ਚੀਨ ‘ਚ ਫਿਰ ਕੋਰੋਨਾ ਦਾ ਕਹਿਰ: ਉਡਾਣਾਂ ਰੱਦ, ਸਕੂਲ ਬੰਦ ਤੇ ਘਰਾਂ ‘ਚ ਕੈਦ ਹੋਏ ਲੋਕ

TeamGlobalPunjab
1 Min Read

ਬੀਜਿੰਗ : ਚੀਨ ‘ਚ ਮੁੜ ਤੋਂ ਕੋਰੋਨਾ ਦਾ ਕਹਿਰ ਵਧਣ ਕਾਰਨ ਸਰਕਾਰ ਵਲੋਂ 100 ਤੋਂ ਜ਼ਿਆਦਾ ਉਡਾਣਾਂ ਰੱਦ ਕਰ ਦਿੱਤੀਆਂ ਅਤੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਹੈ। ਇਸ ਦੇ ਨਾਲ ਹੀ ਵੱਡੇ ਪੱਧਰ ’ਤੇ ਕੋਰੋਨਾ ਟੈਸਟਾਂ ਦੀ ਗਿਣਤੀ ਨੂੰ ਵਧਾ ਦਿੱਤਾ ਗਿਆ ਹੈ।

ਚੀਨ ਦੇ ਉਤਰੀ ਅਤੇ ਉਤਰ ਪੱਛਮੀ ਖੇਤਰਾਂ ‘ਚ ਲਗਾਤਾਰ ਪੰਜਵੇਂ ਦਿਨ ਵੱਡੀ ਗਿਣਤੀ ‘ਚ ਨਵੇਂ ਮਰੀਜ਼ ਮਿਲੇ ਹਨ। ਨਵੇਂ ਮਾਮਲਿਆਂ ਨੂੰ ਦੇਖਦੇ ਹੋਏ ਚੀਨ ਨੇ ਦੇਸ਼ ਵਿਚ ਮੁੜ ਤੋਂ ਇੱਕ ਵਾਰ ਫੇਰ ਪਾਬੰਦੀਆਂ ਵਧਾ ਦਿੱਤੀਆਂ ਹਨ। ਨਵੇਂ ਮਾਮਲਿਆਂ ਵਿਚ ਸੈਲਾਨੀਆਂ ਦੇ ਗਰੁੱਪ ਵਿਚ ਸ਼ਾਮਲ ਬਜ਼ੁਰਗ ਜੋੜੇ ਨੂੰ ਜ਼ਿੰਮੇਵਾਰ ਦੱਸਿਆ ਗਿਆ। ਸ਼ੰਘਾਈ ਤੋਂ ਇਹ ਜੋੜਾ ਗਾਂਸੀ ਸੂਬੇ ਦੇ ਸਿਆਨ ਅਤੇ ਮੰਗੋਲੀਆ ਗਏ। ਜੋ ਵੀ ਮਾਮਲੇ ਸਾਹਮਣੇ ਆ ਰਹੇ ਹਨ ਉਹ ਸਾਰੇ ਇਨ੍ਹਾਂ ਜੋੜਿਆਂ ਦੇ ਸੰਪਰਕ ਵਿਚ ਕਿਸੇ ਨਾ ਕਿਸੇ ਤਰ੍ਹਾਂ ਆਏ ਸੀ। ਸਥਾਨਕ ਪੱਧਰ ’ਤੇ ਸਰਕਾਰਾਂ ਨੇ ਵੱਡੇ ਪੱਧਰ ’ਤੇ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ।

ਦੱਸ ਦੇਈਏ ਕਿ 2019 ਦੇ ਅੰਤ ਵਿਚ ਚੀਨ ਦੇ ਵੁਹਾਨ ‘ਚ ਹੀ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਜੋ 2020 ਦੇ ਮਾਰਚ ਤੱਕ ਮਹਾਮਾਰੀ ਦਾ ਰੂਪ ਧਾਰਣ ਕਰ ਚੁੱਕਾ ਸੀ। 11 ਮਾਰਚ 2020 ਨੂੰ ਵਿਸ਼ਵ ਸਿਹਤ ਸੰਗਠਨ ਨੇ ਇਸ ਖਤਰਨਾਕ ਵਾਇਰਸ ਦੀ ਲਪੇਟ ਵਿਚ ਦੁਨੀਆ ਨੂੰ ਦੇਖ ਕੇ ਇਸ ਨੂੰ ਮਹਾਮਾਰੀ ਕਰਾਰ ਦੇ ਦਿੱਤਾ।

Share this Article
Leave a comment