ਕਦੇ ਭੁੱਲ ਕੇ ਵੀ ਪਕਾ ਕੇ ਨਾਂ ਖਾਓ ਇਹ ਚੀਜਾਂ, ਫਾਇਦੇ ਦੀ ਥਾਂ ਹੋਵੇਗਾ ਨੁਕਸਾਨ

TeamGlobalPunjab
3 Min Read

ਨਿਊਜ਼ ਡੈਸਕ : ਚੰਗੀ ਸਿਹਤ ਬਣਾ ਕੇ ਰੱਖਣ ਲਈ ਇਸ ਚੀਜ ‘ਤੇ ਵੀ ਧਿਆਨ ਦੇਣਾ ਓਨਾ ਹੀ ਜ਼ਰੂਰੀ ਹੈ, ਕਿ ਤੁਸੀ ਕਿਸ ਚੀਜ ਨੂੰ ਕਿਵੇਂ ਖਾ ਰਹੇ ਹੋ। ਖਾਣ ਦੀ ਹਰ ਚੀਜ ਨੂੰ ਬਾਜ਼ਾਰ ਤੋਂ ਖਰੀਦ ਕੇ ਲਿਆਉਣ ਤੋਂ ਲੈ ਕੇ ਉਸ ਨੂੰ ਕੱਟਣ ਅਤੇ ਪਕਾਉਣ ਤੱਕ ਦਾ ਸਿੱਧਾ ਸਬੰਧ ਵਿਅਕਤੀ ਦੀ ਕੈਲੋਰੀ ਨਾਲ ਜੁੜਿਆ ਹੋਇਆ ਹੁੰਦਾ ਹੈ। ਸ‍ਵਾਦ ਲਈ ਅਸੀ ਅਜਿਹੀਆਂ ਚੀਜਾਂ ਨੂੰ ਵੀ ਪਕਾ ਕੇ ਖਾ ਲੈਂਦੇ ਹਾਂ ਜਿਨ੍ਹਾਂ ਨੂੰ ਪਕਾ ਕੇ ਨਹੀਂ ਖਾਣਾ ਚਾਹੀਦਾ। ਅਜਿਹੇ ਵਿੱਚ ਆਓ ਜਾਣਦੇ ਹਾਂ ਆਖਿਰ ਉਹ ਕਿਹੜੀਆਂ 5 ਚੀਜਾਂ ਹਨ ਜਿਨ੍ਹਾਂ ਨੂੰ ਕਦੇ ਵੀ ਪਕਾ ਕੇ ਨਹੀਂ ਖਾਣਾ ਚਾਹੀਦਾ ਹੈ।

ਡਰਾਈ ਫੂਡਸ ਨੂੰ ਨਾਂ ਭੁੰਨੋ –

ਭੁੰਨੇ ਹੋਏ ਨਟਸ ਦਾ ਸਵਾਦ ਖਾਣ ‘ਚ ਕਾਫ਼ੀ ਸਵਾਦ ਹੁੰਦਾ ਹੈ, ਪਰ ਡਰਾਈ ਫੂਡਸ ਨੂੰ ਕਦੇ ਵੀ ਰੋਸਟ ਕਰਕੇ ਨਾ ਖਾਓ। ਡਰਾਈ ਫੂਡਸ ਤੁਹਾਡੀ ਸਿਹਤ ਨੂੰ ਉਦੋਂ ਫਾਇਦਾ ਪਹੁੰਚਾਉਂਦੇ ਹਨ, ਜਦੋਂ ਇਨ੍ਹਾਂ ਨੂੰ ਕੱਚਾ ਹੀ ਖਾਧਾ ਜਾਵੇ। ਡਰਾਈ ਫੂਡਸ ਨੂੰ ਭੁੰਨ ਕੇ ਖਾਣ ਨਾਲ ਇਸ ਵਿੱਚ ਮੌਜੂਦ ਪੋਸ਼ਕ ਤੱਤ ਘੱਟ ਹੋਣ ਦੇ ਨਾਲ ਕੈਲੌਰੀ ਦੀ ਮਾਤਰਾ ਹੋਰ ਵੱਧ ਜਾਂਦੀ ਹੈ, ਜਿਸ ਦੇ ਨਾਲ ਮੋਟਾਪਾ ਵਧਣ ਦਾ ਖ਼ਤਰਾ ਹੁੰਦਾ ਹੈ।

