ਪਾਕਿਸਤਾਨ ਸਥਿਤ ਹਿੰਦੂ ਮੰਦਰ ‘ਚੋਂ ਗਹਿਣੇ ਤੇ ਪੈਸੇ ਚੋਰੀ, ਮਾਮਲਾ ਦਰਜ

TeamGlobalPunjab
1 Min Read

ਨਿਊਜ਼ ਡੈਸਕ: ਪਾਕਿਸਤਾਨ ‘ਚ ਇੱਕ ਵਾਰ ਫਿਰ ਹਿੰਦੂਆਂ ਦੇ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪਾਕਿਸਤਾਨ ਦੇ ਸਿੰਧ ਵਿੱਚ ਚੋਰਾਂ ਨੇ ਹਨੂੰਮਾਨ ਦੇਵੀ ਮਾਤਾ ਮੰਦਰ ਨੂੰ ਨਾਂ ਸਿਰਫ਼ ਅਪਵਿੱਤਰ ਕੀਤਾ ਬਲਕਿ ਗਹਿਣੇ ਅਤੇ ਪੈਸੇ ਚੋਰੀ ਕਰ ਕੇ ਫ਼ਰਾਰ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਹ ਮੰਦਰ ਕੋਟਰੀ ਦੇ ਨੇੜ੍ਹੇ ਸਥਿਤ ਹੈ। ਚੋਰਾਂ ਨੇ ਮੰਦਰ ‘ਚ ਰੱਖੇ ਹਜ਼ਾਰਾਂ ਰੁਪਏ ਚੋਰੀ ਕਰ ਲਏ ਅਤੇ ਫ਼ਰਾਰ ਹੋ ਗਏ।

ਰਿਪੋਰਟਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਪਾਕਿਸਤਾਨੀ ਕਾਨੂੰਨ ਦੇ ਮੁਤਾਬਕ ਧਾਰਾ 295 ਅਤੇ ਕੁਝ ਹੋਰ ਧਾਰਾਵਾਂ ਤਹਿਤ ਕੋਟਰੀ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਚੋਰ ਇੰਡਸ ਨਦੀ ਵਲੋਂ ਹਨੂੰਮਾਨ ਦੇਵੀ ਮਾਤਾ ਮੰਦਰ ‘ਚ ਦਾਖ਼ਲ ਹੋਏ।

ਦੱਸਣਯੋਗ ਹੈ ਕਿ ਇਸ ਸਾਲ ਜਨਵਰੀ ਦੇ ਮਹੀਨੇ ‘ਚ ਚੋਰਾਂ ਨੇ ਗੁਰੂ ਵਾਲਮੀਕੀ ਮੰਦਰ ‘ਚੋਂ ਸੋਨੇ ਦੇ ਗਹਿਣੇ ਅਤੇ ਹਜ਼ਾਰਾਂ ਰੁਪਏ ਦੇ ਮੁਕੁਟ ਚੋਰੀ ਕਰ ਲਏ ਸਨ। ਸਿੰਧ ਦੇ ਸੀਐਮ ਹਾਊਸ ਵੱਲੋਂ ਬਿਆਨ ਜਾਰੀ ਕਰ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੂੰ ਇਸ ਘਟਨਾ ਦੀ ਜਾਣਕਾਰੀ ਹੈ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

- Advertisement -

Share this Article
Leave a comment