ਪ੍ਰੋਵਿੰਸ ਦੇ ਮਾਸਕ ਸਬੰਧੀ ਨਿਯਮਾਂ ‘ਚ ਫਿਲਹਾਲ ਨਹੀਂ ਹੋਵੇਗੀ ਕੋਈ ਤਬਦੀਲੀ : ਡੱਗ ਫੋਰਡ

TeamGlobalPunjab
1 Min Read

ਓਨਟਾਰੀਓ: ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਪ੍ਰੋਵਿੰਸ ਦੇ ਮਾਸਕ ਸਬੰਧੀ ਨਿਯਮਾਂ ਵਿੱਚ ਨੇੜ ਭਵਿੱਖ ਵਿੱਚ ਕੋਈ ਤਬਦੀਲੀ ਹੋਣ ਵਾਲੀ ਹੈ।

ਇੱਕ ਇੰਟਰਵਿਊ ਦੌਰਾਨ ਜਦੋਂ ਫੋਰਡ ਤੋਂ ਜਲਦ ਹੀ ਕੋਵਿਡ-19 ਪਾਬੰਦੀਆਂ ਵਿੱਚ ਢਿੱਲ ਦੇਣ ਬਾਰੇ ਉਨ੍ਹਾਂ ਦੇ ਦਿੱਤੇ ਬਿਆਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਉਹ ਇਸ ਤਰ੍ਹਾਂ ਕਾਰੋਬਾਰਾਂ ਨੂੰ ਬੰਦ ਕਰਨ ਦੇ ਹੱਕ ਵਿੱਚ ਨਹੀਂ ਹਨ ਤੇ ਉਹ ਨੌਰਮਲ ਹਾਲਾਤ ਵੱਲ ਮੁੜਨਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਉਹ ਇਹ ਸਾਰਾ ਕੁੱਝ ਸਹੀ ਢੰਗ ਨਾਲ ਤੇ ਸਾਵਧਾਨੀ ਨਾਲ ਕਰਨਾ ਚਾਹੁੰਦੇ ਹਨ।ਇਸੇ ਲਈ ਹਰ ਇੱਕ ਰੀਓਪਨਿੰਗ ਫੇਜ਼ ਦਰਮਿਆਨ ਘੱਟੋ ਘੱਟ 21 ਦਿਨਾਂ ਦਾ ਫਾਸਲਾ ਰੱਖਿਆ ਜਾਵੇਗਾ।

ਇਹ ਪੁੱਛੇ ਜਾਣ ਉੱਤੇ ਕਿ ਕੀ ਮਾਸਕ ਸਬੰਧੀ ਨਿਯਮਾਂ ਵਿੱਚ ਵੀ ਕੋਈ ਢਿੱਲ ਦਿੱਤੀ ਜਾਵੇਗੀ ਤਾਂ ਫੋਰਡ ਨੇ ਆਖਿਆ ਕਿ ਹਾਲ ਦੀ ਘੜੀ ਅਜਿਹਾ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ।ਉਨ੍ਹਾਂ ਆਖਿਆ ਕਿ ਮਾਸਕ ਸੱਚਮੁੱਚ ਲੋਕਾਂ ਦੀ ਹਿਫਾਜ਼ਤ ਕਰਦੇ ਹਨ ਫਿਰ ਭਾਵੇਂ ਇਸ ਨਿਯਮ ਨੂੰ ਹਮੇਸ਼ਾਂ ਲਈ ਨਹੀਂ ਰੱਖਿਆ ਜਾ ਸਕਦਾ।

ਓਨਟਾਰੀਓ ਨੇ ਮੰਗਲਵਾਰ ਨੂੰ 4,008 ਲੋਕ ਕੋਵਿਡ-19 ਨਾਲ ਹਸਪਤਾਲ ਵਿੱਚ ਦਾਖਲ ਹੋਣ ਅਤੇ 626 ਲੋਕਾਂ ਦੀ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੋਣ ਦੀ ਰਿਪੋਰਟ ਕੀਤੀ।

- Advertisement -

Share this Article
Leave a comment