ਲਾਲ ਸ਼ਿਮਲਾ ਮਿਰਚ –

- Advertisement -

ਲਾਲ ਸ਼ਿਮਲਾ ਮਿਰਚ ਨੂੰ ਵੀ ਪਕਾ ਕੇ ਖਾਣ ਦੀ ਥਾਂ ਕੱਚਾ ਹੀ ਖਾਣਾ ਚਾਹੀਦਾ ਹੈ। ਇਸ ਵਿੱਚ ਭਰਭੂਰ ਮਾਤਰਾ ‘ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜਿਸ ਦਾ ਪੱਧਰ ਇਸ ਦੇ ਪਕਦੇ ਹੀ ਕਾਫ਼ੀ ਘੱਟ ਹੋ ਜਾਂਦਾ ਹੈ। ਇਸ ਨੂੰ ਕੱਚਾ ਖਾਣ ਨਾਲ ਐਥੀਰੋਸਕਲੇਰੋਟਿਕ ਨੂੰ ਦੂਰ ਰੱਖਣ ‘ਚ ਮਦਦ ਮਿਲਦੀ ਹੈ, ਜੋ ਹਿਰਦੇ ਦੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ।

ਬਰੋਕਲੀ

ਬਰੋਕਲੀ ਨੂੰ ਵੀ ਪਕਾ ਕੇ ਨਹੀਂ ਸਗੋਂ ਕੱਚਾ ਖਾਣਾ ਚਾਹੀਦਾ ਹੈ। ਬਰੋਕਲੀ ਵਿੱਚ ਵਿਟਾਮਿਨ ਏ, ਸੀ, ਪੋਟਾਸ਼ੀਅਮ ਅਤੇ ਪ੍ਰੋਟੀਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਬਰੋਕਲੀ ਵਿੱਚ ਗੋਇਟਰਿਨ ਵੀ ਭਰਭੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਥਾਇਰਾਇਡ ਹਾਰਮੋਨ ਦੇ ਉਤਪਾਦਨ ਨੂੰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ। ਪਰ ਇਸ ਨੂੰ ਪਕਾ ਕੇ ਖਾਣ ਨਾਲ ਸਾਰੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ।

ਨਾਰੀਅਲ

ਨਾਰੀਅਲ ਵਿੱਚ ਮੈਗਨੀਸ਼ਿਅਮ, ਸੋਡਿਅਮ ਅਤੇ ਪੋਟਾਸ਼ਿਅਮ ਵਰਗੇ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਨੂੰ ਤਾਕਤ ਦਿੰਦੇ ਹਨ ਤੇ ਜਦੋਂ ਤੁਸੀ ਇਸ ਨੂੰ ਪਕਾ ਕੇ ਖਾਂਦੇ ਹੋ ਤਾਂ ਇਸ ਦੇ ਸਾਰੇ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ।

- Advertisement -

ਜੂਸ

ਬਾਜ਼ਾਰ ਵਿੱਚ ਮਿਲਣ ਵਾਲੇ ਫਲ ਅਤੇ ਸਬਜ਼ੀਆਂ ਦੇ ਜੂਸ ਵਿੱਚ ਕਾਫ਼ੀ ਮਾਤਰਾ ਵਿੱਚ ਸਵੀਟਨਰ ਮਿਲਿਆ ਹੁੰਦਾ ਹੈ। ਜੋ ਤੁਹਾਡੀ ਸਿਹਤ ਨੂੰ ਫਾਇਦੇ ਦੀ ਥਾਂ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਬਾਜ਼ਾਰ ਨਾਲੋਂ ਖੁਦ ਘਰ ‘ਚ ਹੀ ਆਪਣੇ ਮੰਨਪਸੰਦ ਫਲ ਜਾਂ ਸਬਜ਼ੀ ਦਾ ਜੂਸ ਬਣਾਕੇ ਪਿਓ।

Share this Article
Leave a comment