‘ਵਿਗਿਆਨ ਵਰ੍ਹੇ’ ਦੇ ਰੂਪ ਵਿੱਚ ਸਾਲ 2020

TeamGlobalPunjab
9 Min Read

-*ਡਾ. ਹਰਸ਼ ਵਰਧਨ

ਮਾਨਵ ਜਾਤੀ 2020 ਦੀ ਸ਼ਾਇਦ ਕੇਵਲ ਇੱਕ ਹੀ ਘਟਨਾ ਨੂੰ ਯਾਦ ਕਰੇਗੀ ਅਤੇ ਉਹ ਹੈ ਉਹ ਘਾਤਕ ਅਤੇ ਅਗਿਆਤ ਵਾਇਰਸ ਜਿਸ ਨੇ ਦੁਨੀਆ ਭਰ ਵਿੱਚ ਕਹਿਰ ਮਚਾਇਆ, ਜਿਸ ਕਾਰਨ ਪੰਦਰਾਂ ਲੱਖ ਲੋਕਾਂ ਦੀ ਮੌਤ ਹੋ ਗਈ ਅਤੇ ਬੇਮਿਸਾਲ ਆਰਥਿਕ ਤਬਾਹੀ ਹੋਈ। ਇਤਿਹਾਸ ਇਹ ਵੀ ਯਾਦ ਕਰੇਗਾ ਕਿ ਕਿਸ ਪ੍ਰਕਾਰ ਵਿਗਿਆਨ ਨੇ ਮਨੁੱਖ ਨੂੰ ਬਚਾਉਣ ਦਾ ਕੰਮ ਕੀਤਾ ਅਤੇ ਆਲਮੀ ਸਹਿਯੋਗ ਦੇ ਨਾਲ ਖੋਜ ਅਤੇ ਵਿਕਾਸ ‘ਤੇ ਧਿਆਨ ਕਿਵੇਂ ਕੇਂਦ੍ਰਿਤ ਹੋਇਆ?
ਸਾਲ 2020 ‘ਵਿਗਿਆਨ ਦਾ ਵਰ੍ਹਾ’ ਰਿਹਾ ਹੈ ਜਦੋਂ ਕੋਵਿਡ-19 ਮਹਾਮਾਰੀ ਦੇ ਅਚਾਨਕ ਹੋਏ ਹਮਲੇ ਦੇ ਕਾਰਨ ਉਤਪੰਨ ਨਿਰਾਸ਼ਾ ਦੇ ਦਰਮਿਆਨ ਇਨਸਾਨੀਅਤ ਦਾ ਸ੍ਰੇਸ਼ਠ ਪਹਿਲੂ ਦਿਖਾਈ ਦਿੱਤਾ। ਇਹ ਰਿਕਾਰਡ ਕਰਨ ਯੋਗ ਹੈ ਕਿ ਜਿਵੇਂ-ਜਿਵੇਂ ਬਿਮਾਰੀ ਤੇਜ਼ੀ ਨਾਲ ਫੈਲਦੀ ਗਈ, ਓਵੇਂ-ਓਵੇਂ ਇਸ ਨੂੰ ਘੱਟ ਕਰਨ ਦੇ ਲਈ ਖੋਜ ਦੇ ਪ੍ਰਯਤਨ ਸ਼ੁਰੂ ਹੋਏ। ਪ੍ਰਮੁੱਖ ਆਲਮੀ ਸਹਿਯੋਗ ਸਥਾਪਿਤ ਕੀਤੇ ਗਏ ਤਾਕਿ ਵਿਗਿਆਨੀ ਆਪਣੀ ਮੁਹਾਰਤ ਨੂੰ ਸਾਂਝਾ ਕਰ ਸਕਣ। ਸੁਰੱਖਿਆ ਦੇ ਨਾਲ ਸਮਝੌਤਾ ਕੀਤੇ ਬਿਨਾ ਕਲੀਨਿਕਲ ਟ੍ਰਾਇਲ ਨੂੰ ਗਤੀ ਦੇਣ ਦੇ ਲਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਸਨ ਤਾਕਿ ਇਲਾਜ, ਟੀਕੇ ਅਤੇ ਨਿਦਾਨ ਤੇਜ਼ੀ ਨਾਲ ਹੋ ਸਕਣ। ਇਸ ਸਾਰੇ ਕੰਮ ਦੇ ਲਈ ਸਰਕਾਰਾਂ, ਕਾਰੋਬਾਰ ਅਤੇ ਪਰਉਪਕਾਰੀ ਸੰਗਠਨ ਇਕਜੁੱਟ ਹੋ ਗਏ ਅਤੇ ਸੰਸਾਧਨਾਂ ਦੀ ਮਦਦ ਨਾਲ ਕੰਮ ਸ਼ੁਰੂ ਕਰ ਦਿੱਤਾ। ਇਹੀ ਕਾਰਨ ਹੈ ਕਿ ਮੈਂ ਕਹਿੰਦਾ ਹਾਂ ਕਿ ਇਹ ਕੇਵਲ ਵਿਗਿਆਨ ਨਹੀਂ ਹੈ ਜੋ ਇਸ ਸਾਲ ਜ਼ਿਕਰਯੋਗ ਰਿਹਾ ਹੈ, ਬਲਕਿ ਅੰਤਰਰਾਸ਼ਟਰੀ ਸਹਿਯੋਗ ਵੀ ਹੈ।

