ਨਿਊਜ਼ ਡੈਸਕ :- ਬਲਾਕ ਭੋਗਪੁਰ ਦੇ ਪਿੰਡ ਰੋਹਜੜੀ ਦੇ ਸਰਕਾਰੀ ਹਾਈ ਸਕੂਲ ਵਿਖੇ ਕੰਪਿਊਟਰ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਰਜੀਤ ਸਿੰਘ ਨੇ ਦਿਨ-ਰਾਤ ਇਕ ਕਰ ਕੇ ਪੰਜਾਬੀ ਬੋਲਣ ਤੇ ਸਮਝਣ ਵਾਲਾ ਦੁਨੀਆ ਦਾ ਪਹਿਲਾ ਦਸਤਾਰਧਾਰੀ ਰੋਬੋਟ ਤਿਆਰ ਕੀਤਾ ਹੈ, ਜਿਸ ਦਾ ਨਾਂ ‘ਸਰਬੰਸ ਕੌਰ’ ਰੱਖਿਆ ਗਿਆ ਹੈ। ਬੀਤੇ ਮੰਗਲਵਾਰ ਨੂੰ ਇਹ ਰੋਬੋਟ ਸਰਕਾਰੀ ਹਾਈ ਸਕੂਲ ਰੋਹਜੜੀ ਵਿਖੇ ਲਾਂਚ ਕੀਤਾ ਗਿਆ।
ਜਾਣਕਾਰੀ ਦਿੰਦਿਆ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਰੋਬੋਟ ਨੂੰ ਭਵਿੱਖ ’ਚ ਵੱਖ-ਵੱਖ ਖੇਤਰਾਂ ’ਚ ਵਰਤਿਆ ਜਾ ਸਕੇਗਾ। ਇਸ ਰੋਬੋਟ ਨੂੰ ਅਧਿਆਪਕਾਂ ਦੇ ਸਹਿਯੋਗੀ ਵਜੋਂ ਵਰਤਿਆ ਜਾਵੇਗਾ, ਅਧਿਆਪਕਾਂ ਦੇ ਬਦਲ ਵਜੋਂ ਨਹੀਂ।