ਕੈਨੇਡਾ ਦਾ ਇਹ ਸ਼ਹਿਰ ਹੁਣ ਪਟਾਕੇ ਬੈਨ ਕਰਨ ਦੀ ਤਿਆਰੀ ‘ਚ

Prabhjot Kaur
2 Min Read
Diwali celebrations at a WalMart Parking lot on Morningstar Road in Brampton on Monday night.

ਮਿਸੀਸਾਗਾ: ਕੈਨੇਡਾ ਦੇ ਕਈ ਸ਼ਹਿਰਾਂ ‘ਚ ਪਟਾਕੇ ਬੈਨ ਕੀਤੇ ਜਾ ਰਹੇ ਹਨ। ਪਹਿਲਾਂ ਬਰੈਂਪਟਨ ਵਿੱਚ ਪਟਾਕਿਆਂ ਦੀ ਵਰਤੋਂ ਬੈਨ ਕੀਤੀ ਗਈ ਤੇ ਹੁਣ ਮਿਸੀਸਾਗਾ ਵੀ ਇਸ ‘ਤੇ ਬੈਨ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਇਸੇ ਕਾਰਨ ਇੱਥੇ ਵਸੇ ਭਾਰਤੀ ਲੋਕਾਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ।

ਉੱਧਰ ਹੋਰ ਕਈ ਸ਼ਹਿਰ ਵੀ ਇਸੇ ਤਰ੍ਹਾਂ ਦੇ ਨਿਯਮ ਲਾਗੂ ਕਰਵਾਉਣ ਲਈ ਵੱਲ ਅੱਗੇ ਵਧ ਰਹੇ ਹਨ। ਮਿਸੀਸਾਗਾ ਸਿਟੀ ਕੌਂਸਲ ਨੇ ਅਧਿਕਾਰੀਆਂ ਨੂੰ ਪਟਾਕਿਆਂ ਦੀ ਵਿਕਰੀ ਨੂੰ ਰੋਕਣ ਲਈ ਸਖ਼ਤ ਨਿਯਮ ਬਣਾਉਣ ਲਈ ਕਿਹਾ ਹੈ। ਇਸ ਦਾ ਕਾਰਨ ਮਿਸੀਸਾਗਾ ‘ਚ ਪਿਛਲੇ ਸਾਲ ਦੀਵਾਲੀ ‘ਤੇ ਪਟਾਕੇ ਚਲਾਉਣ ਨੂੰ ਲੈ ਕੇ ਹੋਇਆ ਵਿਵਾਦ ਸੀ। ਪਿਛਲੇ ਸਾਲ, ਬਰੈਂਪਟਨ ‘ਚ ਦੇਰ ਰਾਤ ਪਟਾਕੇ ਚਲਾਉਣ ਦੀਆਂ ਲਗਭਗ 1,500 ਸ਼ਿਕਾਇਤਾਂ ਮਿਲੀਆਂ ਸਨ। ਹਾਲਾਂਕਿ ਬਰੈਂਪਟਨ ਸਿਟੀ ਨੇ ਦੀਵਾਲੀ ਮੌਕੇ ਪਟਾਕਿਆਂ ਦੀ ਪ੍ਰਦਰਸ਼ਨੀ ਦਾ ਐਲਾਨ ਵੀ ਕੀਤਾ ਹੈ। ਕੈਨੇਡਾ ਵਿੱਚ ਜ਼ਿਆਦਾਤਰ ਦੀਵਾਲੀ ਅਤੇ ਕੈਨੇਡਾ ਡੇਅ ‘ਤੇ ਆਤਿਸ਼ਬਾਜ਼ੀ ਹੁੰਦੀ ਹੈ। ਪਟਾਕਿਆਂ ‘ਤੇ ਪਾਬੰਦੀ ਲਗਾਉਣ ਵੱਲ ਚੁੱਕੇ ਜਾ ਰਹੇ ਕਦਮਾਂ ਕਾਰਨ ਹਿੰਦੂ ਭਾਈਚਾਰਾ ਨਾਰਾਜ਼ ਹੈ।

ਮਿਸੀਸਾਗਾ ਸਿਟੀ ਕੌਂਸਲ ਵਿੱਚ ਪਟਾਕਿਆਂ ‘ਤੇ ਬੈਨ ਦੇ ਪ੍ਰਸਤਾਵ ਵਿਰੁੱਧ ਵੋਟ ਪਾਉਣ ਵਾਲੀ ਭਾਰਤੀ ਮੂਲ ਦੀ ਕੌਂਸਲਰ ਦੀਪਿਕਾ ਡੋਮਰਲਾ ਨੇ ਕਿਹਾ ਕਿ ਪਟਾਕੇ ਦੀਵਾਲੀ ਦਾ ਇੱਕ ਹਿੱਸਾ ਹੈ ਅਤੇ ਇਨ੍ਹਾਂ ਤੋਂ ਬਗ਼ੈਰ ਇਹ ਤਿਉਹਾਰ ਅਧੂਰਾ ਹੈ। ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਆਤਿਸ਼ਬਾਜ਼ੀ ਹਿੰਦੂਆਂ ਦੇ ਸੱਭਿਆਚਾਰ ਨਾਲ ਜੁੜਿਆ ਇੱਕ ਸੰਵੇਦਨਸ਼ੀਲ ਮਾਮਲਾ ਹੈ। ਹਾਲਾਂਕਿ ਕੁਝ ਲੋਕ ਸਵੇਰੇ 3-4 ਵਜੇ ਤੱਕ ਪਟਾਕੇ ਚਲਾਉਂਦੇ ਨੇ, ਉਹ ਗਲਤ ਹੈ।

ਉਨ੍ਹਾਂ ਨੂੰ ਲਾਇਸੈਂਸ ਫੀਸ ਵਧਾਉਣ ਸਬੰਧੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ। ਆਰਜ਼ੀ ਦੁਕਾਨਾਂ ‘ਤੇ ਪਾਬੰਦੀ ਲਗਾਉਣ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਕਿਸੇ ਵੀ ਦੁਕਾਨ ‘ਤੇ 15 ਫੀਸਦੀ ਤੋਂ ਵੱਧ ਪਟਾਕੇ ਨਾਂ ਹੋਣ। ਪਟਾਕੇ ਚਲਾਉਣ ਤੇ 38 ਹਜ਼ਾਰ ਡਾਲਰ ਦੇ ਭਾਰੀ ਜੁਰਮਾਨੇ ਦਾ ਪ੍ਰਬੰਧ ਕੀਤਾ ਗਿਆ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment