ਬਾਦਲਾਂ ਸਣੇ ਦਲਜੀਤ ਚੀਮਾ ਨੂੰ ਮੁੜ ਸੰਮਨ ਜਾਰੀ

TeamGlobalPunjab
1 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ ਤੇ ਜਨਰਲ ਸਕੱਤਰ  ਦਲਜੀਤ ਸਿੰਘ  ਚੀਮਾ ਨੂੰ ਅਦਾਲਤ ਨੇ 3 ਦਸੰਬਰ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ ਸਨ ਪਰ ਤਿੰਨੇ ਆਗੂ  ਅਦਾਲਤ ਵਿੱਚ ਪੇਸ਼ ਨਹੀਂ ਹੋਏ।

ਸੋਸ਼ਲਿਸਟ ਪਾਰਟੀ ਆਫ ਇੰਡਿਆ ਦੇ ਰਾਸ਼ਟਰੀ ਉਪ-ਪ੍ਰਧਾਨ ਬਲਵੰਤ ਸਿੰਘ  ਖੇੜਾ ਤੇ ਉਨ੍ਹਾਂ ਦੇ ਵਕੀਲ ਬੀਐੱਸ ਰਿਆੜ ਤੇ ਹਿਤੇਸ਼ ਪੁਰੀ  ਨੇ ਦੱਸਿਆ ਕਿ ਅਦਾਲਤ ਵਿੱਚ ਲਗਭਗ ਨੌਂ ਸਾਲ ਪਹਿਲਾਂ ਆਈਪੀਸੀ ਦੀ ਵੱਖ-ਵੱਖ ਧਾਰਾਵਾਂ  ਦੇ ਤਹਿਤ ਸ਼੍ਰੋਮਣੀ ਅਕਾਲੀ ਦਲ  ਦੇ ਆਗੂਆਂ ਖਿਲਾਫ ਧੋਖਾਧੜੀ ਅਤੇ ਜਾਅਲਸਾਜ਼ੀ ਲਈ ਆਪਰਾਧਿਕ ਸ਼ਿਕਾਇਤ ਦਰਜ ਕੀਤੀ ਗਈ ਸੀ ਜਿਸ ਵਿੱਚ ਅਦਾਲਤੀ ਆਦੇਸ਼ ਪੈਂਡਿੰਗ ਸਨ ।

ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ ,  ਸੁਖਬੀਰ ਸਿੰਘ ਬਾਦਲ ਅਤੇ ਡਾ .  ਦਲਜੀਤ ਸਿੰਘ  ਚੀਮਾ ਨੂੰ 3 ਦਿਸੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਸਮਨ ਜਾਰੀ ਕੀਤੇ ਸਨ ।  ਪਰ ਤਿੰਨੇ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਨਹੀਂ ਹੋਏ ਇਸ ਲਈ ਹੁਣ ਉਨ੍ਹਾਂ ਨੂੰ 20 ਦਸੰਬਰ ਨੂੰ ਪੇਸ਼ ਹੋਣ  ਦੇ ਹੁਕਮ ਦਿੱਤੇ ਗਏ ਹਨ ।

Share this Article
Leave a comment