ਚੋਣਾਂ ‘ਚ ਸਕੂਲੀ ਬੱਚਿਆਂ ਦਾ ਵੀ ਹੋਵੇਗਾ ਯੋਗਦਾਨ, ਹਰਿਆਣਾ ‘ਚ ਸ਼ੁਰੂ ਹੋਈ ਨਵੀਂ ਪਹਿਲ

Prabhjot Kaur
4 Min Read

ਚੰਡੀਗੜ੍ਹ: ਹਰਿਆਣਾ ਵਿਚ 25 ਮਈ ਨੂੰ ਹੋਣ ਵਾਲੇ ਲੋਕਸਭਾ ਚੋਣਾਂ ਵਿਚ ਵੋਟਿੰਗ ਫੀਸਦੀ ਵਧਾਉਣ ਨੁੰ ਲੈ ਕੇ ਮੁੱਖ ਚੋਣ ਅਧਿਕਾਰੀ ਦਫਤਰ ਵੱਲੋਂ ਇਕ ਨਵੀਂ ਪਹਿਲ ਕੀਤੀ ਗਈ ਹੈ, ਜਿਸ ਵਿਚ ਸਕੂਲੀ ਬੱਚਿਆਂ ਨੁੰ ਜੋੜਿਆ ਗਿਆ ਹੈ ਅਤੇ ਉਨ੍ਹਾਂ ਨੁੰ ਨਗਦ ਇਨਾਮ ਨਾਲ ਨਵਾਜਿਆ ਜਾਵੇਗਾ। ਇਸ ਪਹਿਲ ਤਹਿਤ ਬੱਚਿਆਂ ਵੱਲੋਂ ਇਸ ਵਾਰ ਆਪਣੇ ਮਾਂਪਿਆਂ ਨੁੰ ਵੋਟਿੰਗ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਵੋਟਿੰਗ ਦੇ ਦਿਨ ਵੋਟ ਕਰਨ ਦੇ ਬਾਅਦ ਪਰਿਵਾਰ ਦੇ ਵੋਟਰਾਂ ਦੀ ਉਂਗਲੀ ‘ਤੇ ਲੱਗੀ ਨੀਲੀ ਸ਼ਾਹੀ ਦੇ ਨਾਲ ਸੈਲਫੀ ਅਪਲੋਡ ਕਰਨੀ ਹੋਵੇਗੀ। ਜਿਲ੍ਹਾ ਪੱਧਰ ‘ਤੇ ਡਰਾਅ ਰਾਹੀਂ ਪਹਿਲਾ, ਦੂਜਾ ਤੇ ਤੀਜਾ ਜੇਤੂਆਂ ਨੂੰ ਕ੍ਰਮਵਾਰ 10 ਹਜਾਰ ਰੁਪਏ, 5 ਹਜਾਰ ਰੁਪਏ ਅਤੇ 2.5 ਹਜਾਰ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ।

ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਪਹਿਲ ਤਹਿਤ ਜਿਲ੍ਹੇ ਦੇ ਜਿਸ ਸਕੂਲ ਦੇ ਵਿਦਿਆਰਥੀ ਸੱਭ ਤੋਂ ਵੱਧ ਸੈਲਫੀ ਅਪਲੋਡ ਕਰਣਗੇ ਉਸ ਸਕੂਲ ਨੂੰ ਵੀ 25 ਹਜਾਰ ਰੁਪਏ ਦਾ ਵਿਸ਼ੇਸ਼ ਪੁਰਸਕਾਰ ਦਿੱਤਾ ਜਾਵੇਗਾ। ਸੈਲਫੀ ਅਪਲੋਡ ਕਰਨ ਲਈ https://www.ceoharyana.gov.in/ ਪੋਰਟਲ ‘ਤੇ ਇਕ ਲਿੰਕ ਵਿਕਸਿਤ ਕੀਤਾ ਗਿਆ ਹੈ, ਜੋ ਕਿ ਵੋਟਿੰਗ ਦੇ ਦਿਨ ਯਾਨੀ 25 ਮਈ ਨੁੰ ਖੁੱਲੇਗਾ। ਸਵੇਰੇ 7 ਵਜੇ ਤੋਂ ਚੋਣ ਦੇ ਨਾਲ ਹੀ ਸੈਲਫੀ ਅਪਲੋਡ ਕਰਨ ਦਾ ਲਿੰਕ ਸਕੂਲੀ ਬੱਚਿਆਂ ਦੇ ਲਈ ਖੁੱਲ ਜਾਵੇਗਾ ਅਤੇ ਰਾਤ 8 ਵਜੇ ਤਕ ਸੈਲਫੀ ਅਪਲੋਡ ਕੀਤੀ ਜਾ ਸਕੇਗੀ।

ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਦਾ ਉਦੇਸ਼ ਨਾ ਸਿਰਫ ਇਸ ਵਾਰ ਚੋਣ ਫੀਸਦੀ ਵਧਾਉਣਾ ਹੈ ਸਗੋ ਸਕੂਲੀ ਬੱਚੇ, ਜੋ ਭਾਵੀ ਵੋਟਰ ਬਨਣਗੇ, ਉਨ੍ਹਾਂ ਨੁੰ ਹੁਣ ਤੋਂ ਚੋਣ ਅਧਿਕਾਰਾਂ ਦੇ ਪ੍ਰਤੀ ਸੁਚੇਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਇਕ-ਇਕ ਵੋਟ ਦਾ ਮਹਤੱਵ ਹੁੰਦਾ ਹੈ, ਇਸ ਲਈ ਇਹ ਪਹਿਲ ਸ਼ੁਰੂ ਕੀਤੀ ਗਈ ਹੈ ਤਾਂ ਜੋ ਵੋਟਰ ਆਪਣੇ ਵੋਟ ਜਰੂਰ ਦੇਣ।
ਉਨ੍ਹਾਂ ਨੇ ਕਿਹਾ ਕਿ ਲੋਕਸਭਾ ਚੋਣ -2024 ਪ੍ਰਤੀ ਵੋਟਰਾਂ ਨੂੰ ਖਿੱਚਣ ਲਈ ਭਾਰਤ ਚੋਣ ਕਮਿਸ਼ਨ ਨੇ ਚੋਣ ਦਾ ਪਰਵ-ਦੇਸ਼ ਦਾ ਗਰਵ ਸਿਰਲੇਖ ਵਾਕ ਦਿੱਤਾ ਹੈ। ਹਰਿਆਣਾ ਵਿਚ ਵੀ ਇਸ ਪਰਵ ਨੂੰ ਅਨੋਖੇ ਢੰਗ ਨਾਲ ਮਨਾਉਣ ਦੀ ਪਹਿਲ ਕੀਤੀ ਗਈ ਹੈ ਅਤੇ ਵੋਟਰਾਂ ਨੂੰ ਚੋਣ ਮੇਲਾ ਦੇਖਣ ਜਾਵਾਂਗੇ, ਸਾਰੇ ਵੋਟ ਪਾ ਕੇ ਆਵਾਂਗੇ ਵਰਗੇ ਅਨੇਕ ਸਲੋਗਨਾਂ ਰਾਹੀਂ ਜਾਗਰੁਕ ਕੀਤਾ ਜਾ ਰਿਹਾ ਹੈ।

ਹਰਿਆਣਾ ਵਿਚ 2 ਕਰੋੜ ਤੋਂ ਵੱਧ ਰਜਿਸਟਰਡ ਵੋਟਰ

- Advertisement -

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਹਰਿਆਣਾ ਵਿਚ 2 ਕਰੋੜ 41 ਹਜਾਰ 353 ਰਜਿਸਟਰਡ ਵੋਟਰ ਹਨ ਜਿਨ੍ਹਾਂ ਵਿਚ 1 ਕਰੋੜ 6 ਲੱਖ 34 ਹਜਾਰ 532 ਪੁਰਸ਼, 94 ਲੱਖ 6 ਹਜਾਰ 357 ਮਹਿਲਾ ਅਤੇ 464 ਟ੍ਰਾਂਸਜੇਂਡਰ ਵੋਟਰ ਹਨ। ਉਨ੍ਹਾਂ ਨੇ ਦਸਿਆ ਕਿ ਗੁੜਗਾਂਓ ਲੋਕਸਭਾ ਵਿਚਵੋਟਰਾਂ ਦੀ ਗਿਣਤੀ ਸੱਭ ਤੋਂ ਵੱਧ 25 ਲੱਖ 66 ਹਜਾਰ 159 ਹੈ, ਜਦੋਂ ਕਿ ਫਰੀਦਾਬਾਦ ਵਿਚ 24 ਲੱਖ 24 ਹਜਾਰ 281 ਹੈ। ਇਸੀ ਤਰ੍ਹਾ ਅੰਬਾਲਾ ਲੋਕਸਭਾ ਖੇਤਰ ਵਿਚ ਵੋਟਰਾਂ ਦੀ ਗਿਣਤੀ 19 ਲੱਖ 92 ਹਜਾਰ 252 , ਕੁਰੂਕਸ਼ੇਤਰ ਲੋਕਸਭਾ ਵਿਚ 17 ਲੱਖ 92 ਹਜਾਰ 160, ਸਿਰਸਾ ਲੋਕਸਭਾ ਵਿਚ 19 ਲੱਖ 34 ਹਜਾਰ 614, ਹਿਸਾਰ ਵਿਚ 17 ਲੱਖ 88 ਹਜਾਰ 710, ਕਰਨਾਲ ਵਿਚ 21 ਲੱਖ 439, ਸੋਨੀਪਤ ਵਿਚ 17 ਲੱਖ 64 ਹਜਾਰ 954, ਰੋਹਤਕ ਵਿਚ 18 ਲੱਖ 86 ਹਜਾਰ 796 ਅਤੇ ਭਿਵਾਨੀ ਮਹੇਂਦਰਗੜ੍ਹ ਵਿਚ 19 ਲੱਖ 90 ਹਜਾਰ 988 ਵੋਟਰ ਹਨ।

Share this Article
Leave a comment