ਇਸ ਮੁਸਲਿਮ ਦੇਸ਼ ‘ਚ ਅਜ਼ਾਨ ਦੇ ਪ੍ਰਸਾਰਣ ‘ਤੇ ਲੱਗੀ ਰੋਕ, ਲਾਊਡਸਪੀਕਰ ‘ਤੇ ਪਾਬੰਦੀ

Rajneet Kaur
2 Min Read

ਨਿਊਜ਼ ਡੈਸਕ: ਸਾਊਦੀ ਅਰਬ ‘ਚ ਰਮਜ਼ਾਨ ਦਾ ਪਵਿੱਤਰ ਮਹੀਨਾ 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਪਰ ਰਮਜ਼ਾਨ ਦਾ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ, ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (MBS) ਨੇ ਕੁਝ ਪਾਬੰਦੀਆਂ ਅਤੇ ਨਿਯਮਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਫੈਸਲਿਆਂ ਦੀ ਪੂਰੇ ਮੱਧ ਪੂਰਬ ਵਿੱਚ ਜ਼ੋਰਦਾਰ ਚਰਚਾ ਹੋ ਰਹੀ ਹੈ।

ਸਾਊਦੀ ਅਰਬ ਸਰਕਾਰ ਦੇ ਇਸ ਹੁਕਮ ਵਿੱਚ ਲਿਖਿਆ ਕਿ ਰਮਜ਼ਾਨ ਦੇ ਮਹੀਨੇ ਦੌਰਾਨ ਦੇਸ਼ ਦੇ ਹਰ ਨਾਗਰਿਕ ਲਈ ਇਨ੍ਹਾਂ ਪਾਬੰਦੀਆਂ ਅਤੇ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਇਸ ਹੁਕਮ ‘ਚ ਸਭ ਤੋਂ ਅਹਿਮ ਨੁਕਤਾ ਉਥੋਂ ਦੀਆਂ ਮਸਜਿਦਾਂ ‘ਚ ਲਗਾਏ ਗਏ ਲਾਊਡ ਸਪੀਕਰਾਂ ਨੂੰ ਲੈ ਕੇ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਦੀਆਂ ਮਸਜਿਦਾਂ ‘ਤੇ ਲਗਾਏ ਗਏ ਲਾਊਡ ਸਪੀਕਰਾਂ ਦੀ ਆਵਾਜ਼ ਘੱਟ ਕੀਤੀ ਜਾਵੇ। ਪਹਿਲਾਂ ਹੀ ਸਾਊਦੀ ਅਰਬ ਦੀਆਂ ਮਸਜਿਦਾਂ ਵਿੱਚ ਲਾਊਡ ਸਪੀਕਰਾਂ ਦੀ ਗਿਣਤੀ ਘਟਾ ਕੇ 4 ਕਰ ਦਿੱਤੀ ਗਈ ਸੀ। ਹੁਕਮ ‘ਚ ਇਹ ਵੀ ਲਿਖਿਆ ਗਿਆ ਹੈ ਕਿ ਮਸਜਿਦਾਂ ‘ਤੇ ਲਗਾਏ ਗਏ ਲਾਊਡ ਸਪੀਕਰਾਂ ਦੀ ਵਰਤੋਂ ਸਿਰਫ਼ ਅਜ਼ਾਨ ਅਤੇ ਇਕਮਤ ਲਈ ਕੀਤੀ ਜਾ ਸਕਦੀ ਹੈ। ਇਕਮਤ ਦਾ ਅਰਥ ਹੈ ਲੋਕਾਂ ਨੂੰ ਦੂਜੀ ਵਾਰ ਨਮਾਜ਼ ਲਈ ਬੁਲਾਉਣਾ।

ਇਸ ਹੁਕਮ ‘ਚ ਕਿਹਾ ਗਿਆ ਹੈ ਕਿ ਦੇਸ਼ ਦੀਆਂ ਮਸਜਿਦਾਂ ‘ਚ ਦਾਨ ਦੇਣ ‘ਤੇ ਪਾਬੰਦੀ ਰਹੇਗੀ।

ਮਸਜਿਦ ਦੇ ਅੰਦਰ ਅਜ਼ਾਨ ਦੇ ਲਾਈਵ ਪ੍ਰਸਾਰਣ ‘ਤੇ ਪਾਬੰਦੀ ਹੋਵੇਗੀ।

- Advertisement -

ਇਸ ਤੋਂ ਇਲਾਵਾ ਰੋਜ਼ੇਦਾਰਾਂ ਨੂੰ ਮਸਜਿਦ ਦੇ ਅੰਦਰ ਬੱਚਿਆਂ ਨੂੰ ਲਿਆਉਣ ‘ਤੇ ਪਾਬੰਦੀ ਲਗਾਈ ਗਈ ਹੈ।

ਹੁਕਮ ਵਿਚ ਕਿਹਾ ਗਿਆ ਹੈ ਕਿ ਮਸਜਿਦ ਵਿਚ ਬੱਚਿਆਂ ਦੀ ਮੌਜੂਦਗੀ ਵਿਚ ਰੁਕਾਵਟ ਪੈਦਾ ਹੁੰਦੀ ਹੈ ਅਤੇ ਇਬਾਦਤ ਵਿਚ ਦਿੱਕਤ ਪੈਦਾ ਹੁੰਦੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment