ਨਿਊਜ਼ੀਲੈਂਡ ਵਿਖੇ ਜਵਾਲਾਮੁਖੀ ਦੀ ਚਪੇਟ ‘ਚ ਆਉਣ ਵਾਲੇ ਭਾਰਤੀ-ਅਮਰੀਕੀ ਜੋੜੇ ਦੀ ਮੌਤ

TeamGlobalPunjab
2 Min Read

ਵੈਲਿੰਗਟਨ: ਨਿਊਜੀਲੈਂਡ ‘ਚ ਬੀਤੇ ਮਹੀਨੇ ਜਵਾਲਾਮੁਖੀ ਧਮਾਕੇ ਦੀ ਚਪੇਟ ‘ਚ ਆਉਣ ਕਾਰਨ ਭਾਰਤੀ ਮੂਲ ਦਾ ਅਮਰੀਕੀ ਜੋੜਾ ਵੀ ਬੁਰੀ ਤਰ੍ਹਾਂ ਝੁਲਸ ਗਿਆ ਸੀ। ਪਤਨੀ ਦੀ ਮੌਤ ਤੋਂ ਬਾਅਦ ਹੁਣ ਪਤੀ ਨੇ ਵੀ ਦਮ ਤੋੜ ਦਿੱਤਾ ਹੈ ਦੋਵੇਂ ਆਪਣੇ ਤਿੰਨ ਬੱਚਿਆਂ ਨੂੰ ਛੱਡ ਕੇ ਦੁਨੀਆਂ ਤੋਂ ਚਲੇ ਗਏ।

ਪ੍ਰਤਾਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਯੂਰੀ ਆਪਣੇ ਪਰਿਵਾਰ ਨਾਲ ਨਿਊਜ਼ੀਲੈਂਡ ਦੇ ਵ੍ਹਾਈਟ ਟਾਪੂ ‘ਤੇ ਘੁੰਮਣ ਗਏ ਸਨ। ਇਸ ਦੌਰਾਨ 9 ਦਿਸੰਬਰ ਨੂੰ ਟਾਪੂ ‘ਤੇ ਸਥਿਤ ਜਵਾਲਾਮੁਖੀ ਫਟ ਗਿਆ ਸੀ ਜਿਸ ਵਿੱਚ ਦੋਵੇਂ ਬੁਰੀ ਤਰ੍ਹਾਂ ਝੁਲਸ ਗਏ। ਮਯੂਰੀ ਦੀ 22 ਦਸੰਬਰ ਨੂੰ ਹੀ ਮੌਤ ਹੋ ਗਈ ਸੀ ਤੇ ਹੁਣ ਆਕਲੈਂਡ ਦੇ ਇੱਕ ਹਸਪਤਾਲ ਵਿੱਚ ਭਰਤੀ ਪ੍ਰਤਾਪ ਸਿੰਘ ਨੇ ਬੁੱਧਵਾਰ ਨੂੰ ਦਮ ਤੋੜ ਦਿੱਤਾ। ਉਹ ਗੈਰ ਸਰਕਾਰੀ ਸੰਗਠਨ ਸੇਵਾ ਇੰਟਰਨੈਸ਼ਨਲ ਦੀ ਅਟਲਾਂਟਾ ਸ਼ਾਖਾ ਦੇ ਪ੍ਰਧਾਨ ਸਨ।

- Advertisement -

ਪਹਾੜਾਂ ਦੀ ਸੈਰ ਵਿੱਚ ਦਿਲਚਸਪੀ ਰੱਖਣ ਵਾਲੇ ਇਸ ਪਤੀ-ਪਤਨੀ ਦੇ ਤਿੰਨ ਬੱਚੇ ਅਤੇ ਮਯੂਰੀ ਦੀ ਮਾਂ ਜਵਾਲਾਮੁਖੀ ਫਟਣ ਵੇਲੇ ਰਾਇਲ ਕੈਰੇਬਿਅਨ ਕਰੂਜ਼ ‘ਤੇ ਹੀ ਰੁਕਣ ਕਾਰਨ ਬਚ ਗਏ ਸਨ। ਇਹ ਕਰੂਜ਼ 47 ਲੋਕਾਂ ਨੂੰ ਲੈ ਕੇ ਵ੍ਹਾਈਟ ਟਾਪੂ ‘ਤੇ ਗਿਆ ਸੀ ਜਿਨ੍ਹਾਂ ‘ਚੋਂ 13 ਲੋਕਾਂ ਦੀ ਮੌਤ ਹੋ ਗਈ ਸੀ।

https://www.facebook.com/swadesh.katoch/posts/2867998873222234

ਨਿਊਜ਼ੀਲੈਂਡ ਦੀ ਪੁਲਿਸ ਵੱਲੋਂ ਹਾਦਸੇ ਵੇਲੇ ਦੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ। ਕਈ ਲੋਕ ਇਹ ਸਵਾਲ ਚੁੱਕ ਰਹੇ ਹਨ ਕਿ ਜਵਾਲਾਮੁਖੀ ਫਟਣ ਦਾ ਤਿੰਨ ਹਫਤੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਯਾਤਰੀਆਂ ਨੂੰ ਟਾਪੂ ‘ਤੇ ਕਿਉਂ ਜਾਣ ਦਿੱਤਾ ਗਿਆ ?

Share this Article
Leave a comment