ਪੈਰਾਂ ‘ਚ ਇਨ੍ਹਾਂ ਤਬਦੀਲੀਆਂ ਦੇ ਹੋਣ ਕਾਰਨ ਹੋ ਸਕਦੀ ਹੈ ਡਾਇਬਟੀਜ਼

TeamGlobalPunjab
2 Min Read

ਨਿਊਜ਼ ਡੈਸਕ: ਭਾਰਤ ਵਿੱਚ ਸ਼ੂਗਰ ਦੇ ਮਰੀਜ਼ ਤੇਜ਼ੀ ਨਾਲ ਵੱਧ ਰਹੇ ਹਨ। ਬਦਲਦੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਇਹ ਬੀਮਾਰੀ ਵਧ ਰਹੀ ਹੈ। ਹਾਲਾਂਕਿ ਤੁਹਾਡੇ ਸਰੀਰ ‘ਚ ਡਾਇਬਟੀਜ਼ ਦੇ ਕਈ ਲੱਛਣ ਦਿਖਾਈ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਪੈਰਾਂ ‘ਚ ਤਿੰਨ ਅਜਿਹੇ ਬਦਲਾਅ ਹਨ, ਜੋ ਡਾਇਬਟੀਜ਼ ਦਾ ਕਾਰਨ ਬਣ ਸਕਦੇ ਹਨ। ਤਾਂ ਆਓ ਜਾਣਦੇ ਹਾਂ ਇਹ ਤਿੰਨ ਲੱਛਣ ਕਿਹੜੇ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਹਰ ਕੋਈ ਜਾਣਦਾ ਹੈ ਕਿ ਸ਼ੂਗਰ ਹੋਣ ‘ਤੇ ਸਰੀਰ ਵਿਚ ਸ਼ੂਗਰ ਲੈਵਲ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਹਾਲ ਹੀ ਵਿੱਚ ਜਾਰੀ ਇੱਕ ਰਿਪੋਰਟ ਦੇ ਅਨੁਸਾਰ, ਸ਼ੂਗਰ ਦੇ 3 ਲੱਛਣ ਪੈਰਾਂ ਵਿੱਚ ਵੀ ਦੇਖੇ ਜਾ ਸਕਦੇ ਹਨ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ ਆਪਣੇ ਪੈਰਾਂ ਨੂੰ ਦੇਖੋ, ਜੇਕਰ ਤੁਹਾਨੂੰ ਪੈਰਾਂ ਵਿਚ ਕੋਈ ਫਰਕ ਮਹਿਸੂਸ ਹੁੰਦਾ ਹੈ, ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਜੇਕਰ ਤੁਹਾਡੇ ਪੈਰ ਹਮੇਸ਼ਾ ਲਾਲ ਰਹਿੰਦੇ ਹਨ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਹਮੇਸ਼ਾ ਲਾਲ ਪੈਰ ਸ਼ੂਗਰ ਦੀ ਨਿਸ਼ਾਨੀ ਹੋ ਸਕਦੇ ਹਨ।

ਇਸ ਤੋਂ ਇਲਾਵਾ ਜੇਕਰ ਤੁਹਾਡੇ ਪੈਰ ਗਰਮ ਰਹਿੰਦੇ ਹਨ ਤਾਂ ਤੁਹਾਨੂੰ ਧਿਆਨ ਦੇਣਾ ਹੋਵੇਗਾ। ਪੈਰਾਂ ਦਾ ਲਗਾਤਾਰ ਗਰਮ ਹੋਣਾ ਵੀ ਸ਼ੂਗਰ ਦੀ ਨਿਸ਼ਾਨੀ ਹੋ ਸਕਦਾ ਹੈ। ਜੇਕਰ ਤੁਸੀਂ ਅਜਿਹੇ ਕੋਈ ਲੱਛਣ ਦੇਖਦੇ ਹੋ, ਤਾਂ ਤੁਰੰਤ ਡਾਕਟਰ ਦੀ ਸਲਾਹ ਲਓ।

- Advertisement -

ਤੀਜੀ ਨਿਸ਼ਾਨੀ ਪੈਰਾਂ ਦਾ ਸੁੱਜਣਾ ਹੈ। ਜੇਕਰ ਤੁਹਾਡੇ ਵੀ ਪੈਰਾਂ ‘ਚ ਸੋਜ ਹੈ ਤਾਂ ਇਸ ਨੂੰ ਹਲਕੇ ‘ਚ ਨਾ ਲਓ, ਕਿਉਂਕਿ ਇਹ ਸ਼ੂਗਰ ਦਾ ਲੱਛਣ ਹੋ ਸਕਦਾ ਹੈ। ਪੈਰਾਂ ਵਿਚ ਸੋਜ ਹੋਣ ‘ਤੇ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment