ਜਾਣੋ ਕਿਉਂ ਤਾਜ ਮਹਿਲ ‘ਚ ਹੈ 3 ਦਿਨ ਦੀ ਮੁਫਤ ਐਂਟਰੀ

TeamGlobalPunjab
2 Min Read

ਆਗਰਾ: – ਤਾਜ ਮਹਿਲ ‘ਚ ਮੁਗਲ ਬਾਦਸ਼ਾਹ ਸ਼ਾਹਜਹਾਂ ਦਾ ਤਿੰਨ ਰੋਜ਼ਾ ਉਰਸ 10 ਮਾਰਚ ਨੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸੈਲਾਨੀ ਦੁਪਹਿਰ 2 ਵਜੇ ਤੋਂ ਸ਼ਾਹਜਹਾਂ ਤੇ ਮੁਮਤਾਜ਼ ਦੇ ਅਸਲ ਭੂਮੀਗਤ ਮਕਬਰੇ ਨੂੰ ਤਾਜ ਮਹਿਲ ‘ਚ ਵੇਖ ਸਕਣਗੇ। ਉਰਸ ਦੌਰਾਨ ਤਾਜ ਮਹਿਲ ‘ਚ ਬੁੱਧਵਾਰ ਤੇ ਵੀਰਵਾਰ ਦੁਪਹਿਰ 2 ਵਜੇ ਤੋਂ ਤੇ ਪੂਰੇ ਸ਼ੁੱਕਰਵਾਰ ਨੂੰ ਪੂਰੇ ਦਿਨ ‘ਚ ਮੁਫਤ ਐਂਟਰੀ ਕੀਤੀ ਜਾ ਸਕਦੀ ਹੈ.

 ਦੱਸ ਦਈਏ ਮੁਗਲ ਸਮਰਾਟ ਸ਼ਾਹਜਹਾਂ ਦੇ 366 ਵੇਂ ਉਰਸ ਸਬੰਧੀ ਸ਼ੱਕ ਸੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਬੀਤੇ ਮੰਗਲਵਾਰ ਦੁਪਹਿਰ ਤੱਕ ਉਰਸ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਪਰ ਬਾਅਦ ‘ਚ ਏਡੀਐਮ ਸਿਟੀ ਪ੍ਰਭਾਤਕਾਂਤ ਅਵਸਥੀ ਨੇ ਦੱਸਿਆ ਕਿ ਸ਼ਾਹਜਹਾਂ ਦੇ ਤਿੰਨ ਦਿਨਾਂ ਉਰਸ ਨੂੰ ਇਜਾਜ਼ਤ ਦੇ ਦਿੱਤੀ ਗਈ ਸੀ। ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਡਿਊਟੀ ਨਹੀਂ ਲਗਾਈ ਗਈ ਹੈ।

ਸ਼ਹਿਨਸ਼ਾਹ ਸ਼ਾਹਜਹਾਂ ਦਾ ਉਰਸ ਇਸਲਾਮੀ ਕੈਲੰਡਰ ‘ਚ ਰਜਬ ਮਹੀਨੇ ਦੇ 25, 26 ਤੇ 27 ਤਰੀਕ ਨੂੰ ਮਨਾਇਆ ਜਾਂਦਾ ਹੈ। ਇਸਲਾਮੀ ਕੈਲੰਡਰ ‘ਚ ਇਹ ਤਰੀਕਾਂ 10 ਤੋਂ 12 ਮਾਰਚ ਤੱਕ ਹਨ। ਭਾਰਤ ਦੇ ਪੁਰਾਤੱਤਵ ਸਰਵੇਖਣ (ਏਐਸਆਈ) ਨੇ ਪਹਿਲਾਂ ਹੀ ਤਾਜ ਮਹਿਲ ਨੂੰ ਉਰਸ ਦੇ ਦਿਨਾਂ ਦੌਰਾਨ ਸੈਲਾਨੀਆਂ ਲਈ ਮੁਫਤ ਬਣਾਉਣ ਦਾ ਆਦੇਸ਼ ਜਾਰੀ ਕੀਤਾ ਸੀ।

ਇਸਤੋਂ ਇਲ਼ਾਵਾ ਖੁਦਾਮ-ਏ-ਰੋਜਾ ਕਮੇਟੀ ਨੇ ਤਾਜ ਮਹਿਲ ਵਿਖੇ ਸ਼ਾਹਜਹਾਂ ਦੇ ਉਰਸ ਲਈ 1400 ਮੀਟਰ ਦੀ ਸਤਰੰਗੀ ਚਾਦਰ ਤਿਆਰ ਕੀਤੀ ਹੈ। ਪਿਛਲੇ ਸਾਲ ਕੋਰੋਨਾ ਕਾਰਨ ਸ਼ਾਹਜਹਾਂ ਦਾ ਉਰਸ ਨਹੀਂ ਮਨਾਇਆ ਗਿਆ ਸੀ। ਕਮੇਟੀ ਦੇ ਚੇਅਰਮੈਨ ਤਾਹਿਰੂਦੀਨ ਤਾਹਿਰ ਨੇ ਕਿਹਾ ਕਿ ਜੇ ਏਐਸਆਈ ਤੇ ਪ੍ਰਸ਼ਾਸਨ ਉਰਸ ‘ਚ ਸਤਰੰਗੀ ਚਾਦਰ ਚੜ੍ਹਾਉਣ ਦੀ ਇਜਾਜ਼ਤ ਦਿੰਦਾ ਹੈ ਤਾਂ ਚਾਦਰ ਕੀਤੀ ਜਾਵੇਗੀ।

- Advertisement -

ਉਰਸ ‘ਚ ਕੋਈ ਝੰਡਾ, ਬੈਨਰ, ਪੋਸਟਰ, ਕਿਤਾਬ, 36ਇੰਚ ਤੋਂ ਵੱਡਾ ਢੋਲ, ਬੈਂਡ ਬਾਜਾ, ਲਾਈਟਰ, ਚਾਕੂ ਆਦਿ ਨਹੀਂ ਜਾਣਗੇ। ਉਰਸ ਦੌਰਾਨ ਹੋਰ ਪ੍ਰਬੰਧਾਂ ਲਈ ਜਲਦੀ ਹੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ।

TAGGED: , ,
Share this Article
Leave a comment