ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ਬਾਰੇ ਦਿੱਤੇ ਬਿਆਨ ‘ਤੇ ਮੰਗੀ ਮੁਆਫ਼ੀ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ  ਕਰਤਾਰਪੁਰ ਸਾਹਿਬ ਬਾਰੇ ਆਪਣੇ ਦਿੱਤੇ ਵਿਵਾਦ ਪੂਰਨ ਬਿਆਨ ਬਾਰੇ ਟਵੀਟ ਕੀਤਾ ਹੈ।

ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਦਾ ਕਿਸੇ ਦੇ ਮਨ ਨੂੰ ਠੇਸ ਪੁਚਾਉਣ ਦਾ ਇਰਾਦਾ ਨਹੀਂ ਸੀ “ਪਰ ਫੇਰ ਵੀ ਮੇਰੇ ਸ਼ਬਦਾਂ ਨਾਲ ਜੇ ਕਿਸੇ ਨੂੰ ਦੁੱਖ ਪਹੁੰਚਿਆ ਹੈ ਤਾਂ ਮੈਂ ਦਿਲੋਂ ਅਫ਼ਸੋਸ ਜ਼ਾਹਿਰ ਕਰਦਾ ਹਾਂ।”

ਆਪਣੇ ਇੱਕ ਟਵੀਟ ਵਿਚ ਦਿਨਕਰ ਗੁਪਤਾ ਨੇ ਕਿਹਾ ਕਿ ਉਹ ਪੰਜਾਬ ਦੇ ਹਰ ਨਾਗਰਿਕ ਦੀ ਖ਼ੁਸ਼ਹਾਲੀ ਲਈ ਸੁਰੱਖਿਅਤ ਅਤੇ ਪੁਰ ਅਮਨ ਮਾਹੌਲ ਚਾਹੁੰਦੇ ਹਨ।

ਦੱਸਣਯੋਗ ਹੈ ਕਿ ਪੰਜਾਬ ਦੇ ਡੀ.ਜੀ.ਪੀ. ਨੇ ਇੱਕ ਪ੍ਰੋਗਰਾਮ ਦੌਰਾਨ ਆਪਣੇ ਬਿਆਨ ਵਿਚ ਕਿਹਾ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਮੁੜਨ ਵਾਲਾ ਵਿਅਕਤੀ ਇੱਕ ਟਰੇਂਡ ਅੱਤਵਾਦੀ ਬਣ ਸਕਦਾ ਹੈ।

ਡੀ.ਜੀ.ਪੀ. ਨੇ ਇਹ ਸਵਾਲ ਵੀ ਚੁੱਕਿਆ ਸੀ ਕਿ ਇਹ ਲਾਂਘਾ ਪਹਿਲਾਂ ਕਿਉਂ ਨਹੀਂ ਖੋਲ੍ਹਿਆ ਗਿਆ ਅਤੇ ਜੇਕਰ ਵੀਜ਼ਾ ਮੁਕਤ ਆਗਿਆ ਦਿੱਤੀ ਗਈ ਤਾਂ ਅੱਤਵਾਦ ਨੂੰ ਵਧਾਵਾ ਮਿਲ ਸਕਦਾ ਹੈ।

Share this Article
Leave a comment