ਲੁਧਿਆਣਾ : ਸਤਿੰਦਰ ਸਰਤਾਜ ਜੋ ਕਿ ਆਪਣੀ ਮਿਹਨਤ ਸਦਕਾ ਸੁਰਖੀਆਂ ਵਿੱਚ ਹਨ। ਸਰਤਾਜ ਸਭ ਦਾ ਹਰਮਨ ਪਿਆਰਾ ਅਦਾਕਾਰ ਹੈ। ਸਰਤਾਜ ਦਾ ਸ਼ੋਅ ਵੇਖਣ ਲਈ ਫੈਨਸ ਸਮੇ ਦਾ ਇੰਤਜ਼ਾਰ ਕਰਦੇ ਹਨ। ਨੀਰੂ ਬਾਜਵਾ ਤੇ ਸਰਤਾਜ ਦੀ ਆਈ ਫ਼ਿਲਮ ‘ਕਲੀ ਜੋਟਾ ‘ ਫੈਨਜ਼ ਨੇ ਕਾਫੀ ਪਸੰਦ ਕੀਤੀ ਹੈ। ਸਤਿੰਦਰ ਦਾ ਹਰ ਗਾਣਾ ਲੋਕਾਂ ਦੇ ਮਨਾਂ ਵਿੱਚ ਵੱਸਿਆ ਹੋਇਆ ਹੈ।
ਦੱਸ ਦਿੰਦੇ ਹਾਂ ਕਿ ਜਿਵੇਂ ਪਹਿਲਾ ਹੀ ਪੰਜਾਬ ਦੇ ਨੌਜਵਾਨ ਗਾਇਕ ਜਿਹੜੇ ਮੌਤ ਦਾ ਸ਼ਿਕਾਰ ਹੋ ਗਏ। ਜਿਨ੍ਹਾਂ ਕਰਕੇ ਪੰਜਾਬੀ ਗਾਇਕ ਇੰਡਸਟਰੀ ਨੂੰ ਪਿਆ ਘਾਟਾ ਕਦੇ ਪੂਰਾ ਨਹੀਂ ਹੋਣਾ।ਇਸ ਦੇ ਨਾਲ ਜੁੜੀ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਕਿ ਪੰਜਾਬੀ ਗਾਇਕ ਸਤਿੰਦਰ ਸਤਰਾਜ ਦੇ ਪ੍ਰੋਗਰਾਮ ‘ਚ ਬੰਬ ਹੋਣ ਦੀ ਸੂਚਨਾ ਤੋਂ ਬਾਅਦ ਲੁਧਿਆਣਾ ‘ਚ ਹਲਚਲ ਮਚ ਗਈ ਹੈ। ਪੱਖੋਵਾਲ ਰੋਡ ‘ਤੇ ਸਥਿਤ ਇੰਡੋਰ ਸਟੇਡੀਅਮ ‘ਚ ਪ੍ਰੋਗਰਾਮ ਚੱਲ ਰਿਹਾ ਸੀ। ਉਸੇ ਸਮੇਂ ਕਿਸੇ ਨੇ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕਰ ਕੇ ਪ੍ਰੋਗਰਾਮ ਵਿੱਚ ਬੰਬ ਹੋਣ ਦੀ ਸੂਚਨਾ ਦਿੱਤੀ। ਕਾਲਰ ਨੇ ਇਹ ਕਹਿੰਦੇ ਹੀ ਫੋਨ ਕਾਲ ਕੱਟ ਦਿੱਤੀ।
ਜਾਣਕਾਰੀ ਅਨੁਸਾਰ ਪੁਲਿਸ ਨੇ ਆਈਸਕ੍ਰੀਮ ਵੇਚਣ ਵਾਲੇ ਦੇ ਫ਼ੋਨ ਤੋਂ ਕਾਲ ਦਾ ਨੰਬਰ ਟਰੇਸ ਕਰ ਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਦੱਸਿਆ ਗਿਆ ਹੈ ਕਿ ਜਿਸ ਨੰਬਰ ਤੋਂ ਕਾਲ ਆਈ ਸੀ, ਉਹ ਆਈਸਕ੍ਰੀਮ ਵਿਕਰੇਤਾ ਦਾ ਸੀ। ਕੋਈ ਉਸ ਕੋਲ ਆਈਸਕ੍ਰੀਮ ਖਾਣ ਆਇਆ। ਉਸਨੇ ਕਿਸੇ ਬਹਾਨੇ ਉਸ ਦਾ ਫ਼ੋਨ ਲੈ ਲਿਆ ਅਤੇ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕੀਤਾ। ਬਾਅਦ ‘ਚ ਜਦੋਂ ਇਹ ਅਫ਼ਵਾਹ ਸਾਹਮਣੇ ਆਈ ਤਾਂ ਪੁਲਿਸ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪਤਾ ਲੱਗਾ ਹੈ ਕਿ ਕੁਝ ਲੋਕਾਂ ਨੂੰ ਸਰਤਾਜ ਦੇ ਪ੍ਰੋਗਰਾਮ ਦੀਆਂ ਟਿਕਟਾਂ ਨਹੀਂ ਮਿਲੀਆਂ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਏਡੀਸੀਪੀ ਸਮੀਰ ਵਰਮਾ ਦਾ ਕਹਿਣਾ ਹੈ ਕਿ ਕਾਲ ਫਰਜ਼ੀ ਸੀ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ।