ਇਹ ਹਰੀ ਦਾਲ ਨਾੜੀਆਂ ‘ਚੋਂ ਖਰਾਬ ਕੋਲੈਸਟ੍ਰਾਲ ਨੂੰ ਕਰੇਗੀ ਦੂਰ

Rajneet Kaur
2 Min Read

ਨਿਊਜ਼ ਡੈਸਕ: ਕੋਲੈਸਟ੍ਰੋਲ ਦਾ ਵਧਣਾ ਕਿਸੇ ਲਈ ਵੀ ਸਮੱਸਿਆ ਬਣ ਸਕਦਾ ਹੈ। ਇਹ ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਹਾਰਟ ਅਟੈਕ, ਕੋਰੋਨਰੀ ਆਰਟਰੀ ਡਿਜ਼ੀਜ਼ ਅਤੇ ਟ੍ਰਿਪਲ ਵੈਸਲ ਡਿਸੀਜ਼ ਦਾ ਖਤਰਾ ਵਧਾਉਂਦਾ ਹੈ। ਸਭ ਤੋਂ ਵਧੀਆ ਹੈ ਕਿ ਤੁਸੀਂ ਸਰੀਰ ਵਿਚ ਖਰਾਬ ਕੋਲੈਸਟ੍ਰੋਲ ਨੂੰ ਵਧਣ ਨਾ ਦਿਓ ਅਤੇ ਜੇਕਰ ਇਹ ਵਧਦਾ ਹੈ ਤਾਂ ਜਲਦੀ ਤੋਂ ਜਲਦੀ ਇਸ ਦਾ ਇਲਾਜ ਕਰੋ, ਨਹੀਂ ਤਾਂ ਤੁਹਾਡੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।

ਸਿਹਤ ਦੇ ਲਿਹਾਜ਼ ਨਾਲ ਸਾਡੀ ਰੋਜ਼ਾਨਾ ਖੁਰਾਕ ਵਿੱਚ ਦਾਲਾਂ ਦਾ ਮਹੱਤਵ ਬਹੁਤ ਜ਼ਿਆਦਾ ਹੈ। ਆਮ ਤੌਰ ‘ਤੇ ਅਸੀਂ ਇਸ ਨੂੰ ਪ੍ਰੋਟੀਨ ਦੇ ਸਰੋਤ ਵਜੋਂ ਵਰਤਦੇ ਹਾਂ, ਪਰ ਇਹ ਕੋਲੈਸਟ੍ਰੋਲ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ।ਅੱਜ ਅਸੀਂ ਮੂੰਗੀ ਦੀ ਦਾਲ ਦੇ ਫਾਇਦਿਆਂ ਬਾਰੇ ਦੱਸ ਰਹੇ ਹਾਂ। ਇਹ ਦਾਲ ਦੋ ਰੂਪਾਂ ਵਿੱਚ ਖਾਧੀ ਜਾਂਦੀ ਹੈ, ਪਹਿਲੀ ਪੂਰੀ ਮੂੰਗੀ ਦੇ ਰੂਪ ਵਿੱਚ ਅਤੇ ਦੂਜੀ ਪੀਲੀ ਮੂੰਗ ਦੇ ਰੂਪ ਵਿੱਚ।

ਵਧਦੇ ਕੋਲੈਸਟ੍ਰਾਲ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਮੂੰਗੀ ਦਾ ਸੇਵਨ ਕਰੋ। ਇਸ ਦੇ ਲਈ ਛਿਲਕੇ ਸਮੇਤ ਦਾਲ ਨੂੰ ਪਾਣੀ ‘ਚ ਭਿਓ ਕੇ ਸਾਫ ਕਰ ਲਓ ਅਤੇ ਅਗਲੇ ਦਿਨ ਸਿੱਧਾ ਖਾ ਲਓ। ਤੁਸੀਂ ਚਾਹੋ ਤਾਂ ਭਿੱਜੀ ਮੂੰਗੀ ਦੀ ਦਾਲ ‘ਚ ਨਮਕ ਅਤੇ ਪਿਆਜ਼ ਮਿਲਾ ਕੇ ਇਸ ਨੂੰ ਸਵਾਦਿਸ਼ਟ ਬਣਾ ਸਕਦੇ ਹੋ।

ਮੂੰਗ ਦੀ ਦਾਲ ਵਿੱਚ ਹਾਈਪੋਕੋਲੇਸਟ੍ਰੋਲੇਮੀਆ ਘਟਾਉਣ ਵਾਲੇ ਗੁਣ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਜ਼ਿਆਦਾਤਰ ਸਿਹਤ ਮਾਹਿਰ ਹਰੀ ਮੂੰਗੀ ਨੂੰ ਭਿਓਂ ਕੇ ਖਾਣ ਦੀ ਸਲਾਹ ਦਿੰਦੇ ਹਨ। ਜੇਕਰ ਤੁਸੀਂ ਕੁਝ ਹਫਤਿਆਂ ਤੱਕ ਇਸ ਦਾ ਨਿਯਮਿਤ ਸੇਵਨ ਕਰਦੇ ਹੋ ਤਾਂ ਖੂਨ ‘ਚ ਖਰਾਬ ਕੋਲੈਸਟ੍ਰਾਲ ਘੱਟ ਹੋਣਾ ਸ਼ੁਰੂ ਹੋ ਜਾਵੇਗਾ। ਜਦੋਂ ਮੂੰਗੀ ਦੀ ਦਾਲ ਖਾਣ ਨਾਲ ਕੋਲੈਸਟ੍ਰਾਲ ਦਾ ਪੱਧਰ ਘੱਟ ਹੋਵੇਗਾ, ਤਾਂ ਨਾੜੀਆਂ ‘ਚ ਰੁਕਾਵਟ ਵੀ ਘੱਟ ਹੋਣ ਲੱਗ ਜਾਵੇਗੀ।  ਜਿਸ ਨਾਲ ਖੂਨ ਦਾ ਵਹਾਅ ਸਹੀ ਢੰਗ ਨਾਲ ਸ਼ੁਰੂ ਹੋਵੇਗਾ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਆਪਣੇ ਆਪ ਦੂਰ ਹੋਵੇਗੀ। 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment