Home / ਸੰਸਾਰ / ਇੰਗਲੈਂਡ ‘ਚ ਰਹਿੰਦੀ 75 ਸਾਲਾ ਸਿੱਖ ਬੀਬੀ ਦੇ ਹੱਕ ‘ਚ ਆਏ ਦੁਨੀਆਂ ਭਰ ਤੋਂ ਲੋਕ, ਜਾਣੋ ਕੀ ਹੈ ਮਾਮਲਾ

ਇੰਗਲੈਂਡ ‘ਚ ਰਹਿੰਦੀ 75 ਸਾਲਾ ਸਿੱਖ ਬੀਬੀ ਦੇ ਹੱਕ ‘ਚ ਆਏ ਦੁਨੀਆਂ ਭਰ ਤੋਂ ਲੋਕ, ਜਾਣੋ ਕੀ ਹੈ ਮਾਮਲਾ

ਲੰਦਨ: ਇੰਗਲੈਂਡ ਵਿੱਚ ਲਗਭਗ ਦੱਸ ਸਾਲ ਤੋਂ ਰਹਿ ਰਹੀ ਇੱਕ 75 ਸਾਲਾ ਬਜ਼ੁਰਗ ਸਿੱਖ ਬੀਬੀ ਨੂੰ ਜ਼ਬਰਦਸਤੀ ਭਾਰਤ ਡਿਪੋਰਟ ਨਾ ਕਰਨ ਲਈ ਇੱਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਸੀ। ਪਟੀਸ਼ਨ ‘ਤੇ ਖਬਰ ਲਿਖੇ ਜਾਣ ਤੱਕ 62 ਹਜ਼ਾਰ ਤੋਂ ਜ਼ਿਆਦਾ ਲੋਕ ਹਸਤਾਖਰ ਕਰ ਚੁੱਕੇ ਹਨ।

ਮਿਲੀ ਜਾਣਕਾਰੀ ਮੁਤਾਬਕ ਗੁਰਮੀਤ ਕੌਰ ਸਹੋਤਾ ਸਾਲ 2009 ਵਿਚ ਇੰਗਲੈਂਡ ਆਈ ਸੀ ਤੇ ਉਦੋਂ ਤੋਂ ਹੀ ਉਹ ਵੈਸਟ ਮਿਡਲੈਂਡਸ ਦੇ ਸਮੈਥਵਿਕ ਵਿਚ ਰਹਿ ਰਹੀ ਹਨ। ਕਾਨੂੰਨੀ ਤੌਰ ਤੇ ਇੱਕ ਗੈਰ ਦਸਤਾਵੇਜ਼ੀ ਪਰਵਾਸੀ ਗੁਰਮੀਤ ਕੌਰ ਨੂੰ ਇੰਗਲੈਂਡ ਦੇ ਵੀਜ਼ਾ ਤੇ ਇਮੀਗਰੇਸ਼ਨ ਨਿਯਮਾਂ ਦੇ ਅਨੁਸਾਰ ਭਾਰਤ ਵਾਪਸ ਜਾਣਾ ਪੈ ਸਕਦਾ ਹੈ।

ਹਾਲਾਂਕਿ ਗੁਰਮੀਤ ਕੌਰ ਸਹੋਤਾ ਨੂੰ ਸਮੈਥਵਿਕ ਵਿਚ ਸਥਾਨਕ ਲੋਕਾਂ ਵਲੋਂ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ। ਗੁਰਮੀਤ ਦਾ ਕਹਿਣਾ ਹੈ ਕਿ ਉਨ੍ਹਾਂ ਜ਼ਬਰਦਸਤੀ ਭਾਰਤ ਭੇਜਿਆ ਜਾ ਰਿਹਾ ਹੈ। ਜਦ ਕਿ ਉਹ ਐਨੇ ਸਮੇਂ ਤੋਂ ਇੱਥੇ ਰਹਿ ਰਹੀ ਹੈ ਅਤੇ ਹੁਣ ਭਾਰਤ ਵਿਚ ਉਨ੍ਹਾਂ ਦਾ ਕੋਈ ਪਰਿਵਾਰ ਵੀ ਨਹੀਂ ਹੈ।

ਗੁਰਮੀਤ ਕੌਰ ਦਾ ਨਾ ਤਾਂ ਇੰਗਲੈਂਡ ਵਿਚ ਕੋਈ ਪਰਿਵਾਰ ਹੈ ਅਤੇ ਨਾ ਹੀ ਪੰਜਾਬ ‘ਚ ਕੋਈ ਪਰਵਾਰ ਹੈ ਜਿੱਥੇ ਉਹ ਵਾਪਸ ਪਰਤ ਸਕੇ। ਇਸ ਲਈ ਸਮੈਥਵਿਕ ਦੇ ਸਥਾਨਕ ਸਿੱਖ ਭਾਈਚਾਰੇ ਨੇ ਉਨ੍ਹਾਂ ਗੋਦ ਲੈ ਲਿਆ ਸੀ। ਗੁਰਮੀਤ ਨੇ ਇੱਥੇ ਰੁਕਣ ਦੀ ਆਗਿਆ ਦੇ ਲਈ ਆਵੇਦਨ ਕੀਤਾ ਸੀ, ਜਿਸ ਨੂੰ ਖਾਰਜ ਕਰ ਦਿੱਤਾ ਗਿਆ ਸੀ।

Check Also

ਕੈਨੇਡਾ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆ ਨੂੰ ਜਾਣੋ ਕਿੰਝ ਮਿਲਣਗੀਆਂ ਸਸਤੀਆਂ ਹਵਾਈ ਟਿਕਟਾਂ

ਟੋਰਾਂਟੋ : ਕੈਨੇਡਾ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆ ਨੂੰ ਹੁਣ ਹਵਾਈ ਟਿਕਟਾਂ ਦੀ ਖਰੀਦ ‘ਚ ਛੋਟ …

Leave a Reply

Your email address will not be published. Required fields are marked *