ਦੁਨੀਆਂ ਦਾ ਸਭ ਤੋਂ ਪਹਿਲਾ ਅਨੋਖਾ ਹੋਟਲ, ਜਾਣੋ ਕੀ ਹੈ ਖਾਸੀਅਤ!

TeamGlobalPunjab
2 Min Read

ਫਲੋਰੀਡਾ : ਦੁਨੀਆ ‘ਚ ਅਨੇਕਾ ਹੋਟਲ ਹਨ ਜਿਹੜੇ ਆਪਣੀ ਅਜੀਬੋ-ਗਰੀਬ ਬਣਾਵਟ ਕਰਕੇ ਮਸ਼ਹੂਰ ਹਨ। ਅਮਰੀਕਾ ਦੇ ਫਲੋਰੀਡਾ ਦੇ ਹਾਲੀਵੁੱਡ ‘ਚ ਗਿਟਾਰ  ਦੀ ਤਰ੍ਹਾਂ ਦਿਖਾਈ ਦੇਣ ਵਾਲਾ ਇੱਕ ਸ਼ਾਨਦਾਰ ਦੁਨੀਆ ਦਾ ਪਹਿਲਾਂ ਹੋਟਲ ਬਣਾਇਆ ਗਿਆ ਹੈ। ਦੱਸ ਦੇਈਏ ਕਿ 26 ਅਕਤੂਬਰ ਨੂੰ ਇਸ ਗਿਟਾਰ ਨੁਮਾ ਆਕਾਰ ਵਾਲੇ ਹੋਟਲ ਦਾ ਉਦਘਾਟਨ ਕੀਤਾ ਗਿਆ, ਤੇ ਆਮ ਲੋਕਾਂ ਲਈ ਇਸ ਨੂੰ ਖੋਲ੍ਹ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਇਸ ਗਿਟਾਰ ਨੁਮਾ ਹੋਟਲ ਦੀਆਂ 32 ਮੰਜਿਲਾਂ ਹਨ, ਜਿਸ ‘ਚ 1200 ਕਮਰੇ ਬਣਾਏ ਗਏ ਹਨ। ਹੋਟਲ ਦੀ ਇਮਾਰਤ 450 ਫੁੱਟ ਉੱਚੀ ਹੈ। ਇਸ ‘ਚ 638 ਸ਼ਾਨਦਾਰ ਗੈਸਟ ਰੂਮ ਬਣਾਏ ਗਏ ਹਨ ਤੇ ਹੋਟਲ ਦੇ ਇੱਕ ਕਮਰੇ ਦਾ ਕਿਰਾਇਆ ਲਗਭਗ 70 ਹਜ਼ਾਰ ਰੁਪਏ ਹੈ। ਇਸ ਪ੍ਰਜੈਕਟ ਦੀ ਸ਼ੁਰੂਆਤ ਤਿੰਨ ਸਾਲ ਪਹਿਲਾਂ ਕੀਤੀ ਗਈ ਸੀ ਤੇ ਇਸ ਹੋਟਲ ‘ਤੇ ਲਗਭਗ 1.5 ਅਰਬ ਡਾਲਰ (10.62 ਹਜ਼ਾਰ ਕਰੋੜ ਰੁਪਏ) ਦਾ ਖਰਚਾ ਆਇਆ ਹੈ। ਇਸ ਹੋਟਲ ਦੀ ਇਮਾਰਤ ਦੇ ਨਜ਼ਦੀਕ ਸੰਗੀਤ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਅਤੇ ਇੱਕ ਵੱਡਾ ਹਾਲ ਵੀ ਬਣਾਇਆ ਗਿਆ ਹੈ, ਜਿੱਥੇ 65,00 ਮਹਿਮਾਨ ਇੱਕ ਸਾਥ ਬੈਠ ਸਕਦੇ ਹਨ।

ਇਮਾਰਤ ਦੇ ਅੰਦਰ ਦੀਵਾਰਾਂ ‘ਤੇ ਬੂਟੇ ਲਗਾਏ ਗਏ ਹਨ। ਇੱਕ ਦਿਲਚਸਪ ਗੱਲ ਇਹ ਵੀ ਹੈ ਕਿ ਇਸ ਹੋਟਲ ਅੰਦਰ 19 ਰੈਸਟੋਰੈਂਟ, 32 ਹਜ਼ਾਰ ਵਰਗ ਫੁੱਟ ‘ਚ ਸਪਾ ਤੇ ਸੈਲੂਨ, ਹੋਟਲ ਇੱਕ “ਲੈਗੂਨ” ਨਾਅ ਦਾ ਪੂਲ ਵੀ ਬਣਾਇਆ ਗਿਆ ਹੈ ਜੋ 13 ਏਕੜ ਵਿੱਚ ਫੈਲਿਆ ਹੋਇਆ ਹੈ।

- Advertisement -

Share this Article
Leave a comment