ਗਰਭਵਤੀ ਔਰਤਾਂ ਨੂੰ ਕੋਰੋਨਾ ਵੈਕਸੀਨ ਲਈ ਕਰਨਾ ਪਵੇਗਾ ਲੰਬਾ ਇੰਤਜ਼ਾਰ !

TeamGlobalPunjab
2 Min Read

ਨਿਊਜ਼ ਡੈਸਕ : ਜਿੱਥੇ ਕੋਰੋਨਾ ਵੈਕਸੀਨ ਤੋਂ ਲੋਕਾਂ ਦੀਆਂ ਉਮੀਦਾਂ ਵਧ ਰਹੀਆਂ ਹਨ ਉੱਥੇ ਕੁਝ ਸਮੂਹਾਂ ਨੂੰ ਹਾਲੇ ਇਸ ਟੀਕੇ ਦਾ ਇੰਤਜ਼ਾਰ ਕਰਨਾ ਪਵੇਗਾ , ਜਿਹਨਾਂ ‘ਚ ਗਰਭਵਤੀ ਔਰਤਾਂ ਆਉਂਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਹਾਲੇ ਤੱਕ ਸਾਹਮਣੇ ਆਏ ਕਿਸੇ ਵੀ ਟੀਕੇ ਦਾ ਗਰਭਵਤੀ ਜਾਂ ਬਚੇ ਨੂੰ ਦੁੱਧ ਪਿਲਾਉਣ ਵਾਲੀਆਂ ਔਰਤਾਂ ‘ਤੇ ਟੈਸਟ ਨਹੀਂ ਕੀਤਾ ਗਿਆ ਹੈ। ਹੁਣ ਇਸ ਗੱਲ ਦੀ ਚਿੰਤਾ ਹੈ ਕਿ ਗਰਭਵਤੀ ਔਰਤਾਂ ਲਈ ਇਹ ਟੀਕਾ ਕਦੋਂ ਆਵੇਗਾ ? ਕੀ ਗਰਭਵਤੀ ਔਰਤਾਂ ਨੂੰ ਟੀਕੇ ਲਈ ਲੰਬਾ ਇੰਤਜ਼ਾਰ ਕਰਨਾ ਪਵੇਗਾ?

ਫਾਈਜ਼ਰ ਦੇ ਟੀਕੇ ਨੂੰ ਬ੍ਰਿਟੇਨ ਅਤੇ ਅਮਰੀਕਾ ਸਣੇ ਦੁਨੀਆ ਦੇ 6 ਦੇਸ਼ਾਂ ਵਿੱਚ ਵਰਤਿਆ ਜਾਵੇਗਾ। ਇਸ ਦੌਰਾਨ ਮਾਹਰਾਂ ਦਾ ਕਹਿਣਾ ਹੈ ਕਿ ਫਾਈਜ਼ਰ, ਆਕਸਫੋਰਡ-ਐਸਟ੍ਰਾਜ਼ੈਨੇਕਾ ਅਤੇ ਮਾਡਰਨਾ ਦੇ ਟੀਕੇ ਕਿਸੇ ਗਰਭਵਤੀ ਨੂੰ ਨਹੀਂ ਦਿੱਤੇ ਜਾਣਗੇ। ਬ੍ਰਿਟੇਨ ਦੀ ਸਰਕਾਰ ਨੇ ਇਸ ਸੰਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਗਰਭਵਤੀ ਔਰਤਾਂ ਲਈ ਜਦੋਂ ਤੱਕ ਟੈਸਟ ਦੇ ਨਤੀਜੇ ਜਾਰੀ ਨਹੀਂ ਹੁੰਦੇ ਉਦੋਂ ਤੱਕ ਵੈਕਸੀਨ ਨਹੀਂ ਦਿੱਤੀ ਜਾਵੇਗੀ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਡਰ ਹੈ ਕਿ ਜੇ ਇਹ ਟੀਕਾ ਗਰਭਵਤੀ ਨੂੰ ਲਗਾਇਆ ਜਾਂਦਾ ਹੈ, ਤਾਂ ਇਸ ਦਾ ਅਣਜੰਮੇ ਬੱਚੇ ਤੇ ਮਾੜਾ ਅਸਰ ਪੈ ਸਕਦਾ ਹੈ। ਜੇ ਟੀਕਾਕਰਨ ਤੋਂ ਬਾਅਦ ਗਰਭਵਤੀ ‘ਤੇ ਕੋਈ ਮਾੜਾ ਅਸਰ ਹੁੰਦਾ ਹੈ, ਤਾਂ ਉਸਨੂੰ ਸੰਭਾਲਣ ਦੀ ਸਥਿਤੀ ‘ਚ ਮਾਂ ਤੇ ਬੱਚੇ ਨੂੰ ਖਤਰਾ ਹੋ ਸਕਦਾ ਹੈ।

Share this Article
Leave a comment