ਛੋਲੇ ਖਾਣ ਦੇ ਕਈ ਫਾਈਦੇ, ਹਾਈ ਨਲੱਡ ਪ੍ਰੈਸ਼ਰ ਵੀ ਰਹੇਗਾ ਕੰਟਰੋਲ ‘ਚ

Rajneet Kaur
2 Min Read

ਨਿਊਜ਼ ਡੈਸਕ: ਉੱਤਰੀ ਭਾਰਤ ਵਿੱਚ ਛੋਲੇ ਭਟੂਰੇ ਦੇ ਸ਼ੌਕੀਨ ਲੋਕਾਂ ਦੀ ਕੋਈ ਕਮੀ ਨਹੀਂ ਹੈ, ਇਸ ਪਕਵਾਨ ਨੂੰ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਹਾਲਾਂਕਿ, ਜ਼ਿਆਦਾਤਰ ਲੋਕ ਡਰਦੇ ਹਨ ਕਿ ਇਸ ਨੂੰ ਖਾਣ ਨਾਲ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਦੱਸ ਦਈਏ ਕਿ ਆਟੇ ਦਾ ਬਣਿਆ ਭਟੂਰਾ ਖਾਣਾ ਨੁਕਸਾਨਦੇਹ ਹੁੰਦਾ ਹੈ ਪਰ ਛੋਲੇ ਖਾਣਾ ਫਾਇਦੇਮੰਦ ਹੁੰਦਾ ਹੈ ਬਸ਼ਰਤੇ ਇਸ ਨੂੰ ਬਣਾਉਣ ‘ਚ ਮਸਾਲਿਆਂ ਦੀ ਵਰਤੋਂ ਘੱਟ ਹੋਵੇ। ਛੋਲੇ ਜੋ ਕਿ ਪ੍ਰੋਟੀਨ ਦਾ ਭਰਪੂਰ ਸਰੋਤ ਹਨ।  ਇਸ ਵਿਚ ਦੂਜੀਆਂ ਦਾਲਾਂ ਨਾਲੋਂ 12 ਤੋਂ 15 ਗ੍ਰਾਮ ਜ਼ਿਆਦਾ ਪ੍ਰੋਟੀਨ ਹੁੰਦਾ ਹੈ, ਜੋ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੋ ਸਕਦਾ ਹੈ।

ਛੋਲੇ ਫਾਈਬਰ ਦਾ ਇੱਕ ਭਰਪੂਰ ਸਰੋਤ ਹਨ, ਜੋ ਭੁੱਖ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਅਤੇ ਊਰਜਾ ਦੇ ਪੱਧਰ ਨੂੰ ਵੀ ਉੱਚਾ ਰੱਖਦਾ ਹੈ। ਇਸ ਕਾਰਨ ਇਹ ਭਾਰ ਘਟਾਉਣ ‘ਚ ਕਾਫੀ ਮਦਦ ਕਰਦੇ ਹਨ।

ਛੋਲਿਆਂ ‘ਚ ਲਗਭਗ 28 ਫੀਸਦੀ ਫਾਸਫੋਰਸ ਹੁੰਦਾ ਹੈ ਜੋ ਸਰੀਰ ‘ਚ ਨਵੀਆਂ ਕੋਸ਼ਿਕਾਵਾਂ ਬਣਾਉਣ ‘ਚ ਮਦਦ ਕਰਦੇ ਹਨ। ਇਹ ਹੀਮੋਗਲੋਬਿਨ ਨੂੰ ਵਧਾਉਂਦਾ ਹੈ ਅਤੇ ਕਿਡਨੀ ਵਿੱਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਸਾਫ਼ ਕਰਦਾ ਹੈ।

ਛੋਲੇ ਆਇਰਨ ਦਾ ਚੰਗਾ ਸਰੋਤ ਹਨ। ਇਸ ਨੂੰ ਖਾਣ ਨਾਲ ਅਨੀਮੀਆ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਬੱਚਿਆਂ ਵਿੱਚ ਅਨੀਮੀਆ ਦੀ ਸਥਿਤੀ ਵਿੱਚ ਡਾਕਟਰ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਜ਼ਿਆਦਾ ਛੋਲੇ ਖਾਣ ਦੀ ਸਲਾਹ ਦਿੰਦੇ ਹਨ।

- Advertisement -

ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਛੋਲੇ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਚਨੇ ‘ਚ ਮੌਜੂਦ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਸਰੀਰ ‘ਚ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment