੰਨ ਔਰਤਾਂ ਨੂੰ ਜ਼ਖਮੀ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਘਟਨਾ ‘ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਘਟਨਾ ਵਿੱਚ ਜ਼ਖਮੀ ਔਰਤਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਦੱਸ ਦਈਏ ਕਿ ਘਟਨਾ ਤੋਂ ਪਹਿਲਾਂ ਨਾਰਵੇ ਦੀ ਰਾਜਧਾਨੀ ਓਸਲੋ ਵਿੱਚ ਲਗਭਗ 70 ਕਿਲੋਮੀਟਰ ਦੇ ਖੇਤਰ ਵਿੱਚ ਹਥਿਆਰਬੰਦ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਸੀ। ਇਸਦੇ ਨਾਲ ਹੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਗਈ ਸੀ। ਪੁਲਿਸ ਦੇ ਅਨੁਸਾਰ ਚਾਕੂਬਾਜ਼ੀ ਦੀ ਪਹਿਲੀ ਘਟਨਾ ਬਾਰੇ ਜਾਣਕਾਰੀ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 11.30 ਵਜੇ ਮਿਲੀ।

ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਘਟਨਾ ਪਿਛਲੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਨਾਲ ਹੀ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਸ ਘਟਨਾ ‘ਚ ਕਿੰਨੇ ਵਿਕਅਤੀ ਸ਼ਾਮਲ ਸਨ।

Check Also

AAP ਦੇ ਸਾਬਕਾ ਵਿਧਾਇਕ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮੁਕੱਦਮਾ ਦਰਜ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤੇ ਸਾਬਕਾ ਵਿਧਾਇਕ ਜਰਨੈਲ ਸਿੰਘ …

Leave a Reply

Your email address will not be published. Required fields are marked *