Home / News / ਧੀ ਆਲੀਆ ਭੱਟ ਦੇ ਸਮਰਥਨ ‘ਚ ਆਈ ਸੋਨੀ ਰਾਜਦਾਨ ਕਿਹਾ, ਐਂਟੀਸੋਸ਼ਲ ਹੈ ਸੋਸ਼ਲ ਮੀਡੀਆ

ਧੀ ਆਲੀਆ ਭੱਟ ਦੇ ਸਮਰਥਨ ‘ਚ ਆਈ ਸੋਨੀ ਰਾਜਦਾਨ ਕਿਹਾ, ਐਂਟੀਸੋਸ਼ਲ ਹੈ ਸੋਸ਼ਲ ਮੀਡੀਆ

ਮੁੰਬਈ : ਸੋਸ਼ਲ ਮੀਡੀਆ ‘ਤੇ ਸੇਲੇਬਸ ਨੂੰ ਟ੍ਰੋਲ ਕਰਨ ਦਾ ਸਿਲਸਿਲਾ ਅਕਸਰ ਚੱਲਦਾ ਹੀ ਰਹਿੰਦਾ ਹੈ ਪਰ ਇਨ੍ਹਾਂ ਦਿਨਾਂ ‘ਚ ਇਹ ਸਿਲਸਿਲਾ ਕੁਝ ਜ਼ਿਆਦਾ ਹੀ ਜ਼ੋਰ ਫੜ੍ਹ ਗਿਆ ਹੈ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕਈ ਸੇਲੇਬਸ ਨੂੰ ਨੈਪੋਟਿਜਸ ਦਾ ਨਾਮ ਲੈ ਕੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਕਈ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਤਾਂ ਗ਼ਲਤ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ।

ਹਾਲ ਹੀ ‘ਚ ਇਸ ਬਾਰੇ ਆਲੀਆ ਭੱਟ ਦੀ ਭੈਣ ਸ਼ਾਹੀਨ ਭੱਟ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਵਿੱਚ ਲੀਗਲ ਐਕਸ਼ਨ ਲੈਣ ਵਾਲੀ ਹੈ ਅਤੇ ਹੁਣ ਉਨ੍ਹਾਂ ਦੀ ਮਾਂ ਸੋਨੀ ਰਾਜਦਾਨ ਵੀ ਇਸ ਮਾਮਲੇ ਨੂੰ ਲੈ ਕੇ ਕਾਫੀ ਗੁੱਸੇ ‘ਚ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨ ਸ਼ਾਹੀਨ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਸੀ ਕਿ ਕੁਝ ਲੋਕ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਹਨ। ਸ਼ਾਹੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਸਕ੍ਰੀਨਸ਼ੋਟਸ ਸਾਂਝਾ ਕਰਦੇ ਹੋਏ ਦਸਿਆ ਕਿ ਲੋਕ ਸੋਸ਼ਲ ਮੀਡੀਆ ਤੇ ਭੱਟ ਪਰਿਵਾਰ ਦੇ ਖਿਲਾਫ ਬਹੁਤ ਹੀ ਘਟੀਆ ਕਿਸਮ ਦੀ ਗੱਲ ਕਰ ਰਹੇ ਹਨ। ਉੱਥੇ ਹੀ ਹੁਣ ਇਸ ‘ਤੇ ਸ਼ਾਹੀਨ ਦੀ ਮਾਂ ਸੋਨੀ ਰਾਜਦਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਸੋਨੀ ਰਾਜਦਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ਾਹੀਨ ਦੀ ਪੋਸਟ ਦਾ ਸਕ੍ਰੀਨਸ਼ੌਟ ਸਾਂਝਾ ਕੀਤਾ ਅਤੇ ਕੈਪਸ਼ਨ ‘ਚ ਲਿਖਿਆ,  “ਇੰਸਟਾਗ੍ਰਾਮ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਇਹ ਪੜ੍ਹ ਰਹੇ ਹੋ ਅਤੇ ਇਨ੍ਹਾਂ ਗੱਲਾਂ ‘ਤੇ ਕੁਝ ਧਿਆਨ ਵੀ ਦਿਉਂਗੇ। ਕਿਉਂਕਿ ਇਹ ਤੁਹਾਨੂੰ ਦਿੱਕਤ ਦੀ ਜੜ ਤੱਕ ਲੈ ਜਾਏਗਾ। ਬਹੁਤ ਅਸਾਨ ਹੈ ਨਾ ਗਾਲੀ ਗਲੋਚ ਕਰਨ ਵਾਲਿਆਂ ਨੂੰ ਜਾਣ ਦੇਣਾ। ਖੁਦ ਨੂੰ ਬਚਾਏ ਰੱਖਣਾ।” ਇਸ ਦੇ ਨਾਲ ਹੀ ਸੋਨੀ ਨੇ ਕਿਹਾ ਕਿ ਇੰਨੇ ਲੰਮੇ ‘ਚ ਸੋਸ਼ਲ ਮੀਡੀਆ ਸਭ ਤੋਂ ਅਣਸੋਸ਼ਲ ਚੀਜ਼ ਬਣ ਚੁੱਕਿਆ ਹੈ ਕਿਉਂਕਿ ਇਸ ਨੂੰ ਚਲਾਉਣ ਵਾਲੇ ਗਾਲੀ ਗਲੋਚ ਨੂੰ ਰੋਕਣ ਲਈ ਕੁਝ ਖਾਸ ਨਹੀਂ ਕਰ ਰਹੇ।

