ਪ੍ਰਸ਼ਾਸਨ ਨੂੰ ਮਿਲੀਆਂ ਗੰਗਾ ‘ਚ ਤੈਰਦੀਆਂ 45 ਲਾਸ਼ਾਂ , ਮੀਡੀਆ ਰਿਪੋਰਟਾਂ ਮੁਤਾਬਕ 100 ਤੋਂ ਵਧ

TeamGlobalPunjab
3 Min Read

ਬਕਸਰ (ਬਿੰਦੂ ਸਿੰਘ): ਭਾਰਤ ਵਿਚ ਤਬਾਹੀ ਮਚਾ ਰਹੇ ਕੋਰੋਨਾ ਦੀ ਦੂਜੀ ਲਹਿਰ ਦੇ ਚਲਦੇ ਬਿਹਾਰ ਦੇ ਬਕਸਰ ਜ਼ਿਲੇ ‘ਚ ਪ੍ਰਸ਼ਾਸਨ ਨੂੰ ਸੋਮਵਾਰ ਨੂੰ ਘੱਟੋ-ਘੱਟ 45 ਲਾਸ਼ਾਂ ਗੰਗਾ ਵਿੱਚ ਤੈਰਦੀਆਂ  ਮਿਲੀਆਂ ਹਨ।  ਜੋ ਕਿ ਸੜ੍ਹੀ ਗਲੀ ਹਾਲਤ ‘ਚ ਸਨ।

ਪ੍ਰਸਾਸ਼ਨ ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ  ਨੂੰ ਇਸ ਬਾਰੇ ਜਾਣਕਾਰੀ ਇਕ ਚੌਂਕੀਦਾਰ  ਕੋਲੋ ਮਿਲੀ ਕਿ  ਨਾਲ ਦੇ ਸੂਬੇ ਉੱਤਰ ਪ੍ਰਦੇਸ਼  ਤੋਂ ਲਾਸ਼ਾ ਗੰਗਾ ‘ਚ ਤੈਰਦੀਆਂ ਆ ਰਹੀਆਂ ਹਨ।

ਚੌਸਾ ਜ਼ਿਲੇ ਦੇ ਇਕ ਅਧਿਕਾਰੀ ਨੇ ਦਾਵਾ ਕੀਤਾ ਹੈ ਕਿ ਇੰਨ੍ਹਾਂ ਮ੍ਰਿਤਕਾਂ ਵਿਚੋਂ ਕੋਈ ਵੀ ਇਸ ਜ਼ਿਲੇ ਦਾ ਨਿਵਾਸੀ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ  ਗੰਗਾ ਦੇ ਪੂਰਵੀ ਇਲਾਕੇ ‘ਚ ਕਈ ਜ਼ਿਲੇ ਪੈਂਦੇ ਹਨ। ਜਿਸ ਤੋਂ  ਲਗਦਾ ਹੈ ਕਿ ਲਾਸ਼ਾ ਓਸ ਪਾਸੇ ਤੋ  ਨਦੀ ‘ਚ ਵਹਾ ਦਿਤੀਆਂ ਗਈਆਂ ਹਨ। ਉਨ੍ਹਾਂ  ਅੱਗੇ ਕਿਹਾ ਕਿ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਸਾਰੇ ਮ੍ਰਿਤਕ ਕੋਵਿਡ ਪਾਜ਼ੀਟਿਵ ਹੋਣਗੇ।

ਭਾਵੇਂ ਪ੍ਰਸ਼ਾਸਨ  ਲਾਸ਼ਾਂ  ਨੂੰ ਕਬਜ਼ੇ ‘ਚ  ਲੈ ਕੇ ਉਨ੍ਹਾਂ ਦਾ   ਸੰਸਕਾਰ ਕਰਨ ਦਾ ਪ੍ਰਬੰਧ ਕਰਨ ਵੱਲ ਲਗ ਗਿਆ ਹੈ।  ਪਰ ਮਿਲ ਰਹੀ  ਜਾਣਕਾਰੀ ਮੁਤਾਬਕ ਮਹਾਦੇਵ ਘਾਟ ਤੇ ਹਾਲਾਤ ਬਹੁਤ ਮਾੜੇ ਹਨ ਤੇ ਲਾਸ਼ਾਂ ਦੇ ਇਰਦ-ਗਿਰਦ ਗਿਦਾਂ ਅਤੇ ਜਾਨਵਰਾਂ ਨੂੰ ਵੀ ਦੇਖਿਆ ਗਿਆ ਹੈ।

- Advertisement -

ਪਰ ਮੀਡੀਆ ਦੇ ਹਵਾਲੇ ਤੋ ਆ ਰਹੀਆਂ ਖ਼ਬਰਾਂ ਮੁਤਾਬਕ ਇੰਨ੍ਹਾਂ  ਲਾਸ਼ਾਂ ਦੀ ਗਿਣਤੀ 100 ਤੋਂ ਵੀ ਵੱਧ ਹੈ।

ਜਦੋਂ ਕਿ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਵਰਗੇ ਹੋਏ ਕਈ ਹਾਦਸਿਆਂ  ਜਿਸ ਵਿੱਚ ਬਕਸਰ ਦੇ ਵਾਸੀ  ਵੀ  ਮ੍ਰਿਤਕ ਸਨ , ਨੂੰ ਲੈ ਕੇ ਮੁਨਕਰ ਹੁੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈਆਂ ਦੀ ਮੌਤਾਂ ਖੰਘ ਜਾਂ ਜ਼ੁਕਾਮ ਕਰਕੇ ਵੀ ਹੋ ਰਹੀਆਂ ਹਨ ਕਿਉਂਕਿ ਕੋਰੋਨਾ ਦੇ ਟੈਸਟ ਨਹੀਂ ਹੋਏ ਹਨ। ਇਸ ਲਈ ਇਸ ਗਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਮੌਤਾ ਕੋਰੋਨਾ ਕਾਰਨ ਹੋਈਆਂ ਹਨ।

ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਲਾਕਡਾਊਨ ਕਰਕੇ   ਲਾਸ਼ਾਂ ਦੇ ਸੰਸਕਾਰ ਲਈ ਲਕੜ ਅਤੇ ਲੋੜ੍ਹੀਦਾਂ ਸਾਮਾਨ ਵੀ  ਉਪਲਬਧ ਨਹੀਂ ਹੈ ਜਿਸ ਵਜ੍ਹਾ ਕਰਕੇ ਪੀੜਤ ਪਰਿਵਾਰਾਂ ਨੂੰ ਆਪਣੇ ਪਿਆਰਿਆਂ ਦੀਆਂ ਲਾਸ਼ਾਂ  ਨੂੰ ਗੰਗਾ ਨਦੀ ‘ਚ ਪ੍ਰਵਾਅ  ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਨਿਜ਼ਮਾ ਮੁਤਾਬਕ ਕੋਰੋਨਾ ਦੀ ਵਜ੍ਹਾ  ਨਾਲ ਮਰੇ ਲੋਕਾਂ ਦਾ ਪ੍ਰਸ਼ਾਸਨ ਵਲੋਂ ਹੀ ਸੰਸਕਾਰ ਕਿਤਾ ਜਾ ਰਿਹਾ ਹੈ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣਾ ਡਰ ਹੈ ਕਿ ਕਿਤੇ ਉਹ ਆਪ ਹੀ ਇਸ ਵਾਇਰਸ ਦੀ ਲਪੇਟ ਵਿੱਚ ਨਾ ਆ ਜਾਣ। ਇਸ ਡਰ ਦੇ ਕਾਰਨ ਉਨ੍ਹਾਂ ਨੇ ਮ੍ਰਿਤਕਾਂ  ਦੀਆ ਦੇਹਾਂ ਨੂੰ ਨਦੀ ‘ਚ ਵਹਾਓਣਾ ਸ਼ੁਰੂ ਕਰ ਦਿਤਾ ਹੈ।

Share this Article
Leave a comment