ਪਾਕਿਸਤਾਨ ਦੇ ਸਿੰਧ ਵਿਖੇ ਮੰਦਰ ‘ਚ ਭੰਨਤੋੜ, ਮਾਤਾ ਦੀ ਮੂਰਤੀ ਨੂੰ ਕੀਤਾ ਕਾਲਾ ਰੰਗ

TeamGlobalPunjab
2 Min Read

ਇਸਲਾਮਾਬਾਦ: ਪਾਕਿਸਤਾਨ ‘ਚ ਘੱਟ ਗਿਣਤੀਆਂ ਖਿਲਾਫ ਭੇਦਭਾਵ ਤੇ ਅੱਤਿਆਚਾਰ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇੱਕ ਵਾਰ ਫਿਰ ਉੱਥੇ ਕੁੱਝ ਲੋਕਾਂ ਨੇ ਮੰਦਰ ‘ਤੇ ਹਮਲਾ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸਿੰਧ ਸੂਬੇ ਵਿੱਚ ਮਾਤਾ ਰਾਣੀ ਭਾਤੀਯਾਨੀ ਮੰਦਰ ਵਿੱਚ ਤੋੜਫੋੜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਉੱਥੇ ਨਨਕਾਣਾ ਸਾਹਿਬ ‘ਤੇ ਵੀ ਮੁਸਲਮਾਨ ਭਾਈਚਾਰੇ ਦੇ ਕੁਝ ਲੋਕਾਂ ਵੱਲੋਂ ਪੱਥਰਬਾਜੀ ਕੀਤੀ ਗਈ ਸੀ।

ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਯਤ ਨੇ ਦਾਅਵਾ ਕੀਤਾ ਹੈ ਕਿ ਸਿੰਧ ਵਿੱਚ ਮਾਤਾ ਰਾਣੀ ਭਾਤੀਯਾਨੀ ਦੇ ਮੰਦਿਰ ਵਿੱਚ ਭੰਨਤੋੜ ਕੀਤੀ ਗਈ ਹੈ। ਉਨ੍ਹਾਂ ਨੇ ਆਪਣੇ ਟਵੀਟਰ ‘ਤੇ ਮੰਦਰ ਦੀਆਂ ਚਾਰ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

- Advertisement -

ਇਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸੇ ਨੇ ਮੂਰਤੀ ‘ਤੇ ਕਾਲ਼ਾ ਰੰਗ ਪਾ ਦਿੱਤਾ ਗਿਆ ਇਸ ਤੋਂ ਇਲਾਵਾ ਤੋੜਫੋੜ ਵੀ ਕੀਤੀ ਗਈ ਹੈ ਨਾਲ ਹੀ ਮੰਦਰ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਨਾਇਲਾ ਨੇ ਲਿਖਿਆ ਹੈ, ਸਿੰਧ ਵਿੱਚ ਹੁਣ ਇੱਕ ਹੋਰ ਹਿੰਦੂ ਮੰਦਰ ਵਿੱਚ ਤੋੜਫੋੜ ਕੀਤੀ ਗਈ ਹੈ। ਥਾਰਪਰਕਰ ਦੇ ਚਾਚਰੋ ਵਿੱਚ ਭੀੜ ਨੇ ਮਾਤਾ ਰਾਣੀ ਭਾਤੀਯਾਨੀ ਮੰਦਰ ਵਿੱਚ ਪਵਿੱਤਰ ਮੂਰਤੀ ਅਤੇ ਗ੍ਰੰਥਾਂ ਨੂੰ ਨੁਕਸਾਨ ਪਹੁੰਚਾਇਆ ਹੈ।

ਦੱਸ ਦਈਏ ਇਸ ਤੋਂ ਪਹਿਲਾਂ ਨਨਕਾਣਾ ਸਾਹਿਬ ਵਿੱਚ ਪੱਥਰਬਾਜ਼ੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਵਿੱਚ ਇੱਕ ਪ੍ਰਦਰਸ਼ਨਕਾਰੀ ਨੇ ਪਵਿੱਤਰ ਸ਼ਹਿਰ ਦਾ ਨਾਮ ਬਦਲਕੇ ਗੁਲਾਮ ਅਲੀ ਮੁਸਤਫਾ ਕਰਨ ਦੀ ਧਮਕੀ ਵੀ ਦਿੱਤੀ ਸੀ। ਇੱਥੇ ਲੋਕ ਸਿੱਖ ਵਿਰੋਧੀ ਨਾਅਰੇ ਲਗਾ ਰਹੇ ਸਨ।

- Advertisement -
Share this Article
Leave a comment