ਪਾਕਿਸਤਾਨ ‘ਚ ਕੋਰੋਨਾ ਦੀ ਆਈ ਤੀਸਰੀ ਲਹਿਰ ! ਕਈ ਖੇਤਰਾਂ ‘ਚ ਲੱਗਿਆ ਲੌਕਡਾਊਨ

TeamGlobalPunjab
1 Min Read

ਇਸਲਾਮਾਬਾਦ : ਭਾਰਤ ਦੇ ਨਾਲ ਨਾਲ ਪਾਕਿਸਤਾਨ ‘ਚ ਵੀ ਤੇਜ਼ੀ ਦੇ ਨਾਲ ਕੋਰੋਨਾ ਵਾਇਰਸ ਦੇ ਕੇਸ ਵਧ ਰਹੇ ਹਨ। ਜਿਸ ਨੂੰ ਦੇਖਦੇ ਹੋਏ ਪਾਕਿਸਤਾਨ ਸਰਕਾਰ ਨੇ ਕਈ ਖੇਤਰਾਂ ਦੇ ਵਿਚ ਲੌਕਡਾਊਨ ਲਗਾ ਦਿੱਤਾ ਹੈ। ਪਾਕਿਸਤਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਦੌਰਾਨ ਬਾਜ਼ਾਰ, ਸ਼ੌਪਿੰਗ ਮੌਲ, ਦਫ਼ਤਰ ਅਤੇ ਰੈਸਟੋਰੈਂਟ ਬੰਦ ਰੱਖੇ ਜਾਣਗੇ। ਸਿਰਫ਼ ਖਾਣ ਪੀਣ ਦੀਆਂ ਚੀਜ਼ਾਂ, ਦਵਾ, ਮੀਟ ਅਤੇ ਦੁੱਧ ਦੀਆਂ ਦੁਕਾਨਾਂ ਵੀ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਹਨ। ਲਹਿੰਦੇ ਪੰਜਾਬ ਦੇ ਸਿਹਤ ਮੰਤਰੀ ਯਾਸਮੀਨ ਰਾਸ਼ਿਦ ਨੇ ਦੱਸਿਆ ਕਿ ਲੌਕਡਾਊਨ ਗੁਜਰਤ, ਸਿਆਲਕੋਟ, ਹਫ਼ੀਜ਼ਾਬਾਦ ‘ਚ ਲਗਾਇਆ ਗਿਆ ਹੈ।

ਪਾਕਿਸਤਾਨ ‘ਚ ਕੋਰੋਨਾ ਦੇ ਕੇਸ ਵਧਣ ਦੇ ਨਾਲ ਹਸਪਤਾਲਾਂ ‘ਚ ਮਰੀਜ਼ਾਂ ਦੀ ਸੰਖਿਆ ਦੇ ਅੰਦਰ ਵੀ ਤੇਜ਼ੀ ਹੋ ਰਹੀ ਹੈ। ਪਾਕਿਸਤਾਨ ਚ ਬ੍ਰਿਟੇਨ ਦੇ ਨਵੇਂ ਵੇਰੀਐਂਟ ਦੇ ਨਾਲ ਮਰੀਜ਼ਾਂ ਦੀ ਗਿਣਤੀ ਦੇ ਵਿਚ ਵੱਡਾ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਅੰਦਰ ਇਕ ਦਿਨਾਂ ਦੇ ਵਿੱਚ 3495 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। 6 ਦਸੰਬਰ ਤੋਂ ਬਾਅਦ ਨਵੇਂ ਕੇਸਾਂ ਦੀ ਗਿਣਤੀ ਸਭ ਤੋਂ ਵੱਧ ਬੀਤੇ ਦਿਨ ਦਰਜ ਕੀਤੀ ਗਈ। ਪਾਕਿਸਤਾਨ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਦੇਸ਼ ਦੇ ਅੰਦਰ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਆ ਗਈ ਹੈ। ਜਿਸ ਤੇ ਕਾਬੂ ਪਾਉਣ ਦੇ ਲਈ ਸਖ਼ਤੀਆਂ ਕੀਤੀਆਂ ਜਾ ਰਹੀਆਂ ਹਨ।

Share this Article
Leave a comment