FDA ਨੇ 5 ਤੋਂ 11 ਸਾਲ ਤੱਕ ਦੇ ਬੱਚਿਆਂ ਲਈ Pfizer ਵੈਕਸੀਨ ਨੂੰ ਦਿੱਤੀ ਹਰੀ ਝੰਡੀ

TeamGlobalPunjab
1 Min Read

ਵਾਸ਼ਿੰਗਟਨ : ਫਾਈਜ਼ਰ ਦੀ ਕੋਵਿਡ-19 ਵੈਕਸੀਨ ਨੂੰ FDA ਨੇ 5 ਤੋਂ 11 ਸਾਲ ਦੇ ਬੱਚਿਆਂ ਲਈ ਐਮਰਜੰਸੀ ਵਰਤੋਂ ਲਈ ਮਨਜ਼ੂਰੀ ਦੇ ਦਿੱਤੀ ਹੈ।

ਵੈਕਸੀਨ ਦੀ ਜਿੰਨੀ ਡੋਜ਼ ਬਾਲਗਾਂ ਨੂੰ ਦਿੱਤੀ ਜਾਂਦੀ ਹੈ ਉਸ ਦਾ ਤੀਜਾ ਹਿੱਸਾ ਬੱਚਿਆ ਲਈ ਨਿਰਧਾਰਤ ਕੀਤਾ ਗਿਆ ਹੈ। ਇਸ ਨਾਲ 28 ਮਿਲੀਅਨ ਅਮਰੀਕੀ ਬੱਚੇ ਅਗਲੇ ਹਫਤੇ ਤੱਕ ਵੈਕਸੀਨੇਸ਼ਨ ਲਈ ਯੋਗ ਹੋ ਜਾਣਗੇ।

ਸੈਂਟਰਜ਼ ਫੌਰ ਡਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ ਦੇ ਐਡਵਾਈਜ਼ਰਜ਼ ਵੱਲੋਂ ਇਸ ਬਾਰੇ ਵਿਸਥਾਰਪੂਰਵਕ ਸਿਫਾਰਿਸ਼ਾਂ ਕੀਤੀਆਂ ਜਾਣਗੀਆਂ ਕਿ ਕਿਹੜੇ ਬੱਚਿਆਂ ਨੂੰ ਵੈਕਸੀਨੇਟ ਕੀਤਾ ਜਾਵੇਗਾ ਤੇ ਇਸ ਬਾਰੇ ਆਖਰੀ ਫੈਸਲਾ ਏਜੰਸੀ ਦੇ ਡਾਇਰੈਕਟਰ ਵੱਲੋਂ ਫਾਈਨਲ ਫੈਸਲਾ ਲਿਆ ਜਾਵੇਗਾ।

ਜੌਹਨਜ਼ ਹੌਪਕਿੰਨਜ਼ ਯੂਨੀਵਰਸਿਟੀ ਦੇ ਡਾਕਟਰ ਕਾਵਸਾਰ ਤਲਾਤ ਨੇ ਕਿਹਾ ਕਿ ਇਸ ਵੈਕਸੀਨ ਨਾਲ ਬੱਚੇ ਘਰਾਂ ਵਿੱਚ ਬੰਦ ਰਹਿਣ ਜਾਂ ਦੂਰ ਬੈਠ ਕੇ ਪੜ੍ਹਾਈ ਕਰਨ ਨਾਲੋਂ ਚੰਗਾ ਹੈ ਕਿ ਕਿਤੇ ਬਾਹਰ ਤਾਂ ਨਿਕਲ ਸਕਣਗੇ।

- Advertisement -

Share this Article
Leave a comment