ਪੁਲ ਦੇ ਪਿੱਲਰ ਅਤੇ ਕੰਧ ਵਿਚਕਾਰ ਫਸਿਆ ਨੌਜਵਾਨ, ਤਿੰਨ ਦਿਨਾਂ ਤੋਂ ਸੀ ਲਾਪਤਾ

Rajneet Kaur
2 Min Read

ਬਿਹਾਰ : ਬਿਹਾਰ ਦੇ ਰੋਹਤਾਸ ਜ਼ਿਲੇ ਦੇ ਨਸਰੀਗੰਜ ਥਾਣਾ ਖੇਤਰ ‘ਚ ਨਸਰੀਗੰਜ-ਦਾਉਦਨਗਰ ਸੋਨ ਪੁਲ ਦੇ ਖੰਭੇ ਅਤੇ ਕੰਧ ਵਿਚਕਾਰ 12 ਸਾਲਾਂ ਕਿਸ਼ੋਰ ਫਸ ਗਿਆ। ਪ੍ਰਸ਼ਾਸਨ ਵੱਲੋਂ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ। ਦੋ ਫੁੱਟ ਤੋਂ ਵੀ ਘੱਟ ਚੌੜੀ ਦਰਾੜ ‘ਚ ਫਸੇ ਹੋਣ ਕਾਰਨ ਨੌਜਵਾਨ ਦਾ ਸਰੀਰ ਅੰਸ਼ਕ ਤੌਰ ‘ਤੇ ਦਿਖਾਈ ਦੇ ਰਿਹਾ ਹੈ। ਕਿਸ਼ੋਰ ਦੀ ਪਛਾਣ ਰੰਜਨ ਕੁਮਾਰ  ਪੁੱਤਰ ਸ਼ਤਰੂਘਨ ਪ੍ਰਸਾਦ ਉਰਫ਼ ਭੋਲਾ ਸਾਹ ਵਾਸੀ ਪਿੰਡ ਖੀਰਾਂਵਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਅਰਧ-ਨੰਗ ਹੈ ਅਤੇ ਤਿੰਨ ਦਿਨਾਂ ਤੋਂ ਘਰੋਂ ਲਾਪਤਾ ਸੀ।

ਨਸਰੀਗੰਜ ਥਾਣਾ ਇੰਚਾਰਜ ਸੁਮਿਤ ਕੁਮਾਰ ਨੇ ਦੱਸਿਆ ਕਿ ਦਰਾੜ ‘ਚ ਫਸੇ ਨੌਜਵਾਨ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਪਿੱਲਰ ‘ਚ ਟੋਆ ਪੁੱਟ ਕੇ ਨੌਜਵਾਨ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਦਰਾੜ ਦੋ ਫੁੱਟ ਤੋਂ ਵੀ ਘੱਟ ਚੌੜੀ ਹੋਣ ਕਾਰਨ ਕਾਫੀ ਪ੍ਰੇਸ਼ਾਨੀ ਆ ਰਹੀ ਹੈ।ਨਾਲ ਹੀ ਉਨ੍ਹਾਂ ਕਿਹਾ ਕਿ  ਖੰਭੇ ‘ਤੇ ਕਬੂਤਰ ਆਪਣਾ ਆਲ੍ਹਣਾ ਬਣਾ ਰਹੇ ਹਨ, ਸੰਭਾਵਨਾ ਹੈ ਕਿ ਨੌਜਵਾਨ ਕਬੂਤਰਾਂ ਨੂੰ ਫੜਨ ਆਇਆ ਸੀ ਤਾਂ ਦਰਾਰ ‘ਚ ਡਿੱਗ ਗਿਆ। ਉਨ੍ਹਾਂ ਦੱਸਿਆ ਕਿ ਦਰਾੜ ਇੱਕ ਪਾਸੇ ਤੋਂ ਖੁੱਲ੍ਹੀ ਹੋਈ ਹੈ, ਜਿਸ ਕਾਰਨ ਸਿਲੰਡਰਾਂ ਅਤੇ ਪਾਈਪਾਂ ਰਾਹੀਂ ਆਕਸੀਜਨ ਦੀ ਸਪਲਾਈ ਹੋ ਰਹੀ ਹੈ। ਵੱਡੀ ਗਿਣਤੀ ‘ਚ ਪਿੰਡ ਵਾਸੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਕਿਸ਼ੋਰ ਨੂੰ ਬਚਾਉਣ ਦੀ ਅਰਦਾਸ ਕਰ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਖੰਭੇ ਦੇ ਹੇਠਾਂ ਇੱਕ ਤਾਰ ਲਟਕ ਰਹੀ ਹੈ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਕਿਸ਼ੋਰ ਉਸੇ ਤਾਰ ਦੀ ਮਦਦ ਨਾਲ ਸਿਖਰ ਤੱਕ ਪਹੁੰਚਿਆ ਹੋਵੇਗਾ। ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਕਿਸ਼ੋਰ ਦੇ ਸਰੀਰ ਦੇ ਅੰਗ ਹਿਲ ਰਹੇ ਹਨ।ਮੌਕੇ ‘ਤੇ ਮੌਜੂਦ ਕਿਸ਼ੋਰ ਦੇ ਪਿਤਾ ਦਾ ਕਹਿਣਾ ਹੈ ਕਿ ਉਸਦਾ ਪੁਤਰ 3 ਦਿਨਾਂ ਤੋਂ ਘਰੋਂ ਲਾਪਤਾ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment