ਸਜਾਵਟ ਦੇ ਨਾਲ-ਨਾਲ ਸਿਹਤ ਲਈ ਲਾਹੇਵੰਦ ਇਹ ਪੌਦਾ; ਜਾਣੋ ਬੇਮਿਸਾਲ ਫਾਇਦੇ

Global Team
3 Min Read

ਨਿਊਜ਼ ਡੈਸਕ : ਅੱਜ-ਕੱਲ੍ਹ ਦੇ ਸਮੇਂ ਵਿੱਚ ਇੰਡੋਰ ਪਲਾਂਟਸ ਦਾ ਰੁਝਾਨ ਦਿਨੋ – ਦਿਨ ਵੱਧ ਰਿਹਾ ਹੈ। ਪੌਦਿਆਂ ਦੇ ਪ੍ਰੇਮੀ ਘਰ ਵਿੱਚ ਤਰ੍ਹਾਂ-ਤਰ੍ਹਾਂ ਦੇ ਪਲਾਂਟਸ ਲਗਾਉਂਦੇ ਹਨ। ਵੈਸੇ ਤਾਂ ਇੰਡੋਰ ਪਲਾਂਟਸ ਦੀ ਵਰਤੋਂ ਲੋਕ ਘਰ ਦੀ ਸਜਾਵਟ ਲਈ ਕਰਦੇ ਹਨ, ਪਰ ਕਈ ਪੌਦੇ ਅਜਿਹੇ ਹੁੰਦੇ ਹਨ ਜੋ ਤੁਹਾਡੇ ਘਰ ਦੀ ਸਜਾਵਟ ਦੇ ਨਾਲ- ਨਾਲ ਤੁਹਾਡੀ ਸਿਹਤ ਦਾ ਵੀ ਖ਼ਿਆਲ ਰੱਖਦੇ ਹਨ।

ਅਜਿਹਾ ਹੀ ਇੱਕ ਪੌਦਾ ਹੈ ‘ਸਨੇਕ ਪਲਾਂਟ’ ਇਸ ਨੂੰ ਘਰ ਵਿੱਚ ਲਗਾਉਣ ਨਾਲ ਘਰ ਦੀ ਸਜਾਵਟ ਤਾਂ ਵਧ ਹੀ ਜਾਂਦੀ ਹੈ, ਨਾਲ ਹੀ ਇਹ ਤੁਹਾਡੇ ਘਰ ਦੀ ਹਵਾ ਨੂੰ ਵੀ ਸਾਫ਼ ਕਰਦਾ ਹੈ। ਆਓ ਜਾਣਦੇ ਹਾਂ ਘਰ ਵਿੱਚ ਸਨੇਕ ਪਲਾਂਟ ਲਗਾਉਣ ਦੇ ਫਾਇਦੇ।

ਸਨੇਕ ਪਲਾਂਟ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਹਵਾ ਨੂੰ ਸਾਫ਼ ਕਰਨ ਵਿੱਚ ਸਹਾਇਕ ਮੰਨਿਆ ਜਾਂਦਾ ਹੈ। ਇਹ ਵਾਤਾਵਰਣ ਵਿੱਚ ਮੌਜੂਦ ਕੁਝ ਨੁਕਸਾਨਦੇਹ ਤੱਤਾਂ ਜਿਵੇਂ ਕਿ ਫਾਰਮਲਡੀਹਾਈਡ, ਬੈਂਜ਼ੀਨ ਅਤੇ ਟ੍ਰਾਈਕਲੋਰੋਐਥੀਲੀਨ ਵਰਗੇ ਪ੍ਰਦੂਸ਼ਕਾਂ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਘਰ, ਦਫ਼ਤਰ ਅਤੇ ਹੋਰ ਇੰਡੋਰ ਥਾਵਾਂ ਲਈ ਇੱਕ ਪ੍ਰਸਿੱਧ ਪੌਦਾ ਮੰਨਿਆ ਜਾਂਦਾ ਹੈ।

ਸਨੇਕ ਪਲਾਂਟ ਮਾਨਸਿਕ ਸਕੂਨ ਦੇਣ ਵਿੱਚ ਵੀ ਮਦਦਗਾਰ ਮੰਨਿਆ ਜਾਂਦਾ ਹੈ। ਘਰ ਜਾਂ ਕੰਮ ਵਾਲੀ ਥਾਂ ‘ਤੇ ਹਰਿਆਲੀ ਦਾ ਹੋਣਾ ਤਣਾਅ ਘਟਾਉਣ ਅਤੇ ਸਕਾਰਾਤਮਕ ਮਾਹੌਲ ਬਣਾਉਣ ਵਿੱਚ ਸਹਾਇਕ ਹੋ ਸਕਦਾ ਹੈ। ਇਸ ਦੀ ਸਾਦਗੀ ਅਤੇ ਆਕਰਸ਼ਕ ਬਣਤਰ ਕਮਰੇ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਮਨ ਨੂੰ ਵੀ ਤਾਜ਼ਗੀ ਦਾ ਅਹਿਸਾਸ ਕਰਵਾਉਂਦੀ ਹੈ।

ਸਨੇਕ ਪਲਾਂਟਸ ਘਰ ਵਿੱਚੋਂ ਜ਼ਹਿਰੀਲੇ ਵਾਯੂ ਪ੍ਰਦੂਸ਼ਕਾਂ ਨੂੰ ਹਟਾਉਣ ਵਿੱਚ ਮਦਦ ਕਰਦੇ ਹਨ। ਸਨੇਕ ਪਲਾਂਟ CO2 , ਬੈਂਜ਼ੀਨ, ਫਾਰਮਲਡੀਹਾਈਡ, ਜ਼ਾਈਲੀਨ ਅਤੇ ਟੋਲਿਊਨੀ ਸਮੇਤ ਕੈਂਸਰ ਪੈਦਾ ਕਰਨ ਵਾਲੇ ਪ੍ਰਦੂਸ਼ਕਾਂ ਨੂੰ ਹਵਾ ਵਿੱਚੋਂ ਘੱਟ ਕਰਦੇ ਹਨ।

ਸਨੇਕ ਪਲਾਂਟ ਹਵਾ ਵਿੱਚ ਆਕਸੀਜਨ ਛੱਡ ਕੇ ਅਤੇ ਨਮੀ ਵਧਾ ਕੇ ਹਵਾ ਰਾਹੀਂ ਫੈਲਣ ਵਾਲੇ ਐਲਰਜੀ ਪੈਦਾ ਕਰਨ ਵਾਲੇ ਤੱਤਾਂ ਦੇ ਪ੍ਰਭਾਵ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ। ਕਿਉਕਿ, ਘਰ ਦੇ ਅੰਦਰ ਦੀ ਖ਼ਰਾਬ ਹਵਾ ਦਾ ਸਬੰਧ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਜਿਵੇਂ ਕਿ ਐਲਰਜੀ ਅਤੇ ਅਸਥਮਾ ਨਾਲ ਪਾਇਆ ਗਿਆ ਹੈ, ਇਸ ਲਈ ਸਨੇਕ ਪਲਾਂਟ ਲਗਾਉਣਾ ਲਾਹੇਵੰਦ ਸਿੱਧ ਹੋ ਸਕਦਾ ਹੈ।

ਇਸ ਤੋਂ ਇਲਾਵਾ ਜੇਕਰ ਤੁਸੀਂ ਅਜਿਹੇ ਪੌਦੇ ਦੀ ਤਲਾਸ਼ ਵਿੱਚ ਹੋ ਜਿਸ ਦੀ ਦੇਖਭਾਲ ਆਸਾਨ ਹੋਵੇ, ਤਾਂ ਸਨੇਕ ਪਲਾਂਟ ਇੱਕ ਵਧੀਆ ਵਿਕਲਪ ਹੈ। ਇਸ ਨੂੰ ਵਾਰ-ਵਾਰ ਪਾਣੀ ਦੇਣ ਦੀ ਲੋੜ ਨਹੀਂ ਹੁੰਦੀ। ਆਮ ਤੌਰ ‘ਤੇ ਹਫ਼ਤੇ ਵਿੱਚ ਇੱਕ ਵਾਰ ਜਾਂ ਮਿੱਟੀ ਪੂਰੀ ਤਰ੍ਹਾਂ ਸੁੱਕਣ ‘ਤੇ ਹੀ ਪਾਣੀ ਦੇਣਾ ਕਾਫ਼ੀ ਰਹਿੰਦਾ ਹੈ। ਜ਼ਿਆਦਾ ਪਾਣੀ ਦੇਣ ਨਾਲ ਇਸ ਦੀਆਂ ਜੜ੍ਹਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ

 

 

Share This Article
Leave a Comment