Home / News / ਗਲਵਾਨ ਘਾਟੀ ਦੇ ਜਵਾਨਾਂ ਦੀ ਸ਼ਹਾਦਤ ‘ਤੇ ਫਿਲਮ ਬਣਾਉਣਗੇ ਅਜੈ ਦੇਵਗਨ

ਗਲਵਾਨ ਘਾਟੀ ਦੇ ਜਵਾਨਾਂ ਦੀ ਸ਼ਹਾਦਤ ‘ਤੇ ਫਿਲਮ ਬਣਾਉਣਗੇ ਅਜੈ ਦੇਵਗਨ

ਨਿਊਜ਼ ਡੈਸਕ: ਬਾਲੀਵੁਡ ਅਦਾਕਾਰ ਅਜੈ ਦੇਵਗਨ ਦੀ ਫਿਲਮ ‘ਮੈਦਾਨ’ ਲੰਬੇ ਸਮੇਂ ਤੋਂ ਚਰਚਾ ਵਿੱਚ ਹੈ। ਉਨ੍ਹਾਂ ਦੇ ਫੈਨਸ ਬੇਸਬਰੀ ਨਾਲ ਇਸ ਫਿਲਮ ਦੀ ਰਿਲੀਜ਼ ਦਾ ਇੰਤਜਾਰ ਕਰ ਰਹੇ ਹਨ। ਹੁਣ ਇਸ ਦੀ ਰਿਲੀਜ਼ ਡੇਟ ਸਾਹਮਣੇ ਆ ਗਈ ਹੈ। ਅਜੈ ਦੇਵਗਨ ਨੇ ਸੋਸ਼ਲ ਮੀਡੀਆ ‘ਤੇ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਫਿਲਮ ਦੀ ਰਿਲੀਜ਼ ਦਾ ਐਲਾਨ ਕਰ ਦਿੱਤਾ ਹੈ।

ਇਸ ਤੋਂ ਇਲਾਵਾ ਅਜੈ ਦੇਵਗਨ ਵੱਲੋਂ ਅੱਜ ਇੱਕ ਹੋਰ ਫਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ  ਤਰਨ ਆਦਰਸ਼ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਅਜੈ ਦੇਵਗਨ ਗਲਵਾਨ ਘਾਟੀ ਵਿੱਚ ਹੋਈ ਮੁੱਠਭੇੜ ‘ਤੇ ਫਿਲਮ ਬਣਾਉਣ ਜਾ ਰਹੇ ਹਨ। ਫਿਲਮ ਦਾ ਟਾਈਟਲ ਹਾਲੇ ਤੈਅ ਨਹੀਂ ਕੀਤਾ ਗਿਆ ਹੈ। ਫਿਲਮ ‘ਚ ਉਨ੍ਹਾਂ 20 ਫੌਜੀਆਂ ਦੀ ਕਹਾਣੀ ਵਿਖਾਈ ਜਾਵੇਗੀ, ਜਿਨ੍ਹਾਂ ਨੇ ਚੀਨੀ ਫੌਜ ਨਾਲ ਡਟਕੇ ਮੁਕਾਬਲਾ ਕੀਤਾ ਸੀ।

ਅਜੈ ਦੇਵਗਨ ਦੀ ਫਿਲਮ ਮੈਦਾਨ ਅਗਲੇ ਸਾਲ 13 ਅਗਸਤ ਨੂੰ ਰਿਲੀਜ਼ ਹੋਵੇਗੀ। ਅਦਾਕਾਰ ਨੇ ਇੰਸਟਾਗਰਾਮ ਅਕਾਊਂਟ ‘ਤੇ ਫਿਲਮ ਦਾ ਇੱਕ ਨਵਾਂ ਪੋਸਟਰ ਪੋਸਟ ਕੀਤਾ ਹੈ ਜਿਸ ਵਿੱਚ ਉਹ ਜ਼ਬਰਦਸਤ ਲੁੱਕ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, 2021 ਆਜ਼ਾਦੀ ਦਿਹਾੜੇ ਦਾ ਹਫਤਾ। ਇੱਕ ਅਣਸੁਣੀ ਕਹਾਣੀ, ਜੋ ਸਾਰੇ ਭਾਰਤੀਆਂ ਨੂੰ ਮਾਣ ਮਹਿਸੂਸ ਕਰਾਏਗੀ। 13 ਅਗਸਤ ਨੂੰ ਮਾਰਕ ਕਰ ਲਓ।

Check Also

ਡਰੱਗਸ ਮਾਮਲੇ ‘ਚ ਭਾਰਤੀ ਸਿੰਘ ਤੇ ਉਨ੍ਹਾਂ ਦੇ ਪਤੀ ਹਰਸ਼ ਨੂੰ ਮਿਲੀ ਜ਼ਮਾਨਤ

ਮੁੰਬਈ: ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਨੂੰ ਸਪੈਸ਼ਲ ਐੱਨਡੀਪੀਐੱਸ ਕੋਰਟ ਨੇ ਜ਼ਮਾਨਤ ਦੇ …

Leave a Reply

Your email address will not be published. Required fields are marked *