ਮਾਨਵੀ ਸੇਵਾ ਦੇ ਮਹਾਨ ਪੁੰਜ ਸਨ – ਭਗਤ ਪੂਰਨ ਸਿੰਘ

TeamGlobalPunjab
3 Min Read

-ਅਵਤਾਰ ਸਿੰਘ

 

ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦਾ ਜਨਮ 4-6-1904 ਨੂੰ ਪਿੰਡ ਰਾਜੇਵਾਲ ਜ਼ਿਲਾ ਲੁਧਿਆਣਾ ਵਿੱਚ ਮਾਤਾ ਮਹਿਤਾਬ ਕੌਰ ਪਿਤਾ ਛਿਬੂ ਮੱਲ ਜੀ ਦੇ ਘਰ ਹੋਇਆ।

ਉਨ੍ਹਾਂ ਦੇ ਪਿਤਾ ਅਮੀਰ ਖਤਰੀ ਵਪਾਰੀ ਸਨ ਪਰ 1913 ਕਾਲ ਦੌਰਾਨ ਸਾਰਾ ਵਪਾਰ ਤਬਾਹ ਹੋ ਗਿਆ। ਘਰੇਲੂ ਆਰਥਿਕ ਸੰਕਟ ਕਰਕੇ ਉਨ੍ਹਾਂ ਦੇ ਮਾਤਾ ਜੀ ਨੇ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਭਗਤ ਜੀ ਨੂੰ ਦਸਵੀਂ ਤਕ ਪੜ੍ਹਾਈ ਕਰਵਾਈ।

- Advertisement -

ਭਗਤ ਜੀ ਦਾ ਪਹਿਲਾ ਨਾਮ ਰਾਮ ਜੀ ਸੀ ਪਰ ਬਾਅਦ ਵਿਚ ਸਿੱਖ ਧਰਮ ਤੋਂ ਪ੍ਰਭਾਵਤ ਹੋ ਕੇ ਪੂਰਨ ਸਿੰਘ ਰੱਖ ਲਿਆ। ਇਕ ਵਾਰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ 4 ਕੁਝ ਸਾਲ ਦੇ ਅਪੰਗ ਬੱਚੇ ਨੂੰ ਕੋਈ ਛੱਡ ਗਿਆ ਤਾਂ ਉਨ੍ਹਾਂ ਨੇ ਉਸਦੀ ਸੰਭਾਲ ਕੀਤੀ ਤੇ ਉਸਦਾ ਨਾਂ ਪਿਆਰਾ ਸਿੰਘ ਰੱਖਿਆ।

ਭਾਰਤ-ਪਾਕਿਸਤਾਨ ਵੰਡ ਸਮੇਂ ਉਹ ਪਿਆਰਾ ਸਿੰਘ ਨੂੰ ਪਿੱਠ ‘ਤੇ ਚੁੱਕ ਕੇ ਸ਼ਰਨਾਰਥੀ ਕੈਂਪਾਂ ਵਿੱਚ ਬੇਸਹਾਰਾ, ਲਾਵਾਰਸ, ਬਿਮਾਰਾਂ ਦੀ ਭਾਈ ਘਨਈਆ ਜੀ ਵਾਂਗ ਮਦਦ ਕਰਦੇ ਸਨ।

ਉਨ੍ਹਾਂ 23 ਦੇ ਕਰੀਬ ਕਿਤਾਬਾਂ ਤੇ ਕਿਤਾਬਚੇ ਛਾਪ ਕੇ ਮੁਫਤ ਵੰਡੇ ਜਿਨ੍ਹਾਂ ਦਾ ਵਿਸ਼ੇ ਵਾਤਾਵਰਣ, ਵਿਵਹਾਰ ਜੀਵਨ, ਸਿਹਤ, ਨੈਤਕਿਤਾ, ਵਰਤਮਾਨ ਤੇ ਭਵਿਖ ਨਾਲ ਜੁੜੇ ਹੋਏ ਹਨ।

ਲਿਖਤਾਂ ਦਾ ਮਨੋਰਥ ਮਨੁੱਖ ਜਾਤੀ ਦੀ ਭਲਾਈ, ਪਰਾਣੀ ਮਾਤਰ ਰੱਖਿਆ ਤੇ ਵਾਤਾਵਰਣ ਸਮੱਸਿਆਵਾਂ ਸਨ। ਉਹ ਪੰਜਾਬੀ, ਇੰਗਲਸ਼ ਤੇ ਉਰਦੂ ਜਾਣਦੇ ਸਨ। ਉਨ੍ਹਾਂ 6-3-1957 ਨੂੰ ਪੂਰਨ ਪਾਰਕਿੰਗ ਪ੍ਰੈਸ ਦੀ ਸਥਾਪਨਾ ਕੀਤੀ ਇਥੋਂ ਸਾਰਾ ਸਾਹਿਤ ਪ੍ਰਕਾਸ਼ਤ ਕਰਕੇ ਲੋਕਾਂ ਵਿੱਚ ਮੁਫਤ ਵੰਡਿਆ ਜਾਂਦਾ, ਇਹ ਪ੍ਰਥਾ ਅੱਜ ਵੀ ਜਾਰੀ ਹੈ।

ਭਗਤ ਪੂਰਨ ਸਿੰਘ ਜੀ ਨਿਸ਼ਕਾਮ ਸੇਵਾ ਕਰਦੇ ਹੋਏ 5 ਅਗਸਤ 1992 ਨੂੰ ਆਪਣਾ ਸਰੀਰ ਤਿਆਗ ਗਏ। ਉਨ੍ਹਾਂ ਪਿੰਗਲਵਾੜੇ ਵਿੱਚ ਏ ਸੀ ਨਹੀਂ ਲਗਵਾਇਆ ਕਿਉਕਿ ਉਹ ਜਾਣਦੇ ਸਨ ਵਾਯੂਮੰਡਲ ਵਿੱਚ ਇਸ ਨਾਲ ਓਜ਼ੋਨ ਪਰਤ ਵਿੱਚ ਛੇਕ ਹੋ ਰਹੇ ਹਨ। ਪਿੰਗਲਵਾੜੇ ਦੀਆਂ ਅੰਮ੍ਰਿਤਸਰ, ਪੰਡੋਰੀ ਵੜੈਚ, ਮਾਨਾਂਵਾਲਾ, ਗੋਇੰਦਵਾਲ (ਅੰਮ੍ਰਿਤਸਰ), ਸੰਗਰੂਰ, ਜਲੰਧਰ ਤੇ ਚੰਡੀਗੜ੍ਹ ਵਿਚ ਬਰਾਂਚਾ ਹਨ। ਇਨ੍ਹਾਂ ਵਿੱਚ ਲਗਭਗ 1600 ਲਾਚਾਰ, ਗੁੰਗੇ ਬੋਲੇ, ਅਪਾਹਜ, ਬਿਮਾਰ, ਪਾਗਲ ਮਰਦ, ਔਰਤਾਂ, ਬੱਚੇ ਤੇ ਬੁੱਢੇ ਸ਼ਾਮਲ ਹਨ, ਜਿਨ੍ਹਾਂ ਦਾ ਬਿਨਾ ਧਰਮ, ਜਾਤ, ਨਸਲ, ਰੰਗ ਤੇ ਵਿਤਕਰੇ ਦੇ ਸੇਵਾ ਸੰਭਾਲ ਕੀਤੀ ਜਾਂਦੀ ਹੈ। 1979 ਵਿਚ ਭਗਤ ਪੂਰਨ ਸਿੰਘ ਜੀ ਨੂੰ ਸ਼੍ਰੀ ਪਦਮ ਐਵਾਰਡ,1990 ਵਿੱਚ ਹੇਰਮਨੀ ਐਵਾਰਡ ਤੇ 1991 ਵਿੱਚ ਰੋਗ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

- Advertisement -

ਅੱਜ ਕੱਲ੍ਹ ਭਗਤ ਪੂਰਨ ਸਿੰਘ ਦੇ ਉਤਰ ਅਧਿਕਾਰੀ ਡਾਕਟਰ ਬੀਬੀ ਇੰਦਰਜੀਤ ਕੌਰ ਹਨ ਜੋ ਇਹ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੇ ਉਦੇਸ਼: ਕੁਦਰਤੀ ਸੋਮਿਆਂ ਦੀ ਰੱਖਿਆ ਕਰੋ। ਵੱਧ ਤੋਂ ਵੱਧ ਰੁੱਖ ਲਾਉ। ਸਾਦਾ ਖਾਣਾ, ਸਾਦਾ ਪਾਉਣਾ (ਖਾਦੀ ਦਾ ਕੱਪੜਾ) ਤੇ ਸਾਦਗੀ ਵਿੱਚ ਰਹੋ। ਪੈਟਰੋਲ ਤੇ ਡੀਜ਼ਲ ਦੀ ਘੱਟ ਵਰਤੋਂ ਕਰੋ। ਪਸ਼ੂ ਪੰਛੀਆਂ ਤੇ ਜਾਨਵਰਾਂ ਦੀ ਰੱਖਿਆ ਕਰੋ। ਬੇਰੋਜ਼ਗਾਰੀ ਨੂੰ ਘਟਾਉਣ ਵਿਚ ਮਦਦ ਕਰੋ।

Share this Article
Leave a comment