ਟੀਵੀ ‘ਤੇ ਕਈ ਨਾਟਕਾਂ ਅੰਦਰ ਦਾਨਵ ਦਾ ਰੋਲ ਅਦਾ ਕਰ ਰਹੇ ਵਿਅਕਤੀਆਂ ਦੇ ਲੰਬੇ ਲੰਬੇ ਦੰਦ ਆਮ ਹੀ ਦਿਖਾਈ ਦੇ ਜਾਂਦੇ ਹਨ। ਪਰ ਕੀ ਤੁਸੀਂ ਕਦੀ ਸੋਚਿਆ ਹੈ ਕਿ ਇੰਨੇ ਵੱਡੇ ਵੱਡੇ ਦੰਦ ਕਿਸੇ ਵਿਅਕਤੀ ਦੇ ਸੱਚ ਮੁੱਚ ਵੀ ਹੋ ਸਕਦੇ ਹਨ। ਪਰ ਅਜਿਹਾ ਹੋਇਆ ਹੈ। ਜੀ ਹਾਂ ਇਹ ਸੱਚ ਹੈ ਜਰਮਨੀ ਦੇ ਇੱਕ ਵਿਅਕਤੀ ਦਾ ਕੁਝ ਅਜਿਹਾ ਹੀ ਵੱਡਾ ਦੰਦ ਦੇਖਣ ਨੂੰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਇਸ ਵਿਅਕਤੀ ਦਾ ਦੰਦ 1.46 ਇੰਚ ਯਾਨੀ 3.7 ਸੈਂਮੀ ਲੰਬਾ ਸੀ। ਹੈ ਨਾ ਹੈਰਾਨੀਜਨਕ। ਇੱਥੇ ਹੀ ਬੱਸ ਨਹੀਂ ਮੀਡੀਆ ਰਿਪੋਰਟਾਂ ਮੁਤਾਬਿਕ ਇਸ ਦਾ ਨਾਮ ਗਿਨੀਜ਼ ਬੁੱਕ ਵਿੱਚ ਵੀ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਕ੍ਰੋਏਸ਼ਿਆ ਦੇ ਰਹਿਣ ਵਾਲੇ ਵੋਡੋਪਿਜਾ ਨਾਮਕ ਵਿਅਕਤੀ ਦੇ ਮੂੰਹ ਵਿੱਚੋਂ ਇਹ ਇੰਨਾ ਵੱਡਾ ਦੰਦ ਨਿੱਕਲਿਆ ਹੈ। ਇਹ ਵਿਅਕਤੀ ਪਿਛਲੇ ਕਈ ਸਾਲਾਂ ਤੋਂ ਜਰਮਨੀ ਦੇ ਮੈਜ ਸ਼ਹਿਰ ਅੰਦਰ ਰਹਿ ਰਿਹਾ ਸੀ। ਰਿਪੋਰਟਾਂ ਮੁਤਾਬਿਕ ਜਦੋਂ ਵਿਅਕਤੀ ਨੂੰ ਤੇਜ ਦਰਦ ਹੋਇਆ ਤਾਂ ਉਹ ਡਾਕਟਰਾਂ ਕੋਲ ਗਿਆ ਅਤੇ ਜਦੋਂ ਡਾਕਟਰਾਂ ਨੇ ਵੀ ਇੰਨਾ ਵੱਡਾ ਦੰਦ ਦੇਖਿਆ ਤਾਂ ਉਹ ਵੀ ਹੈਰਾਨ ਰਹਿ ਗਏ। ਜਾਣਕਾਰੀ ਮੁਤਾਬਿਕ ਇਸ ਦੰਦ ਦਾ ਨਾਮ ਗਿਨੀਜ ਬੁੱਕ ਵਿੱਚ ਦਰਜ ਹੋਣ ਦਾ ਸਰਟੀਫਿਕੇਟ ਵੀ ਇਸ ਮਹੀਨੇ ਮਿਲ ਜਾਵੇਗਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵਿਸ਼ਵ ਦੇ ਸਭ ਤੋਂ ਲੰਬੇ ਦੰਦਾਂ ਦਾ ਰਿਕਾਰਡ ਗੁਜਰਾਤ ਦੇ ਉਰਵਿਲ ਪਟੇਲ ਦੇ ਨਾਮ ਸੀ। ਫਰਵਰੀ 2017 ਵਿਚ, ਡਾਕਟਰਾਂ ਨੇ ਉਰਵਿਲ ਦੇ ਮੂੰਹ ਵਿਚੋਂ 1.44 ਇੰਚ ਜਾਂ 3.66 ਸੈਂਟੀਮੀਟਰ ਦਾ ਦੰਦ ਕੱਢਿਆ ਸੀ।