ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸਪਤਾਹ

TeamGlobalPunjab
4 Min Read

ਨਿਊਜ਼ ਡੈਸਕ (ਅਵਤਾਰ ਸਿੰਘ ): ਮਾਂ ਦੇ ਦੁੱਧ ਦੀ ਮਹੱਤਤਾ : ਸੰਸਾਰ ਵਿੱਚ ਆਉਣ ਵਾਲੇ ਹਰ ਨਵੇਂ ਜੰਮੇ ਬੱਚੇ ਲਈ ਮਾਂ ਦਾ ਦੁੱਧ ਕੁਦਰਤੀ ਤੇ ਅਨਮੋਲ ਤੋਹਫਾ ਹੈ, ਜਿਸ ਦਾ ਕੋਈ ਬਦਲ ਨਹੀਂ। ਇਸ ਵਿੱਚ ਸਾਰੇ ਜਰੂਰੀ ਤੱਤ ਪ੍ਰੋਟੀਨ 1:2% ਤੋਂ 1:8%, ਚਿਕਨਾਈ 3:6%, ਕਾਰਬੋਹਾਈਡਰੇਟ 6:8%,ਪਾਣੀ 88% ਤੇ ਹੋਰ ਪਦਾਰਥ 0:20 ਤੋਂ 0:25% ਹੁੰਦੇ ਹਨ।ਕੁੱਲ ਅਬਾਦੀ ਦਾ 3% ਬੱਚੇ ਇਕ ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ। ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਹਫਤਾ ਇਕ ਅਗਸਤ ਤੋਂ 7 ਅਗਸਤ ਤੱਕ 1992 ਤੋਂ ਕੌਮਾਂਤਰੀ ਪੱਧਰ ‘ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ।

ਪੰਜਾਬ ‘ਚ ਹਿੰਦੂ ਮਾਵਾਂ 25:6%, ਮੁਸਲਮਾਨ 24:5%, ਸਿੱਖ 21:7%, ਈਸਾਈ 23:1%, ਬੋਧੀ 25:6% ਮਾਵਾਂ ਆਪਣੇ ਬੱਚਿਆਂ ਨੂੰ ਪਹਿਲੇ ਸਾਲ ਤੱਕ ਦੁੱਧ ਪਿਲਾਉਂਦੀਆਂ ਦੇਸ਼ ਵਿੱਚ ਇਹ ਗਿਣਤੀ 25:5% ਹੈ। ਬੱਚੇ ਦੇ ਜਨਮ ਹੋਣ ਤੇ ਇਕ ਘੰਟੇ ਦੇ ਅੰਦਰ ਦੁੱਧ ਪਿਲਾਉਣ ਦੀ ਪ੍ਰੀਕਿਰਿਆ ਸ਼ੁਰੂ ਹੋਣੀ ਚਾਹੀਦੀ ਹੈ। ਪਹਿਲੇ ਤਿੰਨ ਦਿਨ ਤਕ ਜੋ ਸੰਘਣਾ ਤੇ ਪੀਲੇ ਰੰਗ ਦਾ ਦੁੱਧ (ਕੈਲੋਸਟਰਮ)ਆਉਦਾ ਹੈ ਉਹ ਬੱਚੇ ਲਈ ਬਹੁਤ ਜਰੂਰੀ ਹੈ ਇਸ ਵਿੱਚ ਬਿਮਾਰੀਆਂ ਖਿਲਾਫ ਲੜਨ ਵਾਲੇ ਤੱਤ ਹੁੰਦੇ ਹਨ। ਅਨਪੜ (ਨਾ ਸਮਝ) ਔਰਤਾਂ ਇਸ ਦੁੱਧ ਨੂੰ ਭਾਰਾ ਤੇ ਨਾ ਹਜ਼ਮ ਹੋਣ ਵਾਲਾ ਕਹਿ ਕੇ ਨਹੀਂ ਪਿਲਾਉਦੀਆਂ, ਜੋ ਕਿ ਗਲਤ ਧਾਰਨਾ ਹੈ।

ਪੇਂਡੂ ਔਰਤਾਂ ਪਹਿਲੇ ਛੇ ਮਹੀਨੇ 600 ਮਿਲੀ ਲੀਟਰ ਤੇ ਫਿਰ ਹੌਲੀ ਹੌਲੀ ਦੁੱਧ ਘੱਟ ਕਰ ਦਿੰਦੀਆਂ ਹਨ।ਜੇ ਬੱਚੇ ਦਾ ਭਾਰ ਪਹਿਲੇ ਤਿੰਨ ਮਹੀਨੇ 800 ਤੋਂ 1000 ਗਰਾਮ ਵਧੇ ਤਾਂ ਬੱਚਾ ਸਹੀ ਮਾਤਰਾ ਵਿੱਚ ਦੁੱਧ ਲੈ ਰਿਹਾ ਹੁੰਦਾ ਹੈ। ਪੰਜਵੇਂ ਮਹੀਨੇ ਬੱਚੇ ਦਾ ਭਾਰ ਦੁਗਣਾ ਹੋ ਜਾਂਦਾ ਹੈ।

ਮਾਂ ਦਾ ਦੁੱਧ ਸਾਫ਼, ਸੁਰੱਖਿਅਤ ਤੇ ਹਾਨੀਕਾਰਕ ਕੀਟਾਣੂ ਰਹਿਤ ਹੁੰਦਾ ਹੈ। ਇਸ ਨਾਲ ਮਾਂ ਤੇ ਬੱਚੇ ਨੂੰ ਮਾਨਸਿਕ ਸੰਤੁਸ਼ਟੀ ਮਿਲਦੀ ਹੈ। ਦੁੱਧ ਪਿਲਾਉਣ ਵਾਲੀ ਮਾਂ ਨੂੰ ਛਾਤੀ ਦਾ ਕੈਂਸਰ ਬਹੁਤ ਘੱਟ ਹੁੰਦਾ ਹੈ। ਇਹ ਅਲਰਜੀ ਨੂੰ ਰੋਕਦਾ, ਕਬਜੀ ਘੱਟ ਹੁੰਦੀ ਤੇ ਮਾਂ ਬੱਚੇ ਦੀ ਸਿਹਤ ਵਿੱਚ ਨਿਖਾਰ ਆਉਦਾ।

- Advertisement -

ਫੈਸ਼ਨੇਬਲ ਔਰਤਾਂ ਸਰੀਰ ਦੀ ਬਣਤਰ ਤੇ ਖੂਬਸੂਰਤੀ ਲਈ ਬੱਚਿਆਂ ਨੂੰ ਆਪਣਾ ਦੁੱਧ ਘੱਟ ਤੇ ਬੋਤਲ ਦਾ ਵੱਧ ਪਿਲਾਉਦੀਆਂ ਹਨ।ਬੋਤਲ ਦੇ ਦੁੱਧ ਨਾਲ ਕਈ ਟੱਟੀਆਂ,ਉਲਟੀਆਂ ਤੇ ਕਈ ਹੋਰ ਬਿਮਾਰੀਆਂ ਲੱਗਣ ਦੀ ਜਿਆਦਾ ਸੰਭਾਵਨਾ ਹੁੰਦੀ ਹੈ। ਸ਼ੂਗਰ, ਦਮਾ,ਟੀ ਬੀ,ਛਾਤੀ ਤੇ ਜਖ਼ਮ ਜਾਂ ਸੋਜ ਹੋਣ ਤੇ ਬੱਚੇ ਨੂੰ ਬੱਕਰੀ, ਗਾਂ ਜਾਂ ਸੁੱਕਾ ਦੁੱਧ ਉਬਾਲ ਕੇ ਦਿਤਾ ਜਾ ਸਕਦਾ।

ਪਿੰਡਾਂ ‘ਚ ਜਦੋਂ ਬੱਚਾ ਪੈਦਾ ਹੁੰਦਾ ਹੈ ਤਾਂ ਔਰਤਾਂ ਵੱਲੋਂ ਜਿਆਦਾਤਰ ਕਿਸੇ ਚਲਾਕ ਚੁਸਤ, ਸਿਆਣੀ ਸਮਝੀ ਜਾਂਦੀ ਔਰਤ ਤੇ ਹਸਪਤਾਲਾਂ ਵਿੱਚ ਨਰਸਾਂ ਤੋਂ ਸ਼ਹਿਦ,ਗੁੜ ਜਾਂ ਖੰਡ ਦੀ ਗੁੜਤੀ ਨਵਜੰਮੇ ਬੱਚੇ ਨੂੰ ਦਿਵਾਈ ਜਾਂਦੀ ਹੈ,ਜਦ ਕਿ ਮਰਦਾਂ ਤੋਂ ਘੱਟ ਹੀ ਗੁੜਤੀ ਦਿਵਾਈ ਜਾਂਦੀ। ਉਨ੍ਹਾਂ ਦਾ ਇਹ ਵਹਿਮ ਹੁੰਦਾ ਹੈ ਕਿ ਬੱਚਾ ਵੱਡਾ ਹੋ ਕੇ ਉਸੇ ਸੁਭਾਅ ਵਰਗਾ ਹੋਵੇਗਾ ਜਿਸ ਕੋਲੋਂ ਗੁੜਤੀ ਲਈ ਹੁੰਦੀ ਹੈ। ਅਸਲ ਵਿੱਚ ਗੁੜਤੀ ਦੇ ਨੁਕਸਾਨ ਹੁੰਦੇ ਹਨ।

1. ਗੁੜਤੀ ਦੇਣ ਸਮੇਂ ਹੱਥ ਸਾਫ਼ ਨਹੀ ਹੁੰਦੇ ਜਾਂ ਜਿਸ ਚੀਜ਼ ਦੀ ਗੁੜਤੀ ਦਿੱਤੀ ਜਾਂਦੀ ਉਹ ਵੀ ਸਾਫ਼ ਨਹੀ ਹੁੰਦੀ।

2. ਗੁੜਤੀ ਦੇਣ ਨਾਲ ਕਈ ਬਿਮਾਰੀਆਂ ਲੱਗ ਸਕਦੀਆਂ ਹਨ।

3 ਬੱਚੇ ਵਿੱਚ ਬਿਮਾਰੀਆਂ ਵਿਰੁੱਧ ਲੜਨ ਵਾਲੀ ਸ਼ਕਤੀ ਅਜੇ ਪੈਦਾ ਨਹੀ ਹੋਈ ਹੁੰਦੀ,ਜਿਸ ਕਰਕੇ ਬੱਚਾ ਗੁੜਤੀ ਦੇਣ ਨਾਲ ਛੇਤੀ ਬਿਮਾਰ ਹੋ ਸਕਦਾ ਹੈ।

- Advertisement -

4. ਬੱਚੇ ਨੂੰ ਸਭ ਤੋਂ ਪਹਿਲਾਂ ਮਾਂ ਦਾ ਦੁੱਧ ਦੇਣਾ ਚਾਹੀਦਾ ਹੈ ਅਸਲੀ ਗੁੜਤੀ ਮਾਂ ਦਾ ਪਹਿਲਾ ਦੁੱਧ ਹੈ।

5.ਬੱਚੇ ਦੇ ਹੱਥ ਵਿਚ ਸ਼ਗਨ (ਰੁਪਏ ਜਾਂ ਹੋਰ ਚੀਜ਼) ਵੀ ਨਹੀਂ ਦੇਣਾ ਚਾਹਿਦਾ, ਇਸ ਨਾਲ ਇਨਫੈਕਸ਼ਨ ਹੋ ਸਕਦੀ ਹੈ।ਨਰਸਾਂ ਤੇ ਸਿਆਣੀਆਂ ਔਰਤਾਂ ਨੂੰ ਚਾਹੀਦਾ ਹੈ ਕਿ ਪਰਿਵਾਰ ਨੂੰ ਗੁੜਤੀ ਦੇ ਵਹਿਮ ਤੇ ਨੁਕਸਾਨ ਬਾਰੇ ਦੱਸਣ।

ਬੱਚੇ ਨੂੰ ਚਾਰ ਮਹੀਨੇ ਤੱਕ ਇਕੱਲਾ ਮਾਂ ਦਾ ਦੁੱਧ ਦੇਣਾ ਚਾਹੀਦਾ, ਪਾਣੀ ਦੀ ਵੀ ਲੋੜ ਨਹੀ ਹੁੰਦੀ।ਜਦ ਪੰਜਾਬੀ ਪਹਿਲਾਂ ਆਪਸ ਵਿੱਚ ਲੜਦੇ ਹੁੰਦੇ ਸਨ ਤਾਂ ਇਕ ਦੂਜੇ ਨੂੰ ਵੰਗਾਰ ਕੇ ਕਹਿੰਦੇ ਸੀ, “ਜੇ ਮਾਂ ਦਾ ਦੁੱਧ ਪੀਤਾ ਤਾਂ ਇਕ ਵਾਰ ਬਾਹਰ ਨਿਕਲ ਕੇ ਵਿਖਾ”। “ਬੱਚੇ ਦਾ ਪਹਿਲਾ ਟੀਕਾ ਮਾਂ ਦਾ ਦੁੱਧ,ਜੋ ਲੜਦਾ ਹਰ ਬਿਮਾਰੀ ਵਿਰੁੱਧ।” ਬੱਚਾ ਪਾਵੇ ਉਤਮ ਬੁਧ, ਜੇ ਮਾਂ ਪਿਆਵੇ ਆਪਣਾ ਦੁੱਧ”।

Share this Article
Leave a comment