ਸੋਨਭਦਰ (ਉਤਰਪ੍ਰਦੇਸ) : ਭਾਰਤੀ ਭੂਵਿਗਿਆਨ ਸਰਵੇਖਣ ਨੂੰ ਉਤਰ ਪ੍ਰਦੇਸ਼ ਦੇ ਸੋਨਭਦਰ ਜਿਲ੍ਹੇ ਅੰਦਰ ਲਗਭਗ 3 ਹਜ਼ਾਰ ਟਨ ਸੋਨਾ ਮਿਲਿਆ ਹੈ। ਇਹ ਸੋਨਾ ਭਾਰਤੀ ਕੋਲ ਮੌਜੂਦ ਸੋਨ ਭੰਡਾਰ ਦਾ ਕਰੀਬ ਪੰਜ ਗੁਣਾ ਦੱਸਿਆ ਜਾ ਰਿਹਾ ਹੈ। ਸਥਾਨਕ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਸੋਨਾ ਇੱਥੇ ਸੋਨ ਪਹਾੜੀ ਅਤੇ ਹਰਦੀ ਇਲਾਕੇ ਅੰਦਰ ਮਿਲਿਆ ਹੈ।
ਜਾਣਕਾਰੀ ਮੁਤਾਬਿਕ ਇਸ ਸੋਨੇ ਬਾਰੇ ਪਤਾ ਲਗਾਉਣ ਦਾ ਕੰਮ ਪਿਛਲੇ ਦੋ ਦਹਾਕਿਆਂ ਤੋਂ ਚਲ ਰਿਹਾ ਸੀ। ਸੋਨ ਪਹਾੜੀ ‘ਚ ਕਰੀਬ 2943.26 ਟਨ ਅਤੇ ਹਰਦੀ ਬਲਾਕ ਅੰਦਰ 646.16 ਟਨ ਸੋਨਾ ਮਿਲਿਆ ਹੈ। ਅਧਿਕਾਰੀਆਂ ਮੁਤਾਬਿਕ ਇਸ ਦੇ ਨਾਲ ਹੀ ਕੁਝ ਹੋਰ ਵੀ ਖਣਿਜ ਪਦਾਰਥ ਮਿਲੇ ਹਨ। ਵਿਸ਼ਵ ਸੋਨ ਪਰਿਸ਼ਦ ਅਨੁਸਾਰ ਹੁਣ ਭਾਰਤ ਕੋਲ 626 ਟਨ ਸੋਨ ਭੰਡਾਰ ਹੈ। ਸੋਨੇ ਦਾ ਨਵਾਂ ਭੰਡਾਰ ਇਸ ਤੋਂ ਕਰੀਬ ਪੰਜ ਗੁਣਾ ਹੈ। ਇਸ ਦੀ ਕੀਮਤ ਦਾ ਅਨੁਮਾਨ 12 ਲੱਖ ਕਰੋੜ ਦੱਸਿਆ ਜਾ ਰਿਹਾ ਹੈ।