ਭਿਆਨਕ ਹਾਦਸਾ : ਚਾਰ ਕੌਮਾਂਤਰੀ ਖਿਡਾਰੀਆਂ ਦੀ ਹੋਈ ਮੌਤ, 3 ਜ਼ਖਮੀ

TeamGlobalPunjab
1 Min Read

ਧਿਆਨਚੰਦ ਟ੍ਰਾਫੀ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਮੇਚ ਖੇਡਣ ਜਾ ਰਹੇ ਚਾਰ ਹਾਕੀ ਖਿਡਾਰੀ ਦੀ ਅੱਜ ਉਸ ਸਮੇਂ ਮੌਤ ਹੋ ਗਈ ਜਦੋਂ ਉਨ੍ਹਾਂ ਦੀ ਕਾਰ ਇੱਕ ਦਰੱਖਤ ਨਾਲ ਟਕਰਾ ਕੇ ਉਲਟ ਗਈ। ਇਸ ਭਿਆਨਕ ਸੜਕ ਹਾਦਸੇ ਦੌਰਾਨ ਚਾਰ ਖਿਡਾਰੀਆਂ ਦੀ ਮੌਕੇ ‘ਤੇ ਹੀ ਮੌਤ ਹੋਈ ਜਦੋਂ ਕਿ ਤਿੰਨ ਖਿਡਾਰੀ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾਂਦੇ ਹਨ। ਇਸ ਸਬੰਧੀ ਪੁਸ਼ਟੀ ਕਰਦਿਆਂ ਹੋਸ਼ੰਗਾਬਾਦ ਦੇਹਾਤ ਥਾਣੇ ਦੇ ਮੁਖੀ ਆਸ਼ੀਸ਼ ਪੰਵਾਰ ਨੇ ਦੱਸਿਆ ਇਹ ਘਟਨਾ ਅੱਜ ਸਵੇਰ 7 ਵਜੇ ਦੇ ਕਰੀਬ ਦੀ ਹੈ।

ਜਾਣਕਾਰੀ ਮੁਤਾਬਿਕ ਥਾਣਾ ਮੁਖੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਇੰਝ ਲਗਦਾ ਹੈ ਕਿ ਗੱਡੀ ਅਨਿਯੰਤਰਨ ਹੋ ਕੇ ਦਰੱਖਤ ਨਾਲ ਟਕਰਾਉਣ ਨਾਲ ਪਲਟ ਗਈ। ਇਹ ਸਾਰੇ ਖਿਡਾਰੀ ਭੋਪਾਲ  ਦੇ ਮੱਧਪ੍ਰਦੇਸ ਹਾਕੀ ਅਕੈਡਮੀ ਦੇ ਖਿਡਾਰੀ ਦੱਸੇ ਜਾਂਦੇ ਹਨ। ਮ੍ਰਿਤਕ ਖਿਡਾਰੀਆਂ ਵਿੱਚ ਸ਼ਾਹਨਵਾਜ ਹੁਸੈਨ (ਇੰਦੌਰ), ਆਦਰਸ਼ ਹਰਦੂਆ (ਇਟਾਰਸੀ), ਅਸ਼ੀਸ਼ ਲਾਲ (ਜਬਲਪੁਰ) ਅਤੇ ਅਨਿਕੇਤ ਵਰੁਣ (ਗਵਾਲੀਅਰ) ਦੇ ਨਾਮ ਸ਼ਾਮਲ ਦੱਸੇ ਜਾਂਦੇ ਹਨ ਅਤੇ ਜ਼ਖਮੀ ਖਿਡਾਰੀਆਂ ਵਿੱਚ ਸ਼ਾਨ ਗਲੇਡਵਿਨ (22), ਸਾਹਿਲ ਚੌਰੇ (19) ਅਤੇ ਅਕਸ਼ੈ ਅਵਸਥੀ (18) ਸ਼ਾਮਲ ਹਨ।ਇਸ ਭਿਆਨਕ ਸੜਕ ਹਾਦਸੇ ‘ਤੇ ਮੱਧ ਪ੍ਰਦੇਸ ਦੇ ਮੁੱਖ ਮੰਤਰੀ ਨੇ ਵੀ ਦੁੱਖ ਜਾਹਰ ਕੀਤਾ ਹੈ।

Share this Article
Leave a comment