ਕੋਰੋਨਾ ਵਾਇਰਸ : ਪ੍ਰਸਿਧ ਅਦਾਕਾਰ ਨੇ ਜਨਮ ਦਿਨ ਮੋਕੇ ਦਿਹਾੜੀਦਾਰ ਮਜ਼ਦੂਰਾਂ ਲਈ ਕੀਤਾ ਵੱਡਾ ਐਲਾਨ!

TeamGlobalPunjab
1 Min Read

ਮੁੰਬਈ : ਇਨ੍ਹੀਂ ਦਿਨੀਂ ਪੂਰਾ ਦੇਸ਼ ਕੋਰੋਨਾਵਾਇਰਸ ਮਹਾਮਾਰੀ ਨਾਲ ਜੂਝ ਰਿਹਾ ਹੈ। ਇਸ ਔਖੀ ਘੜੀ ਵਿੱਚ ਪੂਰਾ ਦੇਸ਼ ਕੋਰੋਨਾ ਦੇ ਵਿਰੁੱਧ ਇਕੱਠੇ ਲੜਾਈ ਲੜ ਰਿਹਾ ਹੈ । ਇਸ ਦੇ ਨਾਲ ਹੀ ਫਿਲਮ ਇੰਡਸਟਰੀ ਨਾਲ ਜੁੜੀਆਂ ਮਸ਼ਹੂਰ ਹਸਤੀਆਂ ਆਪਣੇ ਆਪਣੇ ਤਰੀਕੇ ਨਾਲ ਲੌਕ ਡਾਉਨ ਦੌਰਾਨ ਲੋਕਾਂ ਦੀ ਮਦਦ ਕਰਨ ਵਿੱਚ ਜੁਟੀਆਂ ਹੋਈਆਂ ਹਨ। ਹਾਲ ਹੀ ਵਿੱਚ, ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਰੋਜ਼ਾਨਾ ਦਿਹਾੜੀ ਕਰਨ ਵਾਲੇ ਮਜ਼ਦੂਰਾਂ ਦੀ ਸਹਾਇਤਾ ਲਈ ਅੱਗੇ ਆਏ ਹਨ। ਉਨ੍ਹਾਂ 5 ਲੱਖ ਦਿਹਾੜੀ ਮਜ਼ਦੂਰਾਂ ਦੀ ਸਹਾਇਤਾ ਲਈ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ।

https://twitter.com/ashokepandit/status/1254121771957055488

ਇਸ ਯੋਗਦਾਨ ਬਾਰੇ ਵਰੁਣ ਧਵਨ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨ ਇੰਪਲਾਈਜ਼ (ਐਫਡਬਲਯੂਐਸਆਈ) ਦੇ ਪ੍ਰਧਾਨ ਅਸ਼ੋਕ ਪੰਡਿਤ ਨੇ ਇਸ ਬਾਰੇ ਗੱਲ ਕੀਤੀ ਹੈ। ਉਸ ਨੇ ਟਵਿੱਟਰ ‘ਤੇ ਇਕ ਪੋਸਟ ਰਾਹੀ ਐਫਡਬਲਯੂਈਐਸ ਦੀ ਤਰਫੋਂ ਵਰੁਣ ਧਵਨ ਦਾ ਧੰਨਵਾਦ ਕੀਤਾ ਹੈ। ਅਸ਼ੋਕ ਨੇ ਵੀਡੀਓ ਸਾਂਝੀ ਕੀਤੀ ਹੈ ਕਿ ਵਰੁਣ ਨੇ ਦਿਹਾੜੀ ਮਜ਼ਦੂਰਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਇਸਦੇ ਨਾਲ ਹੀ ਅਸ਼ੋਕ ਪੰਡਿਤ ਨੇ ਵਰੁਣ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਹਨ।

Share this Article
Leave a comment