ਬਠਿੰਡਾ ‘ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਸ਼ੱਕੀ ਹਾਲਤ ‘ਚ ਮਿਲੀਆਂ ਲਾਸ਼ਾਂ

TeamGlobalPunjab
1 Min Read

ਬਠਿੰਡਾ: ਜ਼ਿਲ੍ਹੇ ਦੀ ਕਮਲਾ ਨਹਿਰੂ ਕਲੋਨੀ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੌਕੇ ਤੇ ਪੁੱਜੀ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ ਹੈ।

ਐੱਸਪੀ ਜਸਪਾਲ ਸਿੰਘ ਨੇ ਘਟਨਾ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਕੇ ਤੋਂ ਕੁਝ ਖੋਲ ਬਰਾਮਦ ਹੋਏ ਹਨ ਅਤੇ ਤਿੰਨਾਂ ਮੈਂਬਰਾਂ ਜਿਸ ਵਿੱਚ ਪਤੀ-ਪਤਨੀ ਅਤੇ ਬੇਟੀ ਸ਼ਾਮਲ ਹਨ ਦੇ ਜਿਨ੍ਹਾਂ ਸਿਰ ਵਿਚ ਗੋਲੀਆਂ ਮਾਰੀਆਂ ਗਈਆਂ। ਹਾਲਾਂਕਿ ਅਜੇ ਇਹ ਪਤਾ ਨਹੀਂ ਚੱਲ ਸਕਿਆ ਕਿ ਇਨ੍ਹਾਂ ਨੇ ਖੁਦਕਸ਼ੀ ਕੀਤੀ ਹੈ ਜਾਂ ਇਨ੍ਹਾਂ ਦਾ ਕਤਲ ਕੀਤਾ ਗਿਆ ਹੈ। ਮੌਕੇ ਤੇ ਪੁੱਜੀ ਫੋਰੈਂਸਿਕ ਲੈਬ ਦੇ ਸਟਾਫ਼ ਵੱਲੋਂ ਫਿੰਗਰ ਪ੍ਰਿੰਟ ਅਤੇ ਹੋਰ ਕਾਰਵਾਈ ਕਰਦਿਆਂ ਜਾਂਚ ਆਰੰਭ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਪਾਸ਼ ਇਲਾਕੇ ਵਿਚ ਹੋਏ ਇਸ ਕਤਲ ਨਾਲ ਕਈ ਸਵਾਲ ਖੜ੍ਹੇ ਹੋ ਗਏ ਹਨ। ਜਾਣਕਾਰੀ ਅਨੁਸਾਰ ਕਮਲਾ ਨਹਿਰੂ ਵਿਖੇ ਮਕਾਨ ਨੰਬਰ 387 ਵਿਖੇ ਪਤੀ-ਪਤਨੀ ਅਤੇ ਬੇਟੀ ਰਹਿੰਦੇ ਸਨ। ਜਿਨ੍ਹਾਂ ਦਾ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।

Share this Article
Leave a comment