Home / Health & Fitness / ਇਨ੍ਹਾਂ 6 ਕਾਰਨਾਂ ਕਰਕੇ ਹੋ ਸਕਦਾ ਹੈ ਫੇਫੜਿਆ ਦਾ ਕੈਂਸਰ, ਪੜ੍ਹੋ ਪੂਰੀ ਖਬਰ

ਇਨ੍ਹਾਂ 6 ਕਾਰਨਾਂ ਕਰਕੇ ਹੋ ਸਕਦਾ ਹੈ ਫੇਫੜਿਆ ਦਾ ਕੈਂਸਰ, ਪੜ੍ਹੋ ਪੂਰੀ ਖਬਰ

ਨਿਊਜ਼ ਡੈਸਕ : ਕੈਂਸਰ ਕਈ ਕਿਸਮ ਦਾ ਹੁੰਦਾ ਹੈ ਅਤੇ ਹਰ ਤਰ੍ਹਾਂ ਦਾ ਕੈਂਸਰ ਕੁਝ ਖਾਸ ਸਥਿਤੀਆਂ ‘ਚ ਫੈਲਦਾ ਹੈ। ਲੰਗ ਕੈਂਸਰ ਯਾਨੀ ਫੇਫੜਿਆਂ ਦਾ ਕੈਂਸਰ ਦੇ ਕਈ ਕਾਰਨ ਹੋ ਸਕਦੇ ਹਨ।  ਆਓ ਜਾਣਦੇ ਹਾਂ ਉਨ੍ਹਾਂ ਕਾਰਨਾਂ ਬਾਰੇ ਜਿਸ ਦੇ ਚੱਲਦਿਆਂ ਫੇਫੜਿਆਂ ਦਾ ਕੈਂਸਰ ਵਰਗੀ ਭਿਆਨਕ ਬਿਮਾਰੀ ਹੋ ਜਾਂਦੀ ਹੈ…

ਸਮੋਕਿੰਗ

ਫੇਫੜਿਆਂ ਦੇ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਸਿਗਰਟ ਪੀਣਾ ਭਾਵ ਤੰਬਾਕੂਨੋਸ਼ੀ ਹੈ। ਜੇ ਅਸੀਂ ਸਿਰਫ ਅਮਰੀਕਾ ਵਰਗੇ ਵਿਕਸਤ ਦੇਸ਼ ਦੀ ਗੱਲ ਕਰੀਏ ਤਾਂ ਉੱਥੇ ਹਰ ਸਾਲ ਫੇਫੜਿਆਂ ਦੇ ਕੈਂਸਰ ਨਾਲ  80 ਤੋਂ 90 ਫੀਸਦੀ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ਵਿੱਚ ਜ਼ਿਆਦਾਤਰ ਉਹ ਮਰੀਜ਼ ਸ਼ਾਮਲ ਹਨ ਜੋ ਤੰਬਾਕੂਨੋਸ਼ੀ ਦੀ ਆਦਤ ਕਾਰਨ ਫੇਫੜਿਆਂ ਦੇ ਕੈਂਸਰ ਦਾ ਸ਼ਿਕਾਰ ਹੋ ਜਾਂਦੇ ਹਨ।ਤੰਬਾਕੂਨੋਸ਼ੀ ਕਾਰਨ ਜੋ ਲੋਕ ਫੇਫੜਿਆਂ ਦੇ ਕੈਂਸਰ ਦਾ ਸ਼ਿਕਾਰ ਹੁੰਦੇ ਹਨ, ਇਸ ਬਿਮਾਰੀ ਨਾਲ ਉਨ੍ਹਾਂ ਦੇ ਮਰਨ ਦੀ ਸੰਭਾਵਨਾ ਕਿਸੇ ਹੋਰ ਕਾਰਨ ਨਾਲ ਫੇਫੜਿਆਂ ਦੇ ਕੈਂਸਰ ਦਾ ਸ਼ਿਕਾਰ ਹੋਏ ਵਿਅਕਤੀਆਂ ਨਾਲੋਂ 15 ਤੋਂ 30 ਫੀਸਦੀ ਵਧੇਰੇ ਹੁੰਦੀ ਹੈ।

ਰੇਡਾਨ ਗੈਸ ਨਿਕਾਸ

ਰੇਡਾਨ ਇੱਕ ਕੁਦਰਤੀ ਗੈਸ ਹੁੰਦੀ ਹੈ ਜੋ ਰਾਕਸ ਅਤੇ ਡਰਟ ਦੇ ਕਾਰਨ ਪੈਦਾ ਹੁੰਦੀ ਹੈ। ਇਸ ਗੈਸ ਨਾਲ ਸਮੱਸਿਆ ਇਹ ਹੈ ਕਿ ਪਹਾੜੀਆਂ ਅਤੇ ਧੂੜ ਕਾਰਨ ਪੈਦਾ ਹੋਣ ਵਾਲੀ ਇਸ ਗੈਸ ਦੀ ਕੋਈ ਬਦਬੂ ਜਾਂ ਟੈਸਟ ਨਹੀਂ ਹੁੰਦਾ। ਇਸ ਦੇ ਨਾਲ ਹੀ ਇਸ ਨੂੰ ਵੇਖਿਆ ਵੀ ਨਹੀਂ ਜਾ ਸਕਦਾ। ਇਸ ਕਾਰਨ ਹੀ ਪਹਾੜੀ ਅਤੇ ਪਠਾਰੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੇ ਘਰ ਆਮ ਤੌਰ ਤੇ ਇਸ ਕਿਸਮ ਦੀ ਗੈਸ ਭਰੀ ਹੁੰਦੀ ਹੈ, ਜੋ ਫੇਫੜਿਆਂ ਵਿੱਚ ਕੈਂਸਰ ਦਾ ਕਾਰਨ ਬਣਦੀ ਹੈ।

ਸੈਕਿੰਡਹੈਂਡ ਸਮੋਕਿੰਗ

ਦੂਸਰੇ ਲੋਕਾਂ ਦੁਆਰਾ ਕੀਤੀ ਜਾਂਦੀ ਤੰਬਾਕੂਨੋਸ਼ੀ ਦਾ ਅਸਰ ਸਾਡੀ ਸਿਹਤ ‘ਤੇ ਵੀ ਪੈਂਦਾ ਹੈ। ਕਿਉਂਕਿ ਇਸ ਸਮੇਂ ਦੇ ਦੌਰਾਨ ਜਦੋਂ ਅਸੀਂ ਉਨ੍ਹਾਂ ਦੇ ਕੋਲ ਖੜ੍ਹੇ ਹੋ ਕੇ ਸਾਹ ਲੈ ਰਹੇ ਹੁੰਦੇ ਹਾਂ ਤਾਂ ਇਸ ਦਾ  ਧੂੰਆਂ ਸਾਡੇ ਸਰੀਰ ਵਿੱਚ ਵੀ ਪ੍ਰਵੇਸ਼ ਕਰ ਰਿਹਾ ਹੁੰਦਾ ਹੈ। ਇਸ ਤਰ੍ਹਾਂ ਨਾ ਚਾਹੁੰਦੇ ਹੋਏ ਵੀ ਅਸੀਂ ਸਮੋਕਿੰਗ ਕਰ ਰਹੇ ਹੁੰਦੇ ਹਾਂ। ਇਸ ਕਿਸਮ ਦੀ ਤਮਾਕੂਨੋਸ਼ੀ ਨੂੰ ਪੈਸਿਵ ਸਮੋਕਿੰਗ ਜਾਂ ਸੈਕਿੰਡ ਹੈਂਡ ਸਮੋਕਿੰਗਵੀ ਕਿਹਾ ਜਾਂਦਾ ਹੈ।

ਨਿੱਜੀ ਕਾਰਨ

ਫੇਫੜਿਆਂ ਦੇ ਕੈਂਸਰ ਦੇ ਕੁਝ ਨਿੱਜੀ ਕਾਰਨ ਵੀ ਹੁੰਦੇ ਹਨ। ਇਨ੍ਹਾਂ ਕਾਰਨਾਂ ‘ਚ ਪਰਿਵਾਰਕ ਹਿਸਟਰੀ ਵੀ ਸ਼ਾਮਲ ਹੁੰਦੀ ਹੈ। ਨਾਲ ਹੀ ਜੇ ਕੋਈ ਵਿਅਕਤੀ ਤੰਬਾਕੂਨੋਸ਼ੀ ਕਰਦਾ ਹੈ ਅਤੇ ਉਸ ਦੇ ਫੇਫੜਿਆਂ ਦਾ ਕੈਂਸਰ ਇਕ ਨਾਜ਼ੁਕ ਸਥਿਤੀ ਵਿਚ ਪਹੁੰਚ ਜਾਂਦਾ ਹੈ, ਤਾਂ ਇਸ ਗੱਲ ਦੀ ਪੂਰੀ  ਸੰਭਾਵਨਾ ਹੁੰਦੀ ਹੈ ਕਿ ਉਸ ਦੇ ਫੇਫੜਿਆਂ ਵਿਚ ਇਕ ਹੋਰ ਕੈਂਸਰ ਵਿਕਸਿਤ ਹੋ ਜਾਵੇ। ਜੇਕਰ ਪਰਿਵਾਰ ‘ਚ ਮਾਂ-ਪਿਓ ਜਾਂ ਭੈਣ-ਭਰਾ ਨੂੰ ਲੰਗ ਕੈਂਸਰ ਹੁੰਦਾ ਹੈ ਤਾਂ ਉਸ ਤੋਂ ਵੀ ਇਸ ਕੈਂਸਰ ਦੇ ਫੈਲਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਅਜਿਹਾ ਰੇਡਾਨ ਗੈਸ ਕਾਰਨ ਵੀ ਹੁੰਦਾ ਹੈ।

ਰੇਡੀਏਸ਼ਨ ਅਤੇ ਖਾਣ-ਪੀਣ ਵੀ ਹੈ ਕਾਰਨ

ਕੈਂਸਰ ਦੇ ਉਹ ਮਰੀਜ਼ ਜੋ ਰੇਡੀਏਸ਼ਨ ਥੈਰੇਪੀ ਕਰਵਾ ਰਹੇ ਹੁੰਦੇ ਹਨ ਉਨ੍ਹਾਂ ‘ਚ ਫੇਫੜਿਆਂ ਦੇ ਕੈਂਸਰ ਹੋਣ ਦਾ ਵਧੇਰੇ ਖ਼ਤਰਾ ਹੁੰਦਾ ਹੈ। ਕਿਉਂਕਿ ਰੇਡੀਏਸ਼ਨ ਦੇ ਚੱਲਦਿਆ ਵੀ ਫੇਫੜਿਆਂ ‘ਚ ਕੈਂਸਰ  ਸੈੱਲਾਂ ਦੀ ਮਾਤਰਾ ਵੱਧ ਸਕਦੀ ਹੈ।

ਖਾਣ-ਪੀਣ ਅਤੇ ਕੈਂਸਰ

ਜਿਨ੍ਹਾਂ ਲੋਕਾਂ ਦੇ ਪੀਣ ਵਾਲੇ ਪਾਣੀ  ‘ਚ ਆਰਸੈਨਿਕ ਆ ਰਿਹਾ ਹੁੰਦਾ ਹੈ, ਉਨ੍ਹਾਂ ‘ਚ ਫੇਫੜਿਆਂ ਦੇ ਕੈਂਸਰ ਦੇ ਵਧਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਅਜਿਹਾ ਆਮ ਤੌਰ ‘ਤੇ ਉੱਦੋਂ ਦੇਖਣ ਨੂੰ ਮਿਲਦਾ ਸੀ ਜਦੋਂ ਲੋਕ ਆਪਣੇ ਨਿੱਜੀ ਖੂਹਾਂ ਤੋਂ ਪੀਣ ਲਈ ਪਾਣੀ ਭਰਦੇ ਸਨ।

ਕੁਝ ਹੋਰ ਕਾਰਨ

ਜੋ ਲੋਕ ਸਿਲਿਕਾ, ਡੀਜ਼ਲ, ਆਰਸੈਨਿਕ ਜਾਂ ਹੋਰ ਰਸਾਇਣਕ ਉਦਯੋਗਾਂ ਵਿੱਚ ਕੰਮ ਕਰਦੇ ਹਨ, ਉਨ੍ਹਾਂ ‘ਚ ਫੇਫੜਿਆਂ ਦੇ ਕੈਂਸਰ ਹੋਣ ਦੀ ਸੰਭਾਵਨਾ ਕਈ ਗੁਣਾਂ ਵੱਧ ਜਾਂਦੀ ਹੈ। ਇੱਥੋਂ ਤੱਕ ਕਿ ਇਨ੍ਹਾਂ ਉਦਯੋਗਾਂ ਵਿੱਚ ਕੰਮ ਕਰਨ ਵਾਲਿਆਂ ਵਿੱਚ ਫੇਫੜਿਆਂ ਦੇ ਕੈਂਸਰ ਦਾ ਜੋਖਮ ਸਿਗਰਟ ਪੀਣ ਵਾਲਿਆਂ ਨਾਲੋਂ ਵੀ ਕਿਤੇ ਵੱਧ ਹੁੰਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Check Also

ਭਾਰਤ ‘ਚ 15 ਅਗਸਤ ਤੱਕ ਲਾਂਚ ਹੋਵੇਗੀ ਕੋਵਿਡ-19 ਦੀ ਵੈਕਸੀਨ ‘COVAXIN’

ਨਵੀਂ ਦਿੱਲੀ: ਦੇਸ਼ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ, ਇਸ ਨਾਲ ਹਰ ਰੋਜ਼ ਹਜ਼ਾਰਾਂ ਲੋਕ …

Leave a Reply

Your email address will not be published. Required fields are marked *