ਦੱਸ ਦਈਏ ਕਿ ਇਸ ਤੋਂ ਪਹਿਲਾ ਸ਼ਾਹੀਨ ਨੇ ਇਕ ਪੋਸਟ ਸਾਂਝੀ ਕੀਤੀ ਸੀ ਜਿਸ ਵਿਚ ਉਨ੍ਹਾਂ ਲਿਖਿਆ ਸੀ ਕਿ, “ਮੈਂ ਹੁਣ ਉਨ੍ਹਾਂ ਲੋਕਾਂ ਖਿਲਾਫ ਆਵਾਜ਼ ਚੁਕਾਂਗੀ ਜੋ ਔਨਲਾਈਨ ਧਮਕੀਆਂ ਦਿੰਦੇ ਹਨ ਅਤੇ ਗ਼ਲਤ ਮੈਸਜ ਭੇਜਦੇ ਹਨ, ਜੇ ਕੋਈ ਮੇਰੇ ਜਾਂ ਮੇਰੇ ਪਰਿਵਾਰ ਨੂੰ ਇਸ ਤਰ੍ਹਾਂ ਦੇ ਮੈਸੇਜਸ ਭੇਜੇਗਾ ਤਾਂ ਉਸ ਨੂੰ ਮਾਫ ਨਹੀਂ ਕੀਤਾ ਜਾਵੇਗਾ। ਸਭ ਤੋਂ ਪਹਿਲਾਂ ਮੈਂ ਕਮੈਂਟ ਬਲਾਕ ਕਰਾਂਗੀ ਅਤੇ ਫਿਰ ਇੰਸੈਟਾਗ੍ਰਾਮ ਨੂੰ ਸ਼ਿਕਾਇਤਾਂ ਕਰਾਂਗੀ ਅਤੇ ਨਾਲ ਹੀ ਅਜਿਹੇ ਲੋਕਾਂ ਦੇ ਨਾਮ ਵੀ ਸਮਾਜ ਦੇ ਸਾਹਮਣੇ ਲੈ ਕੇ ਆਵਾਂਗੀ।”

Check Also

ਨਵਜੋਤ ਸਿੱਧੂੁ ਨੇ ਆਪਣੀ ਹੀ ਸਰਕਾਰ ਦੇ ਵੱਕਾਰ ‘ਤੇ ਚੁੱਕੇ ਸਵਾਲ

ਚੰਡੀਗੜ੍ਹ: ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਪਟਿਆਲਾ ਵਿਖੇ ਆਪਣੀ ਰਿਹਾਇਸ਼ …

Leave a Reply

Your email address will not be published. Required fields are marked *