ਸਿਡਨੀ: ਆਸਟਰੇਲੀਆ ਦੇ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਹਾਲਾਤ ਕਾਫੀ ਗੰਭੀਰ ਹੋ ਗਏ ਹਨ। ਦੱਖਣ-ਪੂਰਬੀ ਆਸਟਰੇਲਿਆ ਦੇ ਮੱਲਕੂਟਾ ਸ਼ਹਿਰ ਵਿੱਚ ਮੰਗਲਵਾਰ ਨੂੰ ਸਥਾਨਕ ਲੋਕਾਂ ਤੇ ਨਵੇਂ ਸਾਲ ਦੀ ਛੁੱਟੀਆਂ ਮਨਾਉਣ ਆਏ ਸੈਲਾਨੀਆਂ ਨੂੰ ਆਪਣੀ ਜਾਨ ਬਚਾਉਣ ਲਈ ਸਮੁੰਦਰ ਵੱਲ ਭੱਜਣਾ ਪਿਆ।
ਸਮੁੰਦਰ ਦੇ ਕੰਡੇ ਵਸੇ ਮਲਕੂਟਾ ਦੇ ਤਟ ‘ਤੇ ਚਾਰ ਹਜ਼ਾਰ ਲੋਕ ਫਸੇ ਹਨ ਤੇ ਅੱਗ ਕਾਰਨ ਚਾਰੇ ਪਾਸੇ ਧੂਆਂ ਉੱਠ ਰਿਹਾ ਹੈ। ਜਿਸ ਦੀ ਵਜ੍ਹਾ ਕਾਰਨ ਅਧਿਕਾਰੀਆਂ ਨੂੰ ਰਾਹਤ ਤੇ ਬਚਾਅ ਕਾਰਜ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਵੱਲੋਂ ਕਈ ਦਿਨਾਂ ਤੋਂ ਛੁੱਟੀਆਂ ਮਨਾ ਰਹੇ ਲਗਭਬ 30 ਹਜ਼ਾਰ ਸੈਲਾਨੀਆਂ ਨੂੰ ਇਲਾਕਾ ਖਾਲੀ ਕਰਨ ਦੀ ਚਿਤਾਵਨੀ ਦੇ ਰਹੇ ਸਨ।
ਮੱਲਕੂਟਾ ਦੇਸ਼ ਦੇ ਉਨ੍ਹਾਂ ਅਣਗਿਣਤ ਇਲਾਕਿਆਂ ‘ਚੋਂ ਇੱਕ ਹੈ ਜੋ ਜੰਗਲਾਂ ਵਿੱਚ ਲੱਗੀ ਅੱਗ ਦੀ ਚਪੇਟ ਵਿੱਚ ਹਨ। ਵਿਕਟੋਰੀਆ ਸੂਬੇ ਦੇ ਐਮਰਜੈਂਸੀ ਪ੍ਰਬੰਧਨ ਆਯੁਕਤ ਐਂਡਿਊ ਨੇ ਕਿਹਾ, ਸਾਡੇ ਕੋਲ ਮੱਲਕੂਟਾ ਵਿੱਚ ਤਿੰਨ ਦਲ ਹਨ ਜੋ ਸਮੁੰਦਰ ਤੱਟ ‘ਤੇ ਚਾਰ ਹਜ਼ਾਰ ਲੋਕਾਂ ਦੀ ਦੇਖਭਾਲ ਕਰ ਰਹੇ ਹਨ।
ਭਿਆਨਕ ਅੱਗ ਕਾਰਨ ਹੁਣ ਤੱਕ 12 ਲੋਕਾਂ ਦੀ ਜਾਨ ਜਾ ਚੁੱਕੀ ਹੈ ਹਜ਼ਾਰਾਂ ਘਰ ਰਾਖ ਹੋ ਚੁੱਕੇ ਹਨ। ਸੋਸ਼ਲ ਮੀਡੀਆ ‘ਤੇ ਸਥਾਨਕ ਵਾਸੀਆਂ ਨੇ ਕਿਹਾ ਕਿ ਉਹ ਜੀਵਨ ਰੱਖਿਆ ਜੈਕੇਟ ਪਾ ਕੇ ਰਹਿੰਦੇ ਹਨ ਤਾਂਕਿ ਅੱਗ ਤੋਂ ਬਚਣ ਦੀ ਜ਼ਰੂਰਤ ਪੈਣ ‘ਤੇ ਉਹ ਸਮੁੰਦਰ ਵਿੱਚ ਉੱਤਰ ਸਕਣ।
ਆਸਟਰੇਲੀਆ ‘ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਜ਼ਾਰਾਂ ਲੋਕ ਜਾਨ ਬਚਾਉਣ ਲਈ ਸਮੁੰਦਰ ਵੱਲ ਭੱਜੇ
Leave a comment
Leave a comment