ਅਮਰੀਕਾ ਦਾ ਇਹ ਸ਼ਹਿਰ ਬਗੈਰ ਸ਼ਰਤ ਹਰ ਬੇਘਰੇ ਨੂੰ ਦੇਵੇਗਾ 9.5 ਲੱਖ ਰੁਪਏ

Prabhjot Kaur
3 Min Read

ਕੋਲੋਰਾਡੋ: ਕੋਰੋਨਾ ਵਾਇਰਸ ਸੰਕਟ ਤੋਂ ਬਾਅਦ ਦੁਨੀਆ ਭਰ ਦੇ ਲੋਕ ਆਰਥਿਕ ਸੰਕਟ ਨਾਲ ਜੂਝ ਰਹੇ ਹਨ ਪਰ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਬੇਘਰੇ ਲੋਕਾਂ ਨੂੰ ਕਰਨਾ ਪਿਆ, ਜਿਨ੍ਹਾਂ ਕੋਲ ਨਾਂ ਤਾਂ ਛੱਤ ਹੈ ਅਤੇ ਨਾਂ ਹੀ ਖਾਣਾ ਹੈ। ਇਸ ਸਭ ਨੂੰ ਦੇਖਦਿਆਂ ਅਮਰੀਕਾ ਦੇ ਡੈਨਵਰ ਸ਼ਹਿਰ ‘ਚ ‘ਬੇਸਿਕ ਇਨਕਮ ਪ੍ਰੋਜੈਕਟ’ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਬੇਘਰੇ ਮਰਦ, ਔਰਤ, ਟਰਾਂਸਜੈਂਡਰ ਅਤੇ ਨਾਨ-ਬਾਈਨਰੀ ਨੂੰ 9.5 ਲੱਖ ਰੁਪਏ ਦਿੱਤੇ ਜਾਣਗੇ।

ਲੋੜਵੰਦਾਂ ਨੂੰ ਦਿੱਤੀ ਜਾਵੇਗੀ ਬਗੈਰ ਸ਼ਰਤ ਸਹਾਇਤਾ

ਇੱਕ ਰਿਪੋਰਟ ਦੇ ਮੁਤਾਬਕ, ਕੋਲੋਰਾਡੋ ਦੀ ਰਾਜਧਾਨੀ ਡੈਨਵਰ ਦੇ ਬੇਸਿਕ ਇਨਕਮ ਪ੍ਰੋਜੈਕਟ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਹ ਬੇਘਰੇ ਅਤੇ ਲੋੜਵੰਦਾਂ ਨੂੰ ਬਗੈਰ ਸ਼ਰਤ ਪੈਸੇ ਦੇਵੇਗਾ। ਇਹ ਪੈਸਾ ਬੇਘਰੇ ਲੋਕਾਂ ਨੂੰ ਗਰੀਬ ਰਾਹਤ ਕੈਂਪਾਂ ‘ਚੋਂ ਬਾਹਰ ਕੱਢਣ ਲਈ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇਸ ਤਜਵੀਜ਼ ਦਾ ਮਕਸਦ ਸ਼ਹਿਰ ਵਿੱਚ ਵੱਧ ਰਹੀ ਅਪਰਾਧ ਦਰ ਨੂੰ ਕਾਬੂ ਕਰਨਾ ਵੀ ਹੈ।

ਇਹ ਪ੍ਰੋਜੈਕਟ ਡੈਨਵਰ ਵਾਸੀ ਮਾਰਕ ਡੋਨਾਵਨ ਅਤੇ ਮੇਅਰ ਦੇ ਦਫਤਰ ਵਲੋਂ ਸ਼ੁਰੂ ਕੀਤਾ ਗਿਆ। ਜਿਸ ਬੇਘਰੇ ਨਾਗਰਿਕਾਂ ਨੂੰ ਬਿਨਾਂ ਕਿਸੇ ਸ਼ਰਤ ਦੇ ਮਹੀਨਾਵਾਰ ਭੁਗਤਾਨ ਕੀਤਾ ਜਾਵੇਗਾ। ਗੰਦੇ ਅਤੇ ਗਰੀਬ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਦੀ ਮਦਦ ਕਰਨ ਤੋਂ ਇਲਾਵਾ, ਇਹ ਪ੍ਰੋਜੈਕਟ ਉਹਨਾਂ ਲੋਕਾਂ ਲਈ ਵੀ ਲਾਭਦਾਇਕ ਸਾਬਤ ਹੋਵੇਗਾ ਹੈ ਜੋ ਆਪਣੇ ਧਰਮ, ਜਾਤ, ਵਰਗ ਅਤੇ ਲਿੰਗ ਕਾਰਨ ਅਤਿਆਚਾਰ ਦਾ ਸਾਹਮਣਾ ਕਰ ਰਹੇ ਹਨ।

- Advertisement -

ਰਿਪੋਰਟਾਂ ਇਸ ਪ੍ਰਾਜੈਕਟ ਦੀ ਕੁੱਲ ਲਾਗਤ 72 ਕਰੋੜ ਰੁਪਏ ਹੋਵੇਗੀ ਅਤੇ ਸ਼ਹਿਰ ਪ੍ਰਸ਼ਾਸਨ ਨੇ ਅਮਰੀਕਨ ਰੈਸਕਿਊ ਪਲਾਨ ਐਕਟ ਤਹਿਤ ਇਸ ਲਈ 15 ਕਰੋੜ ਰੁਪਏ ਪਹਿਲਾਂ ਹੀ ਅਲਾਟ ਕਰ ਦਿੱਤੇ ਹਨ। ਇਸ ਦਾ ਉਦੇਸ਼ ਲਗਭਗ 820 ਬੇਘਰੇ ਲੋਕਾਂ ਦੀ ਮਦਦ ਕਰਨਾ ਹੈ, ਪਰ ਇਸ ਸਮੇਂ ਲਗਭਗ 140 ਬੇਘਰਿਆਂ ਨੂੰ 16 ਕਰੋੜ ਰੁਪਏ ਨਕਦ ਦੇਣ ਦੀ ਯੋਜਨਾ ਹੈ, ਯਾਨੀ ਹਰ ਬੇਘਰ ਨੂੰ 9.5 ਲੱਖ ਰੁਪਏ ਦਿੱਤੇ ਜਾਣਗੇ।

ਇਸ ਪ੍ਰਾਜੈਕਟ ਦੀ ਕੁੱਲ ਲਾਗਤ 72 ਕਰੋੜ ਰੁਪਏ ਹੋਵੇਗੀ ਅਤੇ ਪ੍ਰਸ਼ਾਸਨ ਨੇ ਅਮਰੀਕੀ ਬਚਾਅ ਯੋਜਨਾ ਐਕਟ ਤਹਿਤ ਇਸ ਲਈ 15 ਕਰੋੜ ਰੁਪਏ ਪਹਿਲਾਂ ਹੀ ਅਲਾਟ ਕਰ ਦਿੱਤੇ ਹਨ। ਇਸ ਦਾ ਉਦੇਸ਼ ਲਗਭਗ 820 ਬੇਘਰੇ ਲੋਕਾਂ ਦੀ ਮਦਦ ਕਰਨਾ ਹੈ, ਪਰ ਇਸ ਸਮੇਂ ਲਗਭਗ 140 ਬੇਘਰਿਆਂ ਨੂੰ 16 ਕਰੋੜ ਰੁਪਏ ਨਕਦ ਦੇਣ ਦੀ ਯੋਜਨਾ ਹੈ, ਯਾਨੀ ਹਰ ਬੇਘਰ ਨੂੰ 9.5 ਲੱਖ ਰੁਪਏ ਦਿੱਤੇ ਜਾਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment