ਖੂਬਸੂਰਤ ਅੰਦਾਜ਼ ‘ਚ ਕਾਜੋਲ ਨੇ ਸ਼ੇਅਰ ਕੀਤੀ ਕਾਮਯਾਬ ਹੋਣ ਦੀ ਇਹ ਤਿੰਨ ਟਿਪਸ

TeamGlobalPunjab
2 Min Read

ਅਦਾਕਾਰਾ ਕਾਜੋਲ ਨੇ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਤੋਂ ਹੈਲੀਕਾਪਟਰ ਈਲਾ ਤੱਕ ਆਪਣੀ ਬੇਮਿਸਾਲ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਿਆ ਲਿਆ ਹੈ। ਇਨ੍ਹੀਂ ਦਿਨੀਂ ਕਾਜੋਲ ਆਪਣੇ ਫੈਨਜ਼ ਨੂੰ ਵੱਖਰੇ ਢੰਗ ਨਾਲ ਸਫਲ ਹੋਣ ਲਈ ਸੁਝਾਅ ਦੇ ਰਹੀ ਹੈ।

ਹਾਲ ਹੀ ਵਿੱਚ ਅਦਾਕਾਰਾ ਕਾਜੋਲ ਨੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਸੀਰੀਜ਼ ਦੀਆਂ ਫੋਟੋਆਂ ਨਾਲ ਕਾਜੋਲ ਨੇ ਬਹੁਤ ਸਾਰੇ ਵਧੀਆ ਸੁਝਾਅ ਵੀ ਦਿੱਤੇ ਹਨ। ਪਹਿਲੀ ਤਸਵੀਰ ਵਿਚ, ਉਹ ਲਿਖਦੀ ਹੈ, ਸਫ਼ਲ ਹੋਣ ਲਈ ਤਿੰਨ ਸਟੇਪ

ਇਸ ਤਸਵੀਰ ‘ਚ ਕਾਜੋਲ ਨੇ ਡ੍ਰੋਪ ਸ਼ੋਲਡਰ ਗਾਉਨ ਪਹਿਨਿਆ ਹੋਇਆ ਹੈ, ਇਸ ‘ਚ ਕਾਜੋਲ ਨੇ ਆਫ ਵ੍ਹਾਈਟ ਫਰਿਲਡ ਡਰੈੱਸ ਨਾਲ ਬਰਾਊਨ ਬੈਲਟ ਪਹਿਨੀ ਹੈ। ਹੱਥ ਵਿਚ ਮੈਟਲ ਦੀ ਚੂੜੀਆਂ ਰਿੰਗ ਤੇ ਏਅਰ ਰਿੰਗ ਕਾਜੋਲ ਦੀ ਬੀਚ ਲੁੱਕ ਨੂੰ ਕਾਫ਼ੀ ਖੂਬਸੂਰਤ ਬਣਾ ਰਹੀ ਹੈ।

https://www.instagram.com/p/B23pPcwpgkX/

- Advertisement -

ਇਸ ਲੜੀ ਦੀ ਦੂਜੀ ਤਸਵੀਰ ਸਾਂਝੀ ਕਰਦਿਆਂ, ਅਦਾਕਾਰਾ ਲਿਖਦੀ ਹੈ, ਹਾਰ। ਇਸ ਫੋਟੋ ਵਿਚ ਉਹ ਬਹੁਤ ਹੀ ਪਿਆਰੇ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।

https://www.instagram.com/p/B23rWRPpdNg/

ਤੀਜਾ ਕਦਮ ਸਾਂਝਾ ਕਰਦਿਆਂ, ਕਾਜੋਲ ਨੇ ਲਿਖਿਆ, ਸਿੱਖੋ ਤੇ ਸਖਤ ਮਿਹਨਤ ਕਰੋ, ਅਤੇ ਇਹ ਉਦੋਂ ਤਕ ਜਾਰੀ ਰੱਖੋ ਜਦੋਂ ਤਕ ਤੁਸੀਂ ਸਭ ਕੁਝ ਪ੍ਰਾਪਤ ਨਹੀਂ ਕਰ ਲੈਂਦੇ।

https://www.instagram.com/p/B23tgipplsb/

ਤੁਹਾਨੂੰ ਦੱਸ ਦੇਈਏ ਕਿ ਕਾਜੋਲ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੀ ਹੈ, ਉਹ ਅਕਸਰ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀ ਅਪਡੇਟਸ ਆਪਣੇ ਫੈਨਜ਼ ਨੂੰ ਦਿੰਦੀ ਰਹਿੰਦੀ ਹੈ। ਕਾਜੋਲ ਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ, ਉਸ ਨੂੰ ਜਿੱਥੇ ਵੀ ਕੁਝ ਪੜ੍ਹਨ ਲਈ ਮਿਲਦਾ ਹੈ ਉੱਥੇ ਹੀ ਪੜ੍ਹਨਾ ਸ਼ੁਰੂ ਕਰ ਦਿੰਦੀ ਹੈ। ਕਾਜੋਲ ਨੇ ਆਪਣੇ ਅਕਾਉਂਟ ਤੋਂ ਕੁਝ ਥ੍ਰੋਬੈਕ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਉਹ ਇੱਕ ਨਿਊਜ਼ ਪੇਪਰ ਪੜ੍ਹ ਰਹੀ ਹੈ।

- Advertisement -

ਕੰਮ ਦੀ ਗੱਲ ਕਰੀਏ ਤਾਂ ਕਾਜੋਲ ਆਖਰੀ ਵਾਰ ਸਾਲ 2018 ‘ਚ ਫਿਲਮ ਹੈਲੀਕਾਪਟਰ ਈਲਾ ‘ਚ ਨਜ਼ਰ ਆਈ ਸੀ। ਇਸ ਫਿਲਮ ‘ਚ ਉਨ੍ਹਾਂ ਦੇ ਨਾਲ ਰਿਧੀ ਸੇਨ ਤੇ ਨੇਹਾ ਧੂਪੀਆ ਵੀ ਸੀ। ਹੁਣ ਉਹ ਜਲਦ ਹੀ ਆਪਣੇ ਪਤੀ ਅਜੈ ਦੇਵਗਨ ਨਾਲ ਤਾਨਾ ਜੀ ਅਨਸੰਗ ਵਾਰੀਅਰ ‘ਚ ਨਜ਼ਰ ਆ ਸਕਦੀ ਹੈ।

Share this Article
Leave a comment