ਗੁਰਦਾਸਪੁਰ ਦੇ ਨੌਜਵਾਨ ਨੇ ਇਲੈਕਟ੍ਰਿਕ ਸਾਈਕਲ ਰਾਹੀਂ ਕੀਤੀ ਲੰਮੀ ਯਾਤਰਾ,ਜਾਣੋ ਪੂਰੀ ਖ਼ਬਰ

navdeep kaur
1 Min Read

ਗੁਰਦਾਰਪੁਰ: ਗੁਰਦਾਰਪੁਰ ਦੇ ਇਕ ਵਾਤਾਵਰਣ ਪ੍ਰੇਮੀ ਰਾਜੇਸ਼ ਕੁਮਾਰ ਨੇ ਇਲੈਕਟ੍ਰਿਕ ਸਾਈਕਲ ‘ਤੇ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਦਾ ਸਫ਼ਰ ਪੂਰਾ ਕੀਤਾ। ਇਸ ਦੌਰਾਨ ਵਾਤਾਵਰਨ ਪ੍ਰੇਮੀ ਨੇ ਲੋਕਾਂ ਨੂੰ ਵਾਤਾਵਰਨ ਬਚਾਉਣ ਦਾ ਸੁਨੇਹਾ ਦਿਤਾ। 13 ਮਾਰਚ ਨੂੰ ਘਰੋਂ ਨਿਕਲੇ ਰਾਜੇਸ਼ ਨੇ 30 ਅਪ੍ਰੈਲ ਨੂੰ ਅਪਣੀ ਯਾਤਰਾ ਪੂਰੀ ਕੀਤੀ। 50 ਦਿਨਾਂ ਵਿਚ ਅਪਣੀ ਯਾਤਰਾ ਪੂਰੀ ਕਰਕੇ ਗੁਰਦਾਸਪੁਰ ਪਰਤੇ ਰਾਜੇਸ਼ ਦਾ ਲੋਕਾਂ ਨੇ ਸ਼ਾਨਦਾਰ ਸਵਾਗਤ ਕੀਤਾ।

ਰਾਜੇਸ਼ ਕੁਮਾਰ ਨੇ ਦਸਿਆ ਕਿ ਯਾਤਰਾ ਦੌਰਾਨ ਉਹਨਾਂ ਨੂੰ ਪੂਰੇ ਭਾਰਤ ਦੇ ਲੋਕਾਂ ਦਾ ਬਹੁਤ ਪਿਆਰ ਅਤੇ ਸਮਰਥਨ ਮਿਲਿਆ। ਉਨ੍ਹਾਂ ਦੀ ਯਾਤਰਾ ਦਾ ਮਕਸਦ ਪ੍ਰਦੂਸ਼ਣ ਰਹਿਤ ਜੀਵਨ ਜਿਊਣ ਦਾ ਸੰਦੇਸ਼ ਦੇਣਾ ਸੀ, ਜਿਸ ਲਈ ਉਨ੍ਹਾਂ ਨੇ ਇਲੈਕਟ੍ਰਾਨਿਕ ਸਾਈਕਲ ‘ਤੇ ਯਾਤਰਾ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਇਲਾਵਾ ਵਾਤਾਵਰਨ ਵਿਚ ਸੰਤੁਲਨ ਬਣਾਈ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਆਰਗੈਨਿਕ ਅਪਣਾ ਕੇ ਸਿਹਤਮੰਦ ਰਹਿਣ ਦਾ ਸੁਨੇਹਾ ਦਿਤਾ ਗਿਆ।

ਰਾਜੇਸ਼ ਕੁਮਾਰ ਅਤੇ ਪਤਨੀ ਡਾ. ਸ਼ਿਵਨਮ ਰਾਣਾ ਨੇ ਦੱਸਿਆ ਕਿ ਉਹ ਦੋਵੇਂ ਵਾਤਾਵਰਨ ਪ੍ਰੇਮੀ ਹਨ| ਇਸ ਦੇ ਨਾਲ ਹੀ ਉਹ ਘਰ ਵਿਚ ਵੱਧ ਤੋਂ ਵੱਧ ਆਰਗੈਨਿਕ ਵਸਤੂਆਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਸੰਦੇਸ਼ ਭਾਰਤ ਦੇ ਲੋਕਾਂ ਤਕ ਪਹੁੰਚਾਉਣ ਲਈ ਮੈਂ ਸਾਈਕਲ ਟੂਰ ‘ਤੇ ਜਾਣ ਦਾ ਫ਼ੈਸਲਾ ਕੀਤਾ। ਜਿਸ ਵਿਚ ਮੇਰੀ ਪਤਨੀ ਨੇ ਮੇਰਾ ਪੂਰਾ ਸਾਥ ਦਿੱਤਾ।

Share this Article
Leave a comment