ਅਮਰੀਕਾ ‘ਚ ਪਹਿਲੇ ਚੀਫ ਜੱਜ ਵਜੋਂ ਭਾਰਤੀ ਮੂਲ ਦੇ ਸ੍ਰੀ ਨਿਵਾਸਨ ਨੇ ਸੰਭਾਲਿਆ ਆਹੁਦਾ

TeamGlobalPunjab
1 Min Read

ਵਾਸ਼ਿੰਗਟਨ : ਅੱਜ ਭਾਰਤੀਆਂ ਨੇ ਨਾ ਸਿਰਫ ਭਾਰਤ ਅੰਦਰ ਬਲਕਿ ਬਾਹਰੀ ਮੁਲਕਾਂ ਦੀ ਧਰਤੀ ‘ਤੇ ਵੀ ਮੱਲਾਂ ਮਾਰੀਆਂ ਹਨ। ਤਾਜ਼ਾ ਉਦਾਹਰਨ ਵਾਸ਼ਿੰਗਟਨ ਦੀ ਹੈ। ਜਿੱਥੇ ਚੰਡੀਗੜ੍ਹ ‘ਚ ਜਨਮੇ ਸ੍ਰੀਨਿਵਾਸਨ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਅਦਾਲਤ ਦੇ ਮੁੱਖ ਜੱਜ ਦਾ ਆਹੁਦਾ ਮਿਲਿਆ ਹੈ।

ਦੱਸਣਯੋਗ ਹੈ ਕਿ ਸ੍ਰੀਨਿਵਾਸਨ ਦਾ ਜਨਮ 1967 ਵਿੱਚ ਚੰਡੀਗੜ੍ਹ ‘ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਪੰਜਾਬ ਯੂਨੀਵਰਸਿਟੀ ਦੇ ਗਣਿਤ ਵਿਭਾਗ ਦੇ ਪ੍ਰੋਫੈਸਰ ਸਨ ਅਤੇ ਉਹ ਸਾਲ 1970 ਵਿੱਚ ਅਮਰੀਕਾ ਚਲੇ ਗਏ ਸਨ। ਜਾਣਕਾਰੀ ਮੁਤਾਬਿਕ ਸ੍ਰੀ ਨਿਵਾਸਨ ਨੇ ਹਿੰਦੂ ਧਰਮ ਦੇ ਪਵਿੱਤਰ ਗ੍ਰੰਥ ਭਗਵਤ ਗੀਤਾ ਦੀ ਕਸਮ ਖਾਦੀ । ਦੱਸਣਯੋਗ ਹੈ ਕਿ ਇਹ ਅਮਰੀਕੀ ਅਦਾਲਤ ‘ਚ ਮੁੱਖ ਜੱਜ ਦੀ ਕੁਰਸੀ ‘ਤੇ ਬੈਠਣ ਵਾਲਾ ਇਹ ਪਹਿਲਾ ਭਾਰਤੀ ਹੈ।

Share This Article
Leave a Comment