ਦਰਅਸਲ, ਦੁਨੀਆ ਭਰ ਦੇ ਵਿਗਿਆਨੀਆਂ ਦੀ ਸਮਰਪਣ ਦੀ ਭਾਵਨਾ ਸ਼ਲਾਘਾਯੋਗ ਰਹੀ ਹੈ, ਨਾ ਕੇਵਲ ਲੋਕਾਂ ਦੇ ਜੀਵਨ ਦੀ ਡੋਰ ਉਨ੍ਹਾਂ ਦੇ ਹੱਥ ਵਿੱਚ ਸੀ ਜਿਸ ਨੂੰ ਬਚਾਉਣ ਦੇ ਲਈ ਉਨ੍ਹਾਂ ਨੇ ਭਰਪੂਰ ਪ੍ਰਯਤਨ ਕੀਤੇ ਬਲਕਿ ਇਸ ਕਾਰਜ ਨੂੰ ਬੇਮਿਸਾਲ ਗਤੀ ਨਾਲ ਕੀਤਾ। ਮੈਂ ਕੋਵਿਡ-19 ਖੋਜ ਪ੍ਰਤੀਕਿਰਿਆ ਦਾ ਸਮਰਥਨ ਕਰਨ ਵਾਲੇ ਅਤੇ ਸਾਨੂੰ ਮਾਣ ਮਹਿਸੂਸ ਕਰਵਾਉਣ ਵਾਲੇ ਹਰੇਕ ਸੰਗਠਨ ਦੀ ਸ਼ਲਾਘਾ ਕਰਦਾ ਹਾਂ।ਇਸ ਮਹਾਮਾਰੀ ਦੀ ਸਭ ਤੋਂ ਵੱਡੀ ਸਫਲਤਾ ਟੀਮ ਵਰਕ ਅਤੇ ਵਿਗਿਆਨਕ ਕਮਿਊਨਿਟੀ ਰਹੀ ਜਿਨ੍ਹਾਂ ਨੇ ਵਿਅਕਤੀਗਤ ਪਹਿਚਾਣ ਹਾਸਲ ਕਰਨ ਦੀ ਹੋੜ ਵਿੱਚ ਨਾ ਪੈਂਦੇ ਹੋਏ ਨਤੀਜਿਆਂ ਨੂੰ ਅੰਜਾਮ ਤੱਕ ਪਹੁੰਚਾਇਆ। ਵਿਗਿਆਨੀਆਂ ਅਤੇ ਸੰਗਠਨਾਂ ਨੇ ਅਸਲ ਵਿੱਚ ਇੱਕ ਸਾਰਥਕ ਟੀਚਾ ਹਾਸਲ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ, ਭਾਵੇਂ ਉਹ ਦੇਸ਼ ਭਰ ਵਿੱਚ, ਇੱਕ ਮਹਾਦ੍ਵੀਪ ਵਿੱਚ ਜਾਂ ਦੁਨੀਆ ਭਰ ਦੇ ਲਈ ਰਿਹਾ ਹੋਵੇ।

ਮਹਾਮਾਰੀ ਦੇ ਦੌਰਾਨ, ਵਿਗਿਆਨੀਆਂ ਨੇ ਦਿਖਾਇਆ ਹੈ ਕਿ ਅਸੀਂ ਕਿਸੇ ਵੀ ਗਤੀ ਨਾਲ ਕੰਮ ਕਰ ਸਕਦੇ ਹਾਂ, ਆਪਣੀ ਡਾਇਗਨੌਸਟਿਕਸ ਅਤੇ ਦੇਖਭਾਲ਼ ਦੀ ਗੁਣਵੱਤਾ ਨੂੰ ਬਣਾਈ ਰੱਖ ਸਕਦੇ ਹਾਂ, ਇਸ ਤਰ੍ਹਾਂ ਦਾ ਵਿਸ਼ਵਾਸ ਪੈਦਾ ਕਰ ਸਕਦੇ ਹਾਂ ਕਿ ਗਤੀ ਦਾ ਮਤਲਬ ਗੁਣਵੱਤਾ ਨਾਲ ਸਮਝੌਤਾ ਨਹੀਂ ਹੈ।

- Advertisement -

ਮੇਰਾ ਨਿਜੀ ਤੌਰ ‘ਤੇ ਹਮੇਸ਼ਾ ਮੰਨਣਾ ਰਿਹਾ ਹੈ ਕਿ ਵਿਗਿਆਨ ਅਤੇ ਸਿਹਤ ਸੰਭਾਲ਼ ‘ਤੇ ਸਾਡੇ ਸਹਿਯੋਗ ਦਾ ਲਾਭ ਸਾਰਿਆਂ ਨੂੰ ਬਰਾਬਰ ਤੌਰ ‘ਤੇ ਦੇਣ ਦੀ ਜ਼ਰੂਰਤ ਹੈ। ਸਾਨੂੰ ਇਸ ਨੂੰ ਦੁਨੀਆ ਵਿੱਚ ਹਰ ਕਿਸੇ ਤੱਕ ਪਹੁੰਚਾਉਣਾ ਚਾਹੀਦਾ ਹੈ, ਅਤੇ ਇੱਕ ਬਰਾਬਰ ਦੀ ਦੁਨੀਆ ਬਣਾਉਣੀ ਚਾਹੀਦੀ ਹੈ। ਵਿਸ਼ਵ ਸਿਹਤ ਸੰਗਠਨ ਦੇ ਕਾਰਜਕਾਰੀ ਬੋਰਡ ਦੇ ਚੇਅਰਮੈਨ ਹੋਣ ਦੇ ਨਾਤੇ, ਮੈਂ ਇਸ ਬਾਰੇ ਦੇਸ਼ਾਂ, ਫੰਡਿੰਗ ਏਜੰਸੀਆਂ, ਵਿਗਿਆਨੀਆਂ ਅਤੇ ਪਰਉਪਕਾਰੀ ਲੋਕਾਂ ਨਾਲ ਗੱਲ ਕਰ ਰਿਹਾ ਹਾਂ। ਸਾਰਿਆਂ ਦੀ ਪ੍ਰਤੀਬੱਧਤਾ ਹੈ ਅਤੇ ਮੈਂ ਇਸ ਨੂੰ 2020 ਦੇ ਸਭ ਤੋਂ ਮਹੱਤਵਪੂਰਨ ਨਤੀਜਿਆਂ ਵਿੱਚੋਂ ਇੱਕ ਮੰਨਦਾ ਹਾਂ।

ਮਹਾਮਾਰੀ ਦੇ ਪਰਿਪੇਖ ਵਿੱਚ, ਇੱਕ ਵਾਰ ਫਿਰ ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਇੰਸ ਕਮਿਊਨਿਟੀ ਨੇ ਸਮਾਜਿਕ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਲਗਾਤਾਰ ਅਤੇ ਅਣਥੱਕ ਪ੍ਰਯਤਨ ਕੀਤੇ ਹਨ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਪਿਛਲੇ ਸਾਢੇ ਛੇ ਸਾਲਾਂ ਵਿੱਚ ਸਾਡੀ ਸਰਕਾਰ ਨੇ ਜੋ ਵਿਕਾਸ ਸਬੰਧੀ ਕਾਰਜ ਕੀਤੇ ਹਨ, ਉਹ ਸਾਡੇ ਵਿਗਿਆਨੀਆਂ, ਟੈਕਨੋਲੋਜੀ ਮਾਹਿਰਾਂ ਅਤੇ ਇਨੋਵੇਟਰਾਂ ਦੁਆਰਾ ਕੀਤੇ ਗਏ ਪ੍ਰਯਤਨਾਂ ਦਾ ਪ੍ਰਤੀਕ ਹੈ। 2015 ਤੋਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) ਨੂੰ ਆਯੋਜਿਤ ਕਰਨ ਦਾ ਪ੍ਰਯਤਨ ਅਸਲ ਵਿੱਚ ਇਸ ਪਹਿਲੂ ਦੀ ਸ਼ਲਾਘਾ ਕਰਨ ਦੇ ਲਈ ਹੀ ਕੀਤਾ ਗਿਆ ਹੈ।

ਆਈਆਈਐੱਸਐੱਫ ਦਾ ਉਦੇਸ਼ ਜਨਤਾ ਨੂੰ ਵਿਗਿਆਨ ਨਾਲ ਜੋੜਨਾ ਅਤੇ ਇਹ ਦਿਖਾਉਣਾ ਹੈ ਕਿ ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ (ਐੱਸਟੀਈਐੱਮ) ਕਿਸ ਪ੍ਰਕਾਰ ਸਾਨੂੰ ਆਪਣੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੇ ਲਈ ਸਮਾਧਾਨ ਪ੍ਰਦਾਨ ਕਰਦੇ ਹਨ। ਵਿਗਿਆਨ ਤੇ ਟੈਕਨੋਲੋਜੀ ਮੰਤਰਾਲਾ, ਪ੍ਰਿਥਵੀ ਵਿਗਿਆਨ ਮੰਤਰਾਲਾ, ਵਿਗਿਆਨ ਭਾਰਤੀ (ਵਿਭਾ-V9281) ਦੇ ਸਹਿਯੋਗ ਨਾਲ ਆਈਆਈਐੱਸਐੱਫ ਨਾਮ ਦਾ ਇਹ ਅਨੂਠਾ ਮੰਚ ਬਣਾਇਆ ਹੈ ਜੋ ਉਤਸੁਕਤਾ ਨੂੰ ਪ੍ਰੇਰਿਤ ਕਰਨ ਅਤੇ ਵਿਗਿਆਨ ਦੇ ਅਧਿਐਨ ਨੂੰ ਹੋਰ ਲਾਹੇਵੰਦ ਬਣਾਉਣ ਦਾ ਇਰਾਦਾ ਰੱਖਦਾ ਹੈ।

ਇਸ ਫੈਸਟੀਵਲ ਦਾ ਉਦੇਸ਼ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਦੀ ਕਮਿਊਨਿਟੀ ਤੱਕ ਪਹੁੰਚ ਬਣਾਉਣਾ ਹੈ ਤਾਕਿ ਉਨ੍ਹਾਂ ਦੀ ਵਿਗਿਆਨਕ ਭਾਵਨਾ ਨੂੰ ਜਾਗ੍ਰਿਤ ਕੀਤਾ ਜਾ ਸਕੇ। ਇੱਕ ਛੋਟੀ ਜਿਹੀ ਘਟਨਾ ਦੇ ਰੂਪ ਵਿੱਚ ਸ਼ੁਰੂ ਕੀਤਾ ਗਿਆ, ਫੈਸਟੀਵਲ ਹੁਣ ਵਿਦਿਆਰਥੀਆਂ, ਵਿਗਿਆਨੀਆਂ, ਵਿਦਵਾਨਾਂ, ਮੀਡੀਆ ਅਤੇ ਆਮ ਲੋਕਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਬਹੁਤ-ਉਡੀਕੇ ਜਾਣ ਵਾਲੇ ਸਲਾਨਾ ਵਿਗਿਆਨਕ ਸਮਾਗਮ ਵਿੱਚ ਤਬਦੀਲ ਹੋ ਗਿਆ ਹੈ।

ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) ਸਮਾਜ ਦੇ ਸਾਰੇ ਵਰਗਾਂ ਅਤੇ ਵਿਵਿਧ ਪਿਛੋਕੜ ਤੋਂ ਆਉਣ ਵਾਲੇ ਲੋਕਾਂ ਦੇ ਲਈ ਇੱਕ ਖੁੱਲ੍ਹਾ ਮੰਚ ਹੈ ਜੋ ਜੀਵਨ ਦੇ ਸਾਰੇ ਖੇਤਰਾਂ ਵਿੱਚ ਵਿਗਿਆਨ ਦੀਆਂ ਗਤੀਵਿਧੀਆਂ, ਉਪਲੱਬਧੀਆਂ ਅਤੇ ਇਨੋਵੇਸ਼ਨਾਂ ਦਾ ਅਨੁਭਵ ਅਤੇ ਆਨੰਦ ਲੈਣਾ ਚਾਹੁੰਦੇ ਹਨ।

- Advertisement -

ਮੈਨੂੰ ਇਹ ਦੇਖ ਕੇ ਖੁਸ਼ੀ ਹੋਈ ਹੈ ਕਿ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) ਦਾ ਹਰ ਐਡੀਸ਼ਨ ਵੱਡਾ ਅਤੇ ਬਿਹਤਰ ਹੁੰਦਾ ਜਾ ਰਿਹਾ ਹੈ ਅਤੇ ਵੱਡੀ ਸੰਖਿਆ ਵਿੱਚ ਲੋਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਇਹ ਪ੍ਰੋਗਰਾਮ ਵਿਗਿਆਨ ਦਾ ਇੱਕ ਉਤਸੁਕਤਾ ਨਾਲ ਉਡੀਕੇ ਜਾਣ ਵਾਲੇ ਉਤਸਵ ਦੇ ਰੂਪ ਵਿੱਚ ਉੱਭਰਿਆ ਹੈ। ਆਈਆਈਐੱਸਐੱਫ ਵਿਖੇ ਵਿਗਿਆਨਕ ਘਟਨਾਵਾਂ ਨੇ ਆਲਮੀ ਰਿਕਾਰਡ ਤੋੜ ਦਿੱਤੇ ਹਨ ਜਿਨ੍ਹਾਂ ਨੂੰ ਪ੍ਰਤਿਸ਼ਠਿਤ ਗਿਨੀਜ਼ ਬੁੱਕ ਆਵ੍ ਵਰਲਡ ਰਿਕਾਰਡ ਦੇ ਪੰਨਿਆਂ ਵਿੱਚ ਦਰਜ ਕੀਤਾ ਗਿਆ ਹੈ।

ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) ਇਸ ਸਾਲ ਵਰਚੁਅਲੀ 22 ਦਸੰਬਰ ਤੋਂ 25 ਦਸੰਬਰ ਤੱਕ ਮਨਾਇਆ ਜਾ ਰਿਹਾ ਹੈ। ਵਿਗਿਆਨਿਕ ਅਤੇ ਉਦਯੋਗਿਕ ਖੋਜ ਪਰਿਸ਼ਦ (ਸੀਐੱਸਆਈਆਰ), ਆਪਣੇ ਨੈਸ਼ਨਲ ਇੰਸਟੀਟਿਊਟ ਆਵ੍ ਸਾਇੰਸ, ਟੈਕਨੋਲੋਜੀ ਅਤੇ ਵਿਕਾਸ ਅਧਿਐਨ ਸਟਡੀਜ਼ (ਸੀਐੱਸਆਈਆਰ-ਐੱਨਆਈਐੱਸਟੀਏਡੀਐੱਸ) ਦੇ ਮਾਧਿਅਮ ਨਾਲ ਇਸ ਜ਼ਬਰਦਸਤ ਵਰਚੁਅਲ ਪ੍ਰੋਗਰਾਮ ਦਾ ਆਯੋਜਨ ਕਰ ਰਹੀ ਹੈ।
ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) 2020 ਦਾ ਵਿਸ਼ਾ “ਸਾਇੰਸ ਫਾਰ ਸੈਲਫ-ਰਿਲਾਇੰਟ ਇੰਡੀਆ ਅਤੇ ਗਲੋਬਲ ਵੈਲਫੇਅਰ” ਹੈ, ਜੋ ਆਲਮੀ ਪੱਧਰ ‘ਤੇ ਇੱਕ ਚੰਗਾ ਯੋਗਦਾਨ ਦੇ ਸਕਣ ਵਾਲੇ ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਮਾਣਯੋਗ ਪ੍ਰਧਾਨ ਮੰਤਰੀ ਦੇ ਸੱਦੇ ‘ਤੇ ਅਧਾਰਿਤ ਹੈ।

ਇਸ ਚਾਰ ਦਿਨਾ ਸਾਇੰਸ ਫੈਸਟੀਵਲ ਦਾ ਉਦੇਸ਼ ਆਲਮੀ ਪੱਧਰ ‘ਤੇ ਹੋਰ ਦੇਸ਼ਾਂ ਨੂੰ ਆਕਰਸ਼ਿਤ ਕਰਨ ਦੇ ਲਈ ਦੇਸ਼ ਦੀ ਤਾਕਤ ਨੂੰ ਮਜ਼ਬੂਤੀ ਦੇਣਾ ਅਤੇ ਉਸ ਦਾ ਵਿਸਤਾਰ ਕਰਨਾ ਹੈ। ਆਈਆਈਐੱਸਐੱਫ 2020 ਵਿੱਚ ਨੌਜਵਾਨਾਂ ਅਤੇ ਨਵੇਂ-ਨਵੇਂ ਇਨੋਵੇਟਿਵ ਵਿਅਕਤੀਆਂ ਨੂੰ ਆਕਰਸ਼ਿਤ ਕਰਨ ਦੇ ਲਈ ਐੱਸਟੀਈਐੱਮ (S“5M) ਨੂੰ ਕਵਰ ਕਰਨ ਵਾਲੇ 41 ਵਿਭਿੰਨ ਪ੍ਰੋਗਰਾਮਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਅਗਰ 2020 ਕੋਵਿਡ-19 ਦੇ ਟੀਕੇ ਦੀ ਖੋਜ ਦਾ ਵਰ੍ਹਾ ਰਿਹਾ ਹੈ, ਤਾਂ 2021 ਉਹ ਵਰ੍ਹਾ ਹੋਵੇਗਾ ਜਦੋਂ ਅਸੀਂ ਇਸ ਨੂੰ ਦੁਨੀਆ ਭਰ ਵਿੱਚ ਅਜਿਹੇ ਲੋਕਾਂ ਤੱਕ ਪਹੁੰਚਾਉਣ ਦੀ ਚੁਣੌਤੀ ਦਾ ਸਾਹਮਣਾ ਕਰਾਂਗੇ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਅਧਿਕ ਜ਼ਰੂਰਤ ਹੈ।

ਆਓ, ਇਸ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) 2020 ਵਿੱਚ ਅਸੀਂ ਮੌਜੂਦਾ ਮਹਾਮਾਰੀ ਨੂੰ ਸਮਾਪਤ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਇੱਕ ਵਾਰ ਫਿਰ ਦੁੱਗਣਾ ਕਰੀਏ ਅਤੇ ਸਹਿਯੋਗ ਨੂੰ ਹੋਰ ਵਧਾਈਏ ਤਾਕਿ ਵਿਗਿਆਨ ਨੂੰ ਜੀਵਨ ਰੱਖਿਅਕ ਬਣਾਉਣਾ ਸੰਭਵ ਹੋ ਸਕੇ।
ਸਾਲ 2020 ਵਿਨਾਸ਼ ਦੇ ਨਾਲ, ਇੱਕ ਮਹਾਨ ਵਿਗਿਆਨਕ ਸਫਲਤਾ ਦੀ ਕਹਾਣੀ ਲੈ ਕੇ ਆਇਆ। ਮੇਰੇ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਵਿਗਿਆਨੀਆਂ ਨੇ ਹੀ ਅੱਗੇ ਵਧ ਕੇ ਇਸ ਗੰਭੀਰ ਮਨੁੱਖੀ ਖਤਰੇ ਦਾ ਸਾਹਮਣਾ ਕੀਤਾ। ਇੱਕ ਹੀ ਸਮੇਂ, ਸਾਰੇ ਨਿਮਨ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਨੂੰ ਸੁਰੱਖਿਅਤ ਅਤੇ ਪ੍ਰਭਾਵੀ ਕੋਵਿਡ-19 ਦੀ ਜਾਂਚ, ਇਲਾਜ ਅਤੇ ਟੀਕੇ ਦੀ ਪਹੁੰਚ ਨੂੰ ਸੁਨਿਸ਼ਚਿਤ ਕਰਨਾ ਪ੍ਰਮੁੱਖ ਚੁਣੌਤੀ ਹੈ।

ਇਸ ਸਾਲ ਜਿਨ੍ਹਾਂ ਵਿਗਿਆਨੀਆਂ ਨੇ ਟੀਕੇ, ਜਾਂਚ ਅਤੇ ਇਲਾਜ ਦੇ ਲਈ ਆਪਣਾ ਸਭ ਕੁਝ ਦੇ ਦਿੱਤਾ, ਉਨ੍ਹਾਂ ਦੇ ਕਾਰਜਾਂ ਦੀ ਉੱਚੇ ਸੁਰ ਵਿੱਚ ਸ਼ਲਾਘਾ ਅਤੇ ਉਨ੍ਹਾਂ ਦਾ ਬਹੁਤ-ਬਹੁਤ ਧੰਨਵਾਦ!

*ਲੇਖਕ ਕੇਂਦਰੀ ਵਿਗਿਆਨ ਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਹਨ।

Share this Article
Leave